23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੰਜਾਬ 'ਚ ਕੁਦਰਤੀ ਨਹੀਂ ਰਾਜਸੀ ਹੜ੍ਹ ਆਏ-ਬਜ਼ੀਦਪੁਰ

Ad Position 21
No active advertisement
ਅਜੀਤ ਡੈਸਕ 07-09-2025
ਔੜ, 6 ਸਤੰਬਰ (ਗੁਰਨਾਮ ਸਿੰਘ ਸੈਣੀ)-ਦੋਆਬਾ ਕਿਸਾਨ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਬਜ਼ੀਦਪੁਰ ਨੇ ਇਕ ਬਿਆਨ ਜਾਰੀ ਕਰਦਿਆਂ ਆਖਿਆਂ ਕਿ ਪੰਜਾਬ ਅੰਦਰ ਜੋ ਹੜ੍ਹਾਂ ਦੀ ਮਾਰ ਪਈ ਹੈ | ਇਹ ਕੋਈ ਕੁਦਰਤੀ ਆਫਤ ਨਹੀਂ ਹੈ ਇਹ ਸਭ ਕੁਝ ਇਕ ਸਿਆਸੀ ਲੋਕਾਂ ਦੀ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਹੈ | ਅਸੀਂ ਮੰਨਦੇ ਹਾਂ ਕਿ ਪਿਛਲੇ ਦਿਨਾਂ 'ਚ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਬੱਦਲ ਫੱਟਣ ਦੀਆਂ ਅਨੇਕਾਂ ਘਟਨਾਵਾਂ ਸਹਮਣੇ ਆਈਆਂ ਹਨ ਪਰ ਜੇਕਰ ਸਮਾਂ ਰਹਿੰਦਿਆ ਹੀ ਪੰਜਾਬ ਸਰਕਾਰ ਵਲੋਂ ਇਨ੍ਹਾਂ ਹੜ੍ਹਾਂ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕੀਤੇ ਹੁੰਦੇ, ਜਿਵੇਂ ਕਿ ਡੈਮ 30' ਤੋਂ 40' ਖਾਲੀ ਰੱਖੇ ਹੁੰਦੇ ਤਾਂ ਅੱਜ ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀ, ਇਹ ਤਾਂ ਸਿਰਫ ਪੰਜਾਬ ਨੂੰ ਡੋਬਣ ਦਾ ਸਾਰਾ ਵਰਤਾਰਾ ਅਪਣਾਇਆ ਗਿਆ ਹੈ ਕਿਉਂਕਿ ਪੰਜਾਬ ਦਾ ਕਿਸਾਨ ਨਾ ਕਦੇ ਕੇਂਦਰ ਸਰਕਾਰ ਤੇ ਨਾ ਪੰਜਾਬ ਦੀ ਮੌਜੂਦਾ ਸਰਕਾਰ ਅੱਗੇ ਝੁਕਿਆ ਹੈ ਇਸੇ ਲਈ ਪੰਜਾਬ ਦੇ ਕਿਸਾਨ ਤੇ ਆਮ ਲੋਕਾਂ ਨੂੰ ਖਤਮ ਕਰਨ ਲਈ ਇਹ ਸਿਆਸੀ ਹੜ੍ਹ ਲਿਆਂਦੇ ਗਏ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਹੜ੍ਹ ਨਾਲ ਹੋਏ ਫਸਲਾਂ ਦੇ ਭਾਰੀ ਨੁਕਸਾਨ ਦੇ ਮੁਆਵਜੇ ਵਜੋ ਕਿਸਾਨਾਂ ਨੂੰ 65 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਜਲਦ ਦਿੱਤਾ ਜਾਵੇ ਤੇ ਜਿਨ੍ਹਾਂ ਲੋਕਾਂ ਦੇ ਘਰ ਤੇ ਹਵੇਲੀਆ ਜਾਂ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਉਹ ਵੀ ਸਰਕਾਰ ਹੜ੍ਹ ਪੀੜਤਾਂ ਨੂੰ ਤੁਰੰਤ ਦੇਣ ਲਈ ਅੱਗੇ ਆਵੇ | ਇਸ ਮੌਕੇ ਕੁਲਦੀਪ ਦਿਆਲਾਂ ਸੂਬਾ ਵਿੱਤ ਸਕੱਤਰ, ਹਰਦੀਪ ਸਿੰਘ ਮੈਂਬਰ ਕੋਰ ਕਮੇਟੀ, ਗੁਰਨਾਮ ਸਿੰਘ ਖੁਰਦ ਸੂਬਾ ਪ੍ਰੈੱਸ ਸਕੱਤਰ, ਮੁਖਤਿਆਰ ਸਿੰਘ ਕਿਸਾਨ ਆਗੂ, ਜਸਕਰਨ ਸਿੰਘ ਭਾਰਟਾ ਖੁਰਦ ਤੋਂ ਇਲਾਵਾ ਹੋਰ ਵੀ ਅਨੇਕਾ ਜਥੇਬੰਦੀ ਦੇ ਕਿਸਾਨ ਅਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਵਾਲੇ ਬਾਬਾ ਦੇ ਨਾਂਅ ਨਾਲ ਮਸ਼ਹੂਰ ਬਾਬਾ ਸਤਨਾਮ ਸਿੰਘ ਦੀ ਹਰ ਪਾਸੇ ਹੋ ਰਹੀ ਹੈ ਸ਼ਲਾਘਾ ਅਗਲੀ ਖ਼ਬਰ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਨਵਾਂਸ਼ਹਿਰ ਦੀਆਂ ਸੜਕਾਂ ਦਾ ਹੋਇਆ ਮੰਦਾ ਹਾਲ
Ad Position 24