ਪੋਜੇਵਾਲ ਸਰਾਂ, 6 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸਾਬਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਤੇ ਐਮ. ਆਰ. ਗਰੁੱਪ ਆਫ ਸਕੂਲ ਦੇ ਚੇਅਰਮੈਨ ਬਾਬੂ ਰਾਮਜੀਦਾਸ ਭੂੰਬਲਾ ਦੇ ਚਚੇਰੇ ਭਰਾ ਸਵ: ਚੌ. ਰਾਮ ਸਰੂਪ ਭੂੰਬਲਾ ਜੋ ਕਿ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ | ਮੰਗੂਪੁਰ ਪਰਿਵਾਰ ਦੇ ਨਾਲ ਸਵ: ਚੌ. ਰਾਮ ਸਰੂਪ ਭੂੰਬਲਾ ਦੀ ਮੌਤ ਦਾ ਦੁੱਖ ਪ੍ਰਗਟਾਵ ਕਰਨ ਲਈ ਸਾਬਕਾ ਚੀਫ ਸੈਕਟਰੀ ਪੰਜਾਬ ਸਾਬਕਾ ਆਈ. ਏ. ਐਸ. ਸਰਵੇਸ਼ ਕੌਸ਼ਲ ਨਿਵਾਸ ਸਥਾਨ ਮੰਗੂਪੁਰ ਵਿਖੇ ਪਹੁੰਚੇ | ਇਸ ਮੌਕੇ ਮੰਗੂਪੁਰ ਪਰਿਵਾਰ ਨਾਲ ਸਵ: ਚੌ. ਰਾਮ ਸਰੂਪ ਭੂੰਬਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੌਧਰੀ ਰਾਮ ਸਰੂਪ ਨੇ ਆਪਣੀ ਜ਼ਿੰਦਗੀ ਦੇ ਨਿੱਜੀ ਸਫ਼ਰ ਦੇ ਦੌਰਾਨ ਹਮੇਸ਼ਾ ਹੀ ਸਖ਼ਤ ਮਿਹਨਤ ਦੇ ਸਦਕਾ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਸੀ | ਉਨ੍ਹਾਂ ਨੇ ਕਿਹਾ ਮੰਗੂਪੁਰ ਪਰਿਵਾਰ ਦਾ ਹਲਕਾ ਬਲਾਚੌਰ ਵਿਚ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿਚ ਵੱਡਾ ਨਾਂਅ ਹੈ | ਸਾਬਕਾ ਚੀਫ ਸੈਕਟਰੀ ਪੰਜਾਬ ਵਲੋਂ ਸਵ: ਚੌ ਰਾਮ ਸਰੂਪ ਭੂੰਬਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ | ਇਸ ਮੌਕੇ ਚੇਅਰਮੈਨ ਬਾਬੂ ਰਾਮਜੀਦਾਸ ਭੂੰਬਲਾ, ਭਾਜਪਾ ਆਗੂ ਹਲਕਾ ਗੜ੍ਹਸ਼ੰਕਰ ਨਮਿਸ਼ਾ ਮਹਿਤਾ, ਪ੍ਰਵੀਨ ਗਰਗ, ਚੌ. ਚਾਂਦ ਰਾਮ ਭੂੰਬਲਾ, ਪਰਮਜੀਤ ਭੂੰਬਲਾ, ਬਾਬੂ ਬਲਦੇਵ ਰਾਜ ਖੇਪੜ ਮਝੋਟ, ਡਾਇਰੈਕਟਰ ਐਮ. ਆਰ. ਗਰੁੱਪ ਸੁਮਿਤ ਚੌਧਰੀ, ਠੇਕੇਦਾਰ ਓਮ ਪ੍ਰਕਾਸ਼, ਰੌਸ਼ਨ ਲਾਲ, ਤੇਲੂ ਰਾਮ, ਹੁਸਨ ਲਾਲ, ਗੁਰਬਖਸ਼ ਲਾਲ, ਮਹਿੰਦਰਪਾਲ, ਮਦਨ ਲਾਲ, ਬੱਬਲੂ ਚੌਧਰੀ ਆਦਿ ਪਰਿਵਾਰ ਦੇ ਮੈਂਬਰ ਤੇ ਪਿੰਡ ਵਾਸੀ ਮੌਕੇ 'ਤੇ ਹਾਜ਼ਰ ਸਨ |