ਬਹਿਰਾਮ, 6 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ | ਪਿੰਡ ਬਹਿਰਾਮ ਦੀ ਇਕ ਵਿਧਵਾ ਬਜੁਰਗ ਔਰਤ ਬੀਬੀ ਹੰਸੋ ਪਤਨੀ ਸਵ: ਜੋਗਿੰਦਰ ਪਾਲ ਨੇ ਭਰੇ ਮਨ ਨਾਲ ਕਿਹਾ ਕਿ ਮੇਰਾ ਮਕਾਨ ਮੀਂਹ ਦੇ ਪਾਣੀ ਨਾਲ ਐਨਾ ਚੋਅ ਰਿਹਾ ਹੈ ਕਿ ਬੈਠਣ ਲਈ ਵੀ ਥਾਂ ਨਹੀਂ ਬਚੀ, ਮੈਂ ਕਮਰੇ ਅੰਦਰ ਹੀ ਆਪਣੇ ਉਪਰ ਤਰਪਾਲ ਲੈ ਕੇ ਮੀਂਹ ਦੇ ਪਾਣੀ ਤੋਂ ਬਚਣ ਲਈ ਗੁਜਾਰਾ ਕਰਦੀ ਹਾਂ | ਉਸ ਨੇ ਦੱਸਿਆ ਕਿ ਇਕ ਸੰਸਥਾ ਮੈਨੂੰ ਰੋਟੀ ਦਾ ਡੱਬਾ ਦੇ ਕੇ ਜਾਂਦੀ ਸੀ ਉਹ ਵੀ ਪਤਾ ਨਹੀਂ ਕਿਧਰ ਚਲੇ ਗਏ ਹਨ | ਮੈਂ ਕਈ ਦਿਨਾਂ ਤੋਂ ਬਹੁਤ ਪ੍ਰੇਸ਼ਾਨੀ ਵਿਚ ਹਾਂ ਦੂਜਾ ਮੇਰੇ ਕਮਰੇ ਦੀ ਛੱਤ ਦੇ ਬਾਲੇ ਡਿੱਗ ਗਏ ਹਨ ਤੇ ਮਕਾਨ ਦੀ ਹਾਲਤ ਵੀ ਖਸਤਾ ਹੋ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੇਰੀ ਸਹਾਇਤਾ ਕੀਤੀ ਜਾਵੇ |