23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬੰਗਾ-ਗੜ੍ਹਸ਼ੰਕਰ ਮਾਰਗ 'ਤੇ ਟਿੱਪਰ ਤੇ ਭੁੰਗ ਵਾਲੀ ਟਰਾਲੀ ਤੇ ਟਰੈਕਟਰ ਦਰਮਿਆਨ ਭਿਆਨਕ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ

Ad Position 21
No active advertisement
ਅਜੀਤ ਡੈਸਕ 22-09-2025
ਬੰਗਾ, 21 ਸਤੰਬਰ (ਕੁਲਦੀਪ ਸਿੰਘ ਪਾਬਲਾ)-ਬੰਗਾ-ਗੜ੍ਹਸ਼ੰਕਰ ਮਾਰਗ 'ਤੇ ਆਏ ਦਿਨ ਭੁੰਗ ਵਾਲੀਆਂ ਟਰੈਕਟਰ ਟਰਾਲੀਆਂ ਦੇ ਨਾਲ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਸਾਈਡ ਤੋਂ ਆ ਰਹੇ ਟਿੱਪਰ ਨੰ. ਪੀ. ਬੀ 07 ਬੀ ਜੈਡ 8507 ਜਦੋਂ ਉਹ ਪੱਲੀ ਝਿੱਕੀ ਦੇ ਵੇਈਾ ਦੇ ਪੁੱਲ ਦੇ ਨਜ਼ਦੀਕ ਪਹੁੰਚੇ ਤਾਂ ਬੰਗਾ ਸਾਈਡ ਤੋਂ ਭੁੰਗ ਵਾਲੀ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਹਾਦਸਾ ਵਾਪਰ ਗਿਆ | ਭਿਆਨਕ ਹਾਦਸੇ 'ਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਅਤੇ ਟਰੈਕਟਰ ਟਿੱਪਰ ਦੇ ਹੇਠਾਂ ਆ ਕੇ ਚਕਨਾ ਚੂਰ ਹੋ ਗਿਆ ਅਤੇ ਟਰੈਕਟਰ ਚਾਲਕ ਤੇ ਉਸ ਦਾ ਸਾਥੀ ਵਾਲ-ਵਾਲ ਬਚ ਗਏ | ਇਸ ਸੰਬੰਧੀ ਡਰਾਈਵਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੁੱਲ 'ਤੇ ਮੋੜ ਹੋਣ ਕਰਕੇ ਤੂੜੀ ਨਾਲ ਭਰੀ ਟਰੈਕਟਰ ਟਰਾਲੀ ਦੀਆਂ ਲਾਈਟਾਂ ਤੇਜ਼ ਹੋਣ ਕਾਰਨ ਹਾਦਸਾ ਵਾਪਰ ਗਿਆ | ਇਸ ਦੌਰਾਨ ਰਾਹਗੀਰਾਂ ਅਨੁਸਾਰ ਦੋਵੇਂ ਵਾਹਨਾਂ ਦੀ ਰਫਤਾਰ ਤੇਜ਼ ਸੀ ਜਦੋਂ ਇਹ ਦੋਵੇਂ ਵਾਹਨ ਉਕਤ ਘਟਨਾ ਸਥਾਨ 'ਤੇ ਪੁੱਜੇ ਤਾਂ ਉਪਰੋਕਤ ਟਰੈਕਟਰ ਟਰਾਲੀ ਨੇ ਸੜਕ ਦਾ ਕਾਫੀ ਹਿੱਸਾ ਰੋਕਿਆ ਹੋਣ ਕਰਕੇ ਓਵਰ ਲੋਡ ਟਰੈਕਟਰ ਟਰਾਲੀ ਨਾਲ ਸਿੱਧੀ ਟੱਕਰ ਹੋ ਗਈ | ਰਾਹਗੀਰਾਂ ਨੇ ਦੱਸਿਆ ਕਿ ਭਾੜਾ ਢੋਣ ਵਾਲੇ ਮੋਟੀ ਕਮਾਈ ਦੇ ਨਾਲ ਵਾਹਨਾਂ 'ਚ ਓਵਰਲੋਡ ਸਮਗਰੀ ਲੱਦ ਕੇ ਜਿੱਥੇ ਹਾਦਸਿਆਂ ਦਾ ਕਾਰਨ ਬਣਦੇ ਹਨ ਉਥੇ ਹੀ ਓਵਰਲੋਡ ਵਾਹਨ ਦੀ ਲਪੇਟ ਵਿਚ ਆ ਕੇ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਕਈ ਬੇਸ਼ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ | ਰਾਹਗੀਰਾਂ ਨੇ ਕਿਹਾ ਕਿ ਓਵਰਲੋਡ ਵਾਹਨ ਪਿੱਛੇ ਜਾ ਰਹੇ ਵਾਹਨਾਂ ਵਾਲਿਆਂ ਨੂੰ ਹਾਰਨ ਵਜਾਉਣ ਦੇ ਬਾਵਜੂਦ ਵੀ ਸਾਈਡ ਨਹੀਂ ਦਿੰਦੇ, ਜਿਸ ਕਾਰਨ ਓਵਰਲੋਡ ਵਾਹਨ ਪਿੱਛੇ ਆ ਰਹੇ ਵਾਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਕਿਹਾ ਕਿ ਦਿਨ ਵੇਲੇ ਓਵਰਲੋਡ ਵਾਹਨ ਸ਼ਹਿਰਾਂ ਪਿੰਡਾਂ 'ਚੋਂ ਲੰਘਣ ਲਈ ਪਾਬੰਦੀ ਲਗਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪੁਲਿਸ ਇੰਸਪੈਕਟਰ ਜਥੇ. ਇਕਬਾਲ ਸਿੰਘ ਦਾ ਸਕੂਲ ਸਟਾਫ਼ ਵਲੋਂ ਸਨਮਾਨ ਅਗਲੀ ਖ਼ਬਰ ਬੰਗਾ-ਗੜ੍ਹਸ਼ੰਕਰ ਮਾਰਗ 'ਤੇ ਟਿੱਪਰ ਤੇ ਭੁੰਗ ਵਾਲੀ ਟਰਾਲੀ ਤੇ ਟਰੈਕਟਰ ਦਰਮਿਆਨ ਭਿਆਨਕ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ...
Ad Position 24