ਪੋਜੇਵਾਲ ਸਰਾਂ, 5 ਸਤੰਬਰ (ਬੂਥਗੜ੍ਹੀਆ)-ਕੰਢੀ ਇਲਾਕੇ ਅੰਦਰ ਵੱਖ-ਵੱਖ ਪਿੰਡਾਂ 'ਚ ਬਾਜ਼ੀ ਕਲਾ ਦੀ ਖੇਡ ਅਜੇ ਵੀ ਜਾਰੀ ਹੈ | ਹਲਕੇ ਦੇ ਨਾਮਵਾਰ ਪਿੰਡ ਚੂਹੜ੍ਹਪੁਰ ਜਿਸ ਨੂੰ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾਂ ਦੇ ਤੀਜੇ ਗੁਰੂ ਗੱਦੀਨਸ਼ੀਨ ਬ੍ਰਹਮਲੀਨ ਸਵਾਮੀ ਬ੍ਰਹਮਾ ਨੰਦ ਗਊਆਂ ਭੂਰੀਵਾਲਿਆ ਵੱਲੋਂ ਵਿੱਲਖਣ ਪਹਿਚਾਣ ਦਿੱਤੀ ਹੋਈ ਹੈ, ਜਿਸ 'ਚ ਬਾਜ਼ੀ ਖੇਡ ਮੇਲਾ ਹੁਣ ਵੀ ਕਰਵਾਇਆ ਜਾ ਰਿਹਾ ਹੈ | ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਪਹਿਲਵਾਨਾਂ ਨੇ ਆਪਣੇ ਜੋਖਮ ਭਰਪੂਰ ਕਰਤੱਬ ਦਿਖਾਏ | ਬਾਜ਼ੀ ਖੇਲ ਮੌਕੇ ਸਭ ਤੋਂ ਪਹਿਲੇ ਮੁੱਖ ਪ੍ਰਬੰਧਕ ਗੁਰਮੇਜ ਬਾਜ਼ੀਗਰ ਝੱਜ ਵਾਲਿਆਂ ਦੇ ਵੱਲੋਂ ਆਪਣੇ ਗੁਰੂ ਦੀ ਅਰਦਾਸ ਕਰਕੇ ਮੇਲੇ ਦੀ ਸ਼ੁਰੂਆਤ ਕੀਤੀ ਤੇ ਬਾਜ਼ੀਗਰਾਂ ਦੀ ਟੀਮ ਦੇ ਵੱਲੋਂ ਵੱਖ-ਵੱਖ ਕਲਾ ਦੇ ਨਾਲ ਵਧੀਆ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਪੁਰਾਤਨ ਵਿਰਸੇ ਦੇ ਨਾਲ ਜੋੜਿ੍ਹਆ | ਬਾਜ਼ੀਗਰਾਂ ਦੀ ਟੀਮ ਵੱਲੋਂ ਕਲਾ ਦਿਖਾਉਣ ਮੌਕੇ ਧੌਣ ਨਾਲ ਸਰੀਆ ਮੋੜਿਆ, ਇੱਕ ਫੁੱਟ ਦੇ ਗੋਲ ਕੜੇ 'ਚੋਂ ਤਿੰਨ ਪਹਿਲਵਾਨ ਇੱਕੋ ਸਮੇਂ ਫਸ ਕੇ ਨਿੱਕਲੇ, ਬਲਦੀ ਅੱਗ 'ਚ ਛਾਲਾਂ ਅਤੇ ਮੂੰਹ 'ਚ ਤਲਵਾਰ ਪਾ ਕੇ ਕਹੀਆਂ ਦੇ ਵਿਚਾਲੇ ਛਾਲ ਮਾਰੀ, ਦੰਦਾਂ ਦੇ ਨਾਲ ਗਾਡਰ ਨੂੰ ਆਪਣੇ ਸਿਰ ਉੱਪਰੋਂ ਲੰਘਾ ਕੇ ਪਿੱਠ ਦੇ ਪਿੱਛੇ ਸੁੱਟਣਾ, 12 ਫੁੱਟ ਉੱਚੀ ਮੰਜੇ ਵਾਲੀ ਛਾਲ ਮਾਰਨਾ ਆਦਿ ਕਮਾਲ ਦੀਆਂ ਖੇਡਾਂ ਪਹਿਲਵਾਨਾਂ ਵੱਲੋਂ ਦਿਖਾਈਆਂ ਗਈਆਂ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੇਟ ਸਿੰਘ ਜੋ ਕਿ ਰਾਮਨਗਰ ਮੋੜ ਮੰਡੀ ਬਠਿੰਡੇ ਤੋਂ ਹਨ | ਉਨ੍ਹਾਂ ਕਿਹਾ ਕਿ ਇਹ ਕਲਾ ਭਾਵੇਂ ਬਹੁਤ ਹੀ ਜੋਖਮ ਭਰਪੂਰ ਹੈ ਪਰ ਸਾਡੀ ਇਸ ਕਲਾ ਨੂੰ ਨੌਰਥ ਜ਼ੋਨ ਕੱਲਚਰ ਸੈਂਟਰ ਪਟਿਆਲਾ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ | ਇਸ ਮੌਕੇ ਪਹੁੰਚੇ ਪਹਿਲਵਾਨ ਗੁਰਮੇਜ ਬਾਜ਼ੀਗਰ ਦੀ ਰਹਿਨੁਮਾਈ ਹੇਠ ਰਾਜ ਕੋਟ ਰਾਝਾਂ, ਵੀਰੂ ਕਲਮਾਂ, ਗੋਪੀ ਸੜੋਆ, ਮੰਨਾਂ ਕਲਵਾਂ, ਬਲਬੀਰ ਜਨੋੜੀ, ਸਤਨਾਮ ਕੋਟ ਰਾਝਾਂ ਆਦਿ ਸ਼ਾਮਿਲ ਸਨ | ਇਸ ਬਾਜ਼ੀ ਪੁਰਾਤਨ ਖੇਡ ਨੂੰ ਸਦੀਆਂ ਤੋਂ ਕਰਵਾਉਣ ਵਾਲੇ ਪਿੰਡ ਚੂਹੜ੍ਹਪੁਰ ਨਿਵਾਸੀਆ ਵੱਲੋਂ ਬਾਜ਼ੀਗਰ ਪਹਿਲਵਾਨ ਨੂੰ 28 ਹਜ਼ਾਰ ਰੁਪਏ ਦੀ ਨਕਦ ਮਾਲੀ ਸਹਾਇਤਾ ਦਿੱਤੀ |ਵੀਰ 31 ਨਵਾਂਸ਼ਹਿਰ 40 ਏ, ਸੀ