ਔੜ ਝਿੰਗੜਾਂ, 4 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ 'ਤੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ | ਦੂਜੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪ੍ਰਸਿੱਧ ਗਾਇਕ ਬਲਵੀਰ ਲਹਿਰੀ ਐਂਡ ਪਾਰਟੀ, ਗਾਇਕ ਗੁਰਵਿੰਦਰ ਬੱਲੋਵਾਲ ਤੋਂ ਇਲਾਵਾ ਨਾਮਵਰ ਢਾਡੀ ਗਰਜਾ ਸਿੰਘ ਮਾਣਕਪੁਰ ਸ਼ਰੀਫ਼ ਵਾਲਿਆਂ ਦੇ ਜਥੇ ਵਲੋਂ ਰਾਜਾ ਸਾਹਿਬ ਦੇ ਜੀਵਨ ਸੰਬੰਧੀ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਵਲੋਂ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਲਾਕਾਰਾਂ ਤੇ ਢਾਡੀ ਜਥੇ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬੀਬੀ ਰੇਸ਼ਮੋ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਛਪੜੀ ਸਾਹਿਬ, ਗੁਰਪਾਲ ਸਿੰਘ ਭੱਟੀ ਸਾਬਕਾ ਡਿਪਟੀ ਕਮਿਸ਼ਨਰ ਨਵਾਂਸ਼ਹਿਰ, ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ., ਪਰਮਜੀਤ ਸਿੰਘ ਭੱਟੀ, ਪਰਮਿੰਦਰ ਸਿੰਘ ਸ਼ੇਰਗਿੱਲ ਯੂ. ਕੇ., ਸੁੱਚਾ ਸਿੰਘ ਰਾਏਪੁਰ ਡੱਬਾ ਯੂ. ਐਸ. ਏ., ਕਸ਼ਮੀਰ ਸਿੰਘ ਪੱਪੂ ਪ੍ਰਧਾਨ ਗੋਬਿੰਦ ਸਪੋਰਟਸ ਕਲੱਬ ਲਾਲੋ ਮਜਾਰਾ, ਨਿਰਮਲ ਸਿੰਘ ਮਹਿਮੀ, ਬਿਕਰਮਜੀਤ ਸਿੰਘ ਵਿੱਕੀ ਪ੍ਰਧਾਨ ਸਹਿਕਾਰੀ ਸਭਾ ਰਾਏਪੁਰ ਡੱਬਾ, ਹਰਮਨਪ੍ਰੀਤ ਸਿੰਘ ਮਨੀ, ਅਮਨ ਰਾਜਪਾਲ, ਡਾ. ਅਜਵਿੰਦਰ ਸਿੰਘ, ਜਸਵਿੰਦਰ ਸਿੰਘ ਯੂ. ਕੇ., ਓਮ ਲਾਲ, ਪੁਰਸ਼ੋਤਮ ਸਿੰਘ ਲੱਲ੍ਹ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ., ਵੈਦ ਗੁਰਮੇਜ ਰਾਮ, ਵੈਦ ਸੁਖਵਿੰਦਰ ਸਿੰਘ ਸਮਰਾ, ਸੰਤੋਖ ਸਿੰਘ ਰੱਲ੍ਹ ਯੂ. ਕੇ., ਸੰਤੋਖ ਸਿੰਘ ਰੱਲ੍ਹ ਯੂ. ਐਸ. ਏ., ਠੇਕੇਦਾਰ ਪਰਸ ਰਾਮ, ਵਰਿੰਦਰ ਕੁਮਾਰ ਹੀਰਾ ਲੁਧਿਆਣਾ, ਪਰਮਜੀਤ ਸਿੰਘ ਏ. ਐਸ. ਆਈ. ਚੰਡੀਗੜ੍ਹ, ਨਰੇਸ਼ ਕੁਮਾਰ, ਵੈਦ ਸੁਖਬੀਰ ਸਿੰਘ, ਅਵਤਾਰ ਸਿੰਘ ਸ਼ੇਰਗਿੱਲ ਯੂ. ਕੇ., ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਭੋਲਾ ਰਾਮ, ਨਵਜੋਤ ਕੌਰ, ਹਰਦੀਪ ਕੌਰ, ਪ੍ਰਸ਼ੋਤਮ ਸਿੰਘ ਲੱਲ੍ਹ, ਜਸਕਰਨ ਸਿੰਘ, ਗੁਰਲੀਨ ਕੌਰ, ਅਵਨੂਰ ਸਿੰਘ, ਬਖਸ਼ੀਸ਼ ਸਿੰਘ ਲੁਧਿਆਣਾ, ਮਾ. ਨਿਰਮਲ ਰਾਮ, ਅਮਰੀਕ ਬੱਧਣ ਯੂ. ਕੇ., ਲਵਪ੍ਰੀਤ ਸਿੰਘ, ਬਰਿੰਦਰ ਸਿੰਘ ਪੰਚ, ਹਰਪ੍ਰੀਤ ਸਿੰਘ, ਪ੍ਰੀਤ ਸਿੰਘ, ਹੀਰਾ ਸਿੰਘ ਮਜਾਰਾ, ਸਾਬੀ ਬੱਧਣ, ਭਵਨਪ੍ਰੀਤ ਰੱਲ੍ਹ, ਸੁੱਚਾ ਸਿੰਘ ਢੰਡਾ, ਗੁਰਬਖਸ਼ ਰਾਮ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |