08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬਹਿਰਾਮ ਵਿਖੇ ਮੀਂਹ 'ਚ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਸਵਾਰੀਆਂ ਨੂੰ

Ad Position 21
No active advertisement
ਅਜੀਤ ਡੈਸਕ 05-09-2025
ਬਹਿਰਾਮ, 4 ਸਤੰਬਰ (ਨਛੱਤਰ ਸਿੰਘ ਬਹਿਰਾਮ)-ਬੱਸ ਅੱਡਾ ਬਹਿਰਾਮ ਕਾਫ਼ੀ ਪਿੰਡਾਂ ਨੂੰ ਲੱਗਦਾ ਹੈ | ਜਿੱਥੋਂ ਰੋਜ਼ਾਨਾ ਲੋਕ ਬੱਸਾਂ ਰਾਹੀਂ ਵੱਖ-ਵੱਖ ਸ਼ਹਿਰਾਂ, ਪਿੰਡਾਂ ਨੂੰ ਜਾਂਦੇ ਹਨ | ਹੈਰਾਨੀ ਦੀ ਗੱਲ ਹੈ ਕਿ ਉਕਤ ਅੱਡੇ ਵਿੱਚ ਸਵਾਰੀਆਂ ਦੀ ਸਹੂਲਤ ਲਈ ਕੋਈ ਸ਼ੈੱਡ ਆਦਿ ਨਹੀਂ ਹੈ | ਸਵਾਰੀਆਂ ਨੂੰ ਧੁੱਪ ਅਤੇ ਮੀਂਹ ਵਿੱਚ ਸੜਕ ਕਿਨਾਰੇ ਹੀ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੜਕ ਵਿਭਾਗ ਵੱਲੋਂ ਤਕਰੀਬਨ ਇੱਕ ਕਿੱਲੋਮੀਟਰ ਦੂਰ ਸਵਾਰੀਆਂ ਦੇ ਆਉਣ ਜਾਣ ਵਾਸਤੇ ਬੱਸ ਅੱਡਾ ਬਣਾਇਆ ਹੈ | ਜਿੱਥੇ ਅੱਜ ਤੱਕ ਕੋਈ ਬੱਸ ਰੁਕ ਦੀ ਜਾਂ ਸਵਾਰੀਆਂ ਚੜ੍ਹਾਉਂਦੀ ਨਹੀਂ ਦੇਖੀ | ਹੋਰ ਤਾਂ ਹੋਰ ਜਿਨ੍ਹੇ ਵੀ ਰੋਡ 'ਤੇ ਪਿੰਡ ਹਨ ਕਿਸੇ ਵੀ ਪਿੰਡ ਵਿੱਚ ਢੁਕਵੀਂ ਥਾਂ ਬੱਸ ਅੱਡਾ ਨਹੀਂ ਬਣਾਇਆ ਗਿਆ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧੁੱਪ ਅਤੇ ਮੀਂਹ ਤੋਂ ਬਚਾਅ ਲਈ ਇੱਥੇ ਸ਼ੈੱਡਾਂ ਬਣਾਈਆਂ ਜਾਣ ਤਾਂ ਜੋ ਸਵਾਰੀਆਂ ਇੱਥੇ ਬੈਠਕੇ ਬੱਸਾਂ ਦਾ ਇੰਤਜ਼ਾਰ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਪਿੰਡ ਤਾਜੋਵਾਲ-ਮੰਢਾਲਾ ਬੰਨ੍ਹ ਨੂੰ ਲੋਕਾਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਜ਼ਬੂਤ ਕਰਨ ਦਾ ਕੰਮ ਜਾਰੀ ਅਗਲੀ ਖ਼ਬਰ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਸਮਾਗਮ
Ad Position 24