08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰਾਮ ਲੀਲ੍ਹਾ ਕਲੱਬ ਸੜੋਆ ਵਲੋਂ ਝੰਡੇ ਦੀ ਰਸਮ ਅਦਾ

Ad Position 21
No active advertisement
ਅਜੀਤ ਡੈਸਕ 05-09-2025
ਸੜੋਆ, 4 ਸਤੰਬਰ (ਹਰਮੇਲ ਸਹੂੰਗੜਾ)-ਰਾਮ ਲੀਲ੍ਹਾ ਕਲੱਬ ਸੜੋਆ ਤੇ ਸਮੂਹ ਗ੍ਰਾਮ ਪੰਚਾਇਤ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਰਾਮ ਲੀਲ੍ਹਾ ਦਾ ਉਤਸਵ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਪ੍ਰਧਾਨ ਤੇ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰਧਾਨ ਦੀਪਕ ਕੌਸ਼ਲ ਉਰਫ ਦੀਪਾ ਤੇ ਵਾਈਸ ਪ੍ਰਧਾਨ ਕਮਲ ਸ਼ਰਮਾ, ਕੈਸ਼ੀਅਰ ਸ਼ਨੀ ਭੱਲਾ, ਸਟੇਜ ਸੈਕਟਰੀ ਰਾਕੇਸ਼ ਕੁਮਾਰ ਦੇਸਾ, ਚੇਅਰਮੈਨ ਰਾਜੀਵ ਕੁਮਾਰ ਸ਼ਰਮਾ, ਜੁਆਇੰਟ ਡਾਇਰੈਕਟਰ ਮੁਕੇਸ਼ ਕੌਸ਼ਲ ਆਦਿ ਨੇ ਟੱਕ ਲਗਾ ਕੇ ਝੰਡੇ ਦੀ ਰਸਮ ਅਦਾ ਕੀਤੀ | ਇਹ ਰਸਮ ਦੋ ਹਫ਼ਤੇ ਪਹਿਲਾਂ ਕੀਤੀ ਜਾਂਦੀ ਹੈ ਤੇ ਦੱਸਿਆ ਕਿ 23 ਸਤੰਬਰ ਨੂੰ ਰਾਮਲੀਲ੍ਹਾ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਕ ਹਫਤੇ ਤੱਕ ਚੱਲਣ ਵਾਲੇ ਰਾਮ ਲੀਲ੍ਹਾ ਸਮਾਗਮ ਹਰ ਸਾਲ ਦੀ ਤਰ੍ਹਾਂ ਪਿੰਡ ਸੜੋਆ ਵਿਖੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ | ਉਨ੍ਹਾ ਇਲਾਕੇ ਦੀਆਂ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਰਾਮ ਲੀਲ੍ਹਾ ਦੀ ਰੌਣਕ ਵਧਾਇਆ ਜਾਵੇ | ਇਸ ਮੌਕੇ ਸਰਪੰਚ ਰਾਜੀਵ ਕੁਮਾਰ ਪੁੰਨੂ ਸੜੋਆ, ਠੇਕੇਦਾਰ ਕੁਲਦੀਪ ਸਿੰਘ, ਸੈਕਟਰੀ ਜਸਵਿੰਦਰ ਕੁਮਾਰ, ਸੁਖਵਿੰਦਰ ਸਿੰਘ ਸੇਮਾ, ਸਨੀ ਜੱਲਣ, ਗੈਰੀ ਸ਼ਰਮਾ, ਰੋਹਿਤ ਕੁਮਾਰ, ਪ੍ਰਭੂ, ਸੰਦੀਪ ਕੁਮਾਰ ਸੰਨਣ, ਕੁਲਵਿੰਦਰ, ਰਵੀ ਕੁਮਾਰ, ਸੱਤਿਅਮ ਵੰਸ਼ ਸ਼ਰਮਾ, ਯੁਵਰਾਜ ਭੱਲਾ ਤੇ ਹੋਰ ਮੈਂਬਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ 2025-26 ਆਰੰਭ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24