24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਰੋਟਰੀ ਕਲੱਬ ਵਲੋਂ ਗਿਆਰਾਂ ਅਧਿਆਪਕਾਂ ਦਾ 'ਰਾਸ਼ਟਰ ਨਿਰਮਾਤਾ ਐਵਾਰਡ 2025' ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 22-09-2025
ਨਵਾਂਸ਼ਹਿਰ, 21 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਸਲੋਹ ਰੋਡ ਸਥਿਤ ਰੋਟਰੀ ਭਵਨ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰਧਾਨ ਰੀਆ ਅਰੋੜਾ ਦੀ ਅਗਵਾਈ ਹੇਠ ਇਕ ਸਮਾਗਮ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 11 ਅਧਿਆਪਕਾਂ ਜਿਨ੍ਹਾਂ ਨੇ ਪੜ੍ਹਾਈ ਤੋਂ ਇਲਾਵਾ ਹੋਰ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਨਿਭਾ ਕੇ ਸਮਾਜ ਵਿਚ ਨਾਮਣਾ ਖੱਟਿਆ ਹੈ, ਨੂੰ 'ਰਾਸ਼ਟਰ ਨਿਰਮਾਤਾ ਐਵਾਰਡ 2025' ਦੇ ਕੇ ਸਨਮਾਨਿਤ ਕੀਤਾ | ਜਿਨ੍ਹਾਂ 'ਚ ਮੀਨਾ ਚੋਪੜਾ, ਲਲਿਤ ਕੁਮਾਰ, ਸੁਖਵਿੰਦਰ ਕੌਰ, ਬਲਵੀਰ ਸਾਂਧੀ, ਨੀਰਜ ਪ੍ਰਭਾਕਰ, ਨੀਤੂ ਭੰਡਾਰੀ, ਰਜਨੀ ਕੁਮਾਰੀ, ਰੇਨੂੰ ਬਾਲਾ, ਸ਼ੈਲੀ ਜੈਰਥ, ਬਖ਼ਸ਼ੀਸ਼ ਸਿੰਘ ਸੈਂਭੀ, ਹਰਿੰਦਰ ਸਿੰਘ ਸਹਿਜ ਲੰਗੜੋਆ ਆਦਿ ਸ਼ਾਮਿਲ ਸਨ | ਇਸ ਮੌਕੇ ਰੋਟਰੀ ਕਲੱਬ ਦੇ ਸਕੱਤਰ ਗੁਰਿੰਦਰ ਸਿੰਘ ਤੂਰ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਜੋ ਕਿ ਵਿਚ ਸਮੇਂ ਦੀ ਬੇਹੱਦ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆ ਜਾਗਰੂਕਤਾ ਸੁਸਾਇਟੀ ਰੋਟਰੀ ਕਲੱਬ ਦੇ ਸਹਿਯੋਗ ਨਾਲ ਸਕੂਲਾਂ ਵਿਚ ਰੋਟਰੀ ਰੋਡ ਸੇਫ਼ਟੀ ਕਲੱਬਾਂ ਦਾ ਗਠਨ ਕਰੇਗੀ | ਇਸ ਮੌਕੇ ਰੋਟਰੀ ਕਲੱਬ ਐਸੋਸੀਏਸ਼ਨ ਦੇ ਪ੍ਰਧਾਨ ਰੀਆ ਅਰੋੜਾ, ਸਿਰਿਆ ਸੰਧੂ ਸਕੱਤਰ, ਗੁਰਿੰਦਰ ਸਿੰਘ ਤੂਰ ਐਗਜ਼ੀਕਿਊਟਿਵ ਸਕੱਤਰ, ਰਾਜਨ ਅਰੋੜਾ ਜ਼ਿਲ੍ਹਾ ਕੋਆਰਡੀਨੇਟਰ, ਰੋਹਿਤ ਜੈਨ ਆਈ. ਪੀ. ਪੀ., ਪ੍ਰੋਫੈਸਰ ਜੀ. ਐਸ. ਸੰਧੂ ਪ੍ਰਾਜੈਕਟ ਚੇਅਰਮੈਨ, ਅਰੁਣਾ ਪ੍ਰਭਾਕਰ ਪ੍ਰਾਜੈਕਟ ਡਾਇਰੈਕਟਰ, ਰੋਟੇਰੀਅਨਸ ਸੁਰਿੰਦਰ ਤੂਰ, ਰੇਖਾ ਜੈਨ, ਨਿਨੂ ਚੋਪੜਾ, ਜੋਤੀ ਅਰੋੜਾ, ਜਾਨਵੀ ਨੰਦਾ, ਪੂਨਮ ਮਾਣਕ, ਸਰੁਚੀ ਵਿਜ, ਡਾਕਟਰ ਦੀਪਿੰਦਰ ਸਿੰਘ ਸੰਧੂ, ਐਡਵੋਕੇਟ ਧੀਰਜ ਸਹਿਜਪਾਲ, ਸਪਨਾ ਬਾਹਰੀ, ਡਾਕਟਰ ਊਸ਼ਾ ਆਦਿ ਨੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਕੇ ਸਭ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬੰਗਾ-ਗੜ੍ਹਸ਼ੰਕਰ ਮਾਰਗ 'ਤੇ ਟਿੱਪਰ ਤੇ ਭੁੰਗ ਵਾਲੀ ਟਰਾਲੀ ਤੇ ਟਰੈਕਟਰ ਦਰਮਿਆਨ ਭਿਆਨਕ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ... ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਟੋਟੇ ਦੀ ਕਾਰ ਸੇਵ...
Ad Position 24