23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਤਾਜੋਵਾਲ-ਮੰਡਾਲਾ ਤੇ ਧੈਂਗੜਪੁਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ

Ad Position 21
No active advertisement
ਅਜੀਤ ਡੈਸਕ 07-09-2025
ਉਸਮਾਨਪੁਰ, 6 ਸਤੰਬਰ (ਸੰਦੀਪ ਮਝੂਰ)-ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਤਾਜੋਵਾਲ-ਮੰਡਾਲਾ ਤੇ ਪਿੰਡ ਧੈਂਗੜਪੁਰ ਧੁੱਸੀ ਬੰਨ੍ਹ ਵਿਖੇ ਜ਼ਿਲ੍ਹਾ ਪ੍ਰਸ਼ਾਸਨ, ਆਮ ਲੋਕਾਂ ਤੇ ਭਾਰਤੀ ਫੌਜ ਦੇ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਅੱਜ ਸਵੇਰੇ ਪਿਆ ਭਾਰੀ ਮੀਂਹ ਵੀ ਬੰਨ੍ਹ 'ਤੇ ਚੱਲ ਰਹੇ ਕਾਰਜਾਂ ਵਿਚ ਲੱਗੇ ਨੌਜਵਾਨਾਂ ਤੇ ਭਾਰਤੀ ਫੌਜ ਦੇ ਜਵਾਨਾਂ ਦਾ ਹੌਸਲਾ ਨਹੀਂ ਤੋੜ ਸਕਿਆ | ਅੱਜ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵੀ ਘੱਟ ਗਿਆ ਹੈ, ਜਿਥੇ ਉਕਤ ਦੋਵੇਂ ਬੰਨ੍ਹਾਂ 'ਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਟਰੈਕਟਰ-ਟਰਾਲੀਆਂ ਰਾਹੀਂ ਮਿੱਟੀ ਤੇ ਰੇਤ ਦੇ ਭਰੇ ਥੈਲੇ ਲਿਆਂਦੇ ਜਾ ਰਹੇ ਹਨ | ਉਥੇ ਵੱਖ-ਵੱਖ ਪਿੰਡਾਂ ਉਸਮਾਨਪੁਰ, ਬਹਿਲੂਰ ਕਲਾਂ, ਕਾਜਮਪੁਰ, ਸ਼ਾਹਪੁਰ ਪੱਟੀ ਆਦਿ ਵਿਖੇ ਵੀ ਸੰਗਤਾਂ ਵਲੋਂ ਮਿੱਟੀ ਦੇ ਥੈਲੇ ਭਰਨ ਦੀ ਸੇਵਾ ਕਰਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਜਾ ਰਿਹਾ ਹੈ ਕਿ ਕਿਸੇ ਵੀ ਮੁਸੀਬਤ ਵੇਲੇ ਸਾਰੇ ਲੋਕ ਇਕਜੁੱਟ ਹਨ | ਦਰਿਆ 'ਤੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ ਤੇ ਸਿਆਸੀ ਨੁਮਾਇੰਦਿਆਂ ਆਦਿ ਵਲੋਂ ਬੰਨ੍ਹ 'ਤੇ ਕੰਮ ਕਰ ਰਹੀਆਂ ਸੰਗਤਾਂ ਵਾਸਤੇ ਲੰਗਰ ਉਪਲਬਧ ਕਰਵਾਇਆ ਜਾ ਰਿਹਾ ਹੈ | ਸਤਲੁਜ ਦਰਿਆ ਦੇ ਨਾਲ ਲਗਦੇ ਉਕਤ ਪਿੰਡਾਂ ਦੇ ਦੋਵੇਂ ਬੰਨ੍ਹਾਂ 'ਤੇ ਕੰਮ ਕਰਦੇ ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ਦਾ ਜੋਸ਼ ਦੇਖਦਿਆਂ ਹੀ ਬਣਦਾ ਹੈ | ਉਕਤ ਬੰਨ੍ਹਾਂ ਨੂੰ ਬਚਾਉਣ ਲਈ ਲੋਕਾਂ ਦੇ ਜੋਸ਼ ਅੱਗੇ ਇੰਜੀਨੀਅਰਿੰਗ ਵੀ ਫਿੱਕੀ ਪੈ ਗਈ ਹੈ | ਪਿੰਡ ਤਾਜੋਵਾਲ ਤੋਂ ਬਜ਼ੁਰਗ ਸਤਨਾਮ ਸਿੰਘ ਸਾਬਕਾ ਸਰਪੰਚ ਪਿੰਡ ਤਾਜੋਵਾਲ ਤੇ ਪਿੰਡ ਧੈਂਗੜਪੁਰ ਵਿਖੇ ਸਰਗਰਮ ਹਨ | ਬੰਨ੍ਹ ਦੀ ਮਜ਼ਬੂਤੀ ਲਈ ਚੱਲ ਰਹੇ ਕੰਮਾਂ 'ਚ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਡਿਵਾਇਡਰ 'ਤੇ ਜਾ ਚੜ੍ਹੀ
Ad Position 24