23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਨਵਾਂਸ਼ਹਿਰ ਦੀਆਂ ਸੜਕਾਂ ਦਾ ਹੋਇਆ ਮੰਦਾ ਹਾਲ

Ad Position 21
No active advertisement
ਅਜੀਤ ਡੈਸਕ 07-09-2025
ਨਵਾਂਸ਼ਹਿਰ, 6 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿਥੇ ਲੋਕਾਂ ਦਾ ਜਿਉਣਾ ਬੇਹਾਲ ਹੋ ਗਿਆ ਉਥੇ ਨਵਾਂਸ਼ਹਿਰ ਦੀਆਂ ਸੜਕਾਂ ਦਾ ਵੀ ਬਹੁਤ ਮੰਦਾ ਹਾਲ ਹੋ ਗਿਆ ਹੈ | ਸ਼ਹਿਰ ਦੇ ਮੇਨ ਰੋਡ ਦੀਆਂ ਸੜਕਾਂ ਦਾ ਬਹੁਤ ਹੀ ਮੰਦਾ ਹਾਲ ਹੈ | ਇਸੇ ਤਰ੍ਹਾਂ ਸਲੋਹ ਰੋਡ ਦੇ ਮਾਡਲ ਟਾਉਨ ਦੇ ਨਜ਼ਦੀਕ ਵੀ ਸੜਕਾਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ | ਟੁੱਟੀਆ ਸੜਕਾਂ ਤੇ ਖੜ੍ਹੇ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਰੇਲਵੇ ਰੋਡ ਤੋਂ ਲੰਘਣਾ ਵੀ ਭਾਰੀ ਹੋ ਗਿਆ | ਨਵਾਂਸ਼ਹਿਰ ਦਾ ਇੰਨਾ ਮੰਦਾ ਹਾਲ ਹੋ ਗਿਆ ਹੈ ਕਿ ਮੀਂਹ ਕਾਰਨ ਜਿਥੇ ਸੜਕਾਂ ਟੁੱਟੀਆਂ ਹਨ ਪਾਣੀ ਖੜ ਗਿਆ ਹੈ | ਉਥੇ ਸ਼ਹਿਰ 'ਚ ਲੱਗਦੇ ਕੂੜੇ ਦੇ ਢੇਰਾਂ 'ਚੋਂ ਮੁਸ਼ਕ ਆਉਣ ਲੱਗ ਪਿਆ | ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲਣ ਦਾ ਖਦਸ਼ਾ ਬਣ ਗਿਆ ਹੈ | ਸਥਾਨਕ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੇ ਨਗਰ ਕੌਂਸਲ ਸਫ਼ਾਈ ਵੱਲ੍ਹ ਵਿਸ਼ੇਸ਼ ਧਿਆਨ ਦੇਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਕੁਦਰਤੀ ਨਹੀਂ ਰਾਜਸੀ ਹੜ੍ਹ ਆਏ-ਬਜ਼ੀਦਪੁਰ ਅਗਲੀ ਖ਼ਬਰ ਪ੍ਰਵਾਸੀਆਂ ਵਲੋਂ ਸਿੱਖਾਂ ਤੇ ਪੰਜਾਬੀਆਂ ਨੂੰ ਗ਼ਲਤ ਸ਼ਬਦਾਵਲੀ ਬੋਲਣ 'ਤੇ ਕੀਤਾ ਹਾਈਵੇ ਜਾਮ
Ad Position 24