22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬਾਬਾ ਗੋਲਾ ਸਕੂਲ ਬੰਗਾ ਵਿਖੇ ਸਮਾਜ ਸੇਵੀ ਸੋਹਣ ਸਿੰਘ ਪਰਮਾਰ ਵਲੋਂ ਬੱਚਿਆਂ ਨੂੰ ਇਨਾਮਾਂ ਦੀ ਵੰਡ

Ad Position 21
No active advertisement
ਅਜੀਤ ਡੈਸਕ 22-09-2025
ਬੰਗਾ, 21 ਸਤੰਬਰ (ਕੁਲਦੀਪ ਸਿੰਘ ਪਾਬਲਾ)-ਸਮਾਜ ਸੇਵੀ ਸੋਹਣ ਸਿੰਘ ਪਰਮਾਰ ਜੋ ਕਿ ਆਪਣੀ ਨੇਕ ਕਮਾਈ ਵਿਚੋਂ ਜ਼ਰੂਰਤਮੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਨਾ ਸਿਰਫ਼ ਇਨਾਮ ਵੰਡਦੇ ਹਨ, ਬਲਕਿ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਅੱਗੇ ਵੱਧਣ ਲਈ ਪ੍ਰੇਰਿਤ ਵੀ ਕਰਦੇ ਹਨ | ਇਨ੍ਹਾਂ ਵਲੋਂ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਸੈਸ਼ਨ 2024-2025 ਦੌਰਾਨ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ-ਬਬੀਤਾ ਕੁਮਾਰੀ (ਦਸਵੀਂ ਏ), ਚਾਂਦਨੀ (ਦਸਵੀਂ ਬੀ), ਵੰਸ਼ਿਕਾ ਸੱਲ੍ਹਣ (ਬਾਰਵੀਂ ਸਾਇੰਸ), ਰੀਮਾ (ਬਾਰਵੀਂ ਕਾਮਰਸ), ਅਨੀਤਾ (ਬਾਰਵੀਂ ਆਰਟਸ) ਨੂੰ ਨਕਦ ਇਨਾਮ ਵੰਡੇ ਗਏ | ਸੋਹਣ ਸਿੰਘ ਪਰਮਾਰ ਵਲੋਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਅਤੇ ਕਦੇ ਵੀ ਹਿੰਮਤ ਨਾ ਹਾਰਨ ਲਈ ਪ੍ਰੇਰਿਤ ਕੀਤਾ ਗਿਆ | ਸਕੂਲ ਇੰਚਾਰਜ ਸ੍ਰੀਮਤੀ ਜਸਵਿੰਦਰ ਕੌਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ | ਇਸ ਮੌਕੇ ਸਮੂਹ ਸਟਾਫ਼ ਤੇ ਜੇਤੂ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁਦਰਤ ਦੇ ਕਹਿਰ 'ਚ ਆਏ ਲੋਕਾਂ ਦੀ ਬਾਂਹ ਫੜਨੀ ਸ਼ਲਾਘਾਯੋਗ ਕਦਮ-ਪੂੰਨੀਆ, ਮਕਸੂਦਪੁਰ ਅਗਲੀ ਖ਼ਬਰ ਪਿੰਡ ਜੈਨਪੁਰ ਵਿਖੇ ਕਿਸਾਨਾਂ ਨੂੰ ਖੇਤੀਬਾੜੀ ਅਧਿਕਾਰੀਆਂ ਨੇ ਕੀਤਾ ਜਾਗਰੂਕ
Ad Position 24