17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰਜਿੰਦਰ ਸਿੰਘ ਨੰਗਲ ਜੱਟਾਂ ਨੂੰ ਸੇਵਾ ਮੁਕਤੀ ਉਪਰੰਤ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 06-09-2025
ਮੁਕੰਦਪੁਰ, 5 ਸਤੰਬਰ (ਅਮਰੀਕ ਸਿੰਘ ਢੀਂਡਸਾ)-ਪਾਵਰਕਾਮ ਉਪ ਦਫ਼ਤਰ ਮੁਕੰਦਪੁਰ ਵਿਖੇ ਲੰਬਾ ਸਮਾਂ ਲਗਨ, ਮਿਲਵਰਤਣ ਤੇ ਸੇਵਾ ਨੂੰ ਸਮਰਪਿਤ ਨਿਭਾਈਆਂ ਸੇਵਾਵਾਂ ਉਪਰੰਤ ਰਜਿੰਦਰ ਸਿੰਘ ਨੰਗਲ ਦੀ ਸੇਵਾ ਮੁਕਤੀ 'ਤੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੱਜਣ ਮਿੱਤਰ ਤੇ ਰਿਸ਼ਤੇਦਾਰ ਸ਼ਾਮਿਲ ਹੋਏ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਬੰਗਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਰਜਿੰਦਰ ਸਿੰਘ ਨੰਗਲ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਇਮਾਨਦਾਰ ਤੇ ਸੇਵਾ ਨੂੰ ਸਮਰਪਿਤ ਮੁਲਾਜ਼ਮ ਸਦਾ ਲਈ ਲੋਕਾਂ ਦੇ ਚੇਤਿਆਂ ਵਿਚ ਵਸਦੇ ਹਨ ਇਹ ਭਾਵੇਂ ਅੱਜ ਸਰਵਿਸ ਤੋਂ ਸੇਵਾ ਮੁਕਤ ਹੋ ਗਏ ਹਨ ਪਰ ਇਹ ਜਿਸ ਤਰ੍ਹਾਂ ਹਰ ਇਕ ਪਰਿਵਾਰ ਦੇ ਮੈਂਬਰ ਹੋ ਕੇ ਵਿਚਰਦੇ ਰਹੇ ਆ ਤੇ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਆਪਣੇ ਮਿਲਾਪੜੇ ਸੁਭਾਅ ਕਰਕੇ ਲੋਕਾਂ ਦੇ ਚੇਤਿਆਂ ਵਿਚ ਵਸਦੇ ਰਹਿਣਗੇ | ਇਸ ਮੌਕੇ ਕੁਲਜੀਤ ਸਿੰਘ ਸਰਹਾਲ ਵਲੋਂ ਰਜਿੰਦਰ ਸਿੰਘ ਨੰਗਲ ਦੀ ਹਰਮਨ ਪਿਆਰਤਾ ਬਾਰੇ ਦੱਸਦੇ ਕਿਹਾ ਕਿ ਇਹ ਸ਼ਖਸੀਅਤ ਕਿਸੇ ਵੀ ਜਾਣ ਪਹਿਚਾਣ ਦੀ ਮੁਹਤਾਜ ਨਹੀਂ | ਐਸ. ਡੀ. ਓ. ਪਾਵਰਕਾਮ ਮੁਕੰਦਪੁਰ ਹਰਬੰਸ ਲਾਲ ਨੇ ਰਜਿੰਦਰ ਸਿੰਘ ਨੰਗਲ ਦੇ ਪਾਵਰਕਾਮ ਦਫ਼ਤਰ ਮੁਕੰਦਪੁਰ ਤੇ ਟਾਸਕ ਫੋਰਸ ਬੰਗਾ ਵਿਖੇ ਸੇਵਾ ਨਿਭਾਉਂਦਿਆਂ ਪਾਵਰਕਾਮ ਮਹਿਕਮੇ ਤੇ ਖਪਤਕਾਰਾਂ ਨਾਲ ਮਿਲਵਰਤਨ ਰੱਖਣ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਬਲਬੀਰ ਸਿੰਘ ਕਰਨਾਣਾ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਲਵੀਰ ਸਿੰਘ ਦਿਓਲ, ਸੋਹਣ ਲਾਲ ਢੰਡਾ, ਸੁਖਦੀਪ ਸਿੰਘ ਸ਼ੇਰ ਗਿੱਲ, ਹਰਜਿੰਦਰ ਸਿੰਘ ਲਾਲੀ, ਬਲਵਿੰਦਰ ਸਿੰਘ ਬਚੜਾ, ਪ੍ਰਦੀਪ ਭਨੋਟ, ਕੁਲਦੀਪ ਬੰਗਾ ਤੋਂ ਇਲਾਵਾ ਸਮੂਹ ਪਾਵਰਕਾਮ ਮੁਲਾਜ਼ਮ ਤੇ ਇਲਾਕੇ ਦੀਆਂ ਪ੍ਰਸਿੱਧ ਹਸਤੀਆਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੂਹੜਹਪੁਰ 'ਚ ਪੁਰਾਤਨ ਖੇਲ ਬਾਜ਼ੀ ਮੌਕੇ ਪਹਿਲਵਾਨਾਂ ਨੇ ਅਨੋਖੇ ਕਰਤੱਬ ਦਿਖਾਏ ਅਗਲੀ ਖ਼ਬਰ ਨਵਾਂਗਰਾਂ ਵਾਸੀਆਂ ਵਲੋਂ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ 'ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ
Ad Position 24