23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਭਾਰੀ ਬਰਸਾਤੀ ਪਾਣੀ ਆਉਣ ਨਾਲ ਆਦੋਆਣਾ ਨੂੰ ਜਾਣ ਵਾਲੀ ਲਿੰਕ ਸੜਕ ਦਾ ਰੈਂਪ ਰੁੜਿ੍ਹਆ

Ad Position 21
No active advertisement
ਅਜੀਤ ਡੈਸਕ 07-09-2025
ਬਲਾਚੌਰ, 6 ਸਤੰਬਰ (ਨਰੇਸ਼ ਧੌਲ)-ਇਲਾਕੇ ਅੰਦਰ ਤੜਕਸਾਰ ਪਏ ਭਾਰੀ ਮੀਂਹ ਕਾਰਨ ਇਲਾਕੇ ਦੀਆਂ ਖੱਡਾਂ ਵਿਚ ਵੱਡੇ ਪੱਧਰ 'ਤੇ ਪਾਣੀ ਦਾ ਵਹਾਅ ਵੇਖਣ ਨੂੰ ਮਿਲਿਆ | ਤੇਜ਼ ਗਤੀ ਨਾਲ ਭਾਰੀ ਪਾਣੀ ਆਉਣ ਕਾਰਨ ਨਵਾਂ ਪਿੰਡ ਟੱਪਰੀਆਂ ਤੋਂ ਆਦੋਆਣਾ ਨੂੰ ਜਾਂਦੀ ਲਿੰਕ ਸੜਕ ਦਾ ਰੈਂਪ (ਕਾਜਵੇ) ਹੜ੍ਹ ਦੀ ਭੇਟ ਚੜ੍ਹ ਗਿਆ, ਜਿਸ ਕਾਰਨ ਪਿੰਡ ਆਦੋਆਣਾ, ਟਕਾਰਲਾ, ਬੱਲੋਵਾਲ ਸੌਂਖੜੀ ਆਦਿ ਨਾਲ ਸੰਪਰਕ ਟੁੱਟ ਗਿਆ | ਇਸ ਤੋਂ ਇਲਾਵਾ ਪਿੰਡ ਆਦੋਆਣਾ ਨੂੰ ਜਾਂਦੀ ਦੂਜੀ ਲਿੰਕ ਸੜਕ 'ਤੇ ਵੀ ਵੱਡਾ ਪਾੜ ਪੈਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੂਜੇ ਪਾਸੇ ਬਲਾਚੌਰ ਭੱਦੀ ਮੁੱਖ ਸੜਕ 'ਤੇ ਪਿੰਡ ਰਾਜੂ ਮਾਜਰੇ ਵਾਲੀ ਖੱਡ ਵਿਚ ਵੀ ਪਾਣੀ ਦਾ ਬਹੁਤ ਤੇਜ਼ ਵਹਾ ਦੇਖਿਆ ਗਿਆ | ਜਿਸ ਕਾਰਨ ਰੈਂਪ ਦੇ ਦੋਨਾਂ ਸਾਈਡਾਂ 'ਤੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਘੰਟਿਆਂ ਵੱਧੀ ਰੁਕ ਕੇ ਪਾਣੀ ਘਟਣ ਦਾ ਇੰਤਜ਼ਾਰ ਕਰਨਾ ਪਿਆ | ਬਰਸਾਤੀ ਪਾਣੀ 'ਚੋਂ ਲੰਘਦੇ ਹੋਏ ਬਹੁ ਗਿਣਤੀ ਦੋ ਪਹੀਆਂ ਵਾਹਨ ਚਾਲਕ, ਛੋਟੇ ਹਾਥੀ ਅਤੇ ਕਾਰਾਂ ਆਦਿ ਪਾਣੀ ਲੱਗਣ ਨਾਲ ਅੱਧ ਵਿਚਕਾਰ ਹੀ ਬੰਦ ਹੋ ਗਏ, ਜਿਨ੍ਹਾਂ ਨੂੰ ਇਲਾਕਾ ਵਾਸੀਆਂ ਦੀ ਮਦਦ ਨਾਲ ਪਾਣੀ 'ਚੋਂ ਬਾਹਰ ਕੱਢਿਆ ਗਿਆ | ਇਲਾਕਾ ਵਾਸੀਆਂ ਨੇ ਦੱਸਿਆ ਕਿ ਹਰ ਸਾਲ ਆਈ ਬਰਸਾਤ ਨੂੰ ਅਜਿਹੀਆਂ ਪ੍ਰੇਸ਼ਾਨੀਆਂ ਦਾ ਅਕਸਰ ਹੀ ਸਾਹਮਣਾ ਕਰਨਾ ਪੈਂਦਾ ਹੈ | ਜਿਸ ਦੇ ਮੱਦੇਨਜ਼ਰ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਖੱਡਾਂ ਤੇ ਚੋਆਂ 'ਤੇ ਰੈਂਪਾਂ ਦੀ ਬਜਾਏ ਪੁਲੀਆਂ ਬਣਾਈਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਡਿਵਾਇਡਰ 'ਤੇ ਜਾ ਚੜ੍ਹੀ ਅਗਲੀ ਖ਼ਬਰ ਸੜਕ ਵਾਲੇ ਬਾਬਾ ਦੇ ਨਾਂਅ ਨਾਲ ਮਸ਼ਹੂਰ ਬਾਬਾ ਸਤਨਾਮ ਸਿੰਘ ਦੀ ਹਰ ਪਾਸੇ ਹੋ ਰਹੀ ਹੈ ਸ਼ਲਾਘਾ
Ad Position 24