ਖ਼ਾਲਸਾ ਸਕੂਲ ਬੰਗਾ ਦੇ ਬੱਚਿਆਂ ਨੇ ਜ਼ੋਨ ਪੱਧਰੀ ਖੇਡ ਮੁਕਾਬਲੇ ’ਚ ਮੱਲ੍ਹਾਂ ਮਾਰੀਆਂ
ਬੰਗਾ, 21 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਵਿਦਿਆਰਥੀਆਂ ਅੰਦਰ ਖੇਡ ਭਾਵਨਾ ਤੇ ਸਰੀਰਕ ਮਜ਼ਬੂਤੀ ਦੇ ਸੰਕਲਪ ਨੂੰ ਦ੍ਰਿੜ ਕਰਵਾਉਣ ਦੇ ਮਨੋਰਥ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਜ਼ੋੋੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਬੰਗਾ ਜ਼ੋਨ ਦੇ ਖੇਡ ਮੁਕਾਬਲਿਆਂ ਵਿੱਚ ਖਾਲਸਾ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ।
ਬੰਗਾ, 21 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਵਿਦਿਆਰਥੀਆਂ ਅੰਦਰ ਖੇਡ ਭਾਵਨਾ ਤੇ ਸਰੀਰਕ ਮਜ਼ਬੂਤੀ ਦੇ ਸੰਕਲਪ ਨੂੰ ਦ੍ਰਿੜ ਕਰਵਾਉਣ ਦੇ ਮਨੋਰਥ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਜ਼ੋੋੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਬੰਗਾ ਜ਼ੋਨ ਦੇ ਖੇਡ ਮੁਕਾਬਲਿਆਂ ਵਿੱਚ ਖਾਲਸਾ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਖਾਲਸਾ ਸਕੂਲ ਦੇ ਪ੍ਰਿੰਸੀਪਲ ਸ: ਰਜਿੰਦਰ ਸਿੰਘ ਆਹਲੂਵਾਲੀਆ ਨੇ ਖੇਡਾਂ ਦੇ ਮੁਕਾਬਲੇ ਵਿੱਚ ਜਿੱਤਾਂ ਦਰਜ ਕਰਨ ਲਈ ਸਕੂਲ ਦੇ ਸਟਾਫ, ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਦੱਸਿਆ ਕਿ ਖਾਲਸਾ ਸਕੂਲ ਦੇ ਖਿਡਾਰੀਆਂ ਨੇ ਖੋ - ਖੋ ਲੜਕੇ ਅੰਡਰ17 ਵਿੱਚ ਪਹਿਲਾ, ਅੰਡਰ-14 ਵਿੱਚ ਦੂਜਾ, ਖੋ-ਖੋ ਲੜਕੀਆਂ ਅੰਡਰ - 17 ਵਿੱਚ ਪਹਿਲਾ ਅਤੇ ਅੰਡਰ -14 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਲੜਕੇ ਅੰਡਰ 14 ਦੂਜਾ ਅਤੇ ਅੰਡਰ -17 ਲੜਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਖਿਡਾਰੀਆਂ ਨੇ ਫੁੱਟਬਾਲ ਅੰਡਰ -14, ਅੰਡਰ -17 ਵਿੱਚ ਭਾਗ ਲਿਆ। ਫੁੱਟਬਾਲ ਅੰਡਰ -17 ਲੜਕੀਆਂ ਦੀ ਜ਼ਿਲ੍ਹੇ ਦੀ ਫੁੱਟਬਾਲ ਟੀਮ ਲਈ ਚੋਣ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸੇ ਤਰ੍ਹਾਂ ਬੈਡਮਿੰਟਨ ਤੇ ਬਾਸਕਟਬਾਲ ਵਿੱਚ ਵੀ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਤੋਂ ਇਲਾਵਾ ਸਕੂਲ ਦੇ ਖਿਡਾਰੀਆਂ ਨੇ ਵੁਸ਼ੂ ਅਤੇ ਕਿੱਕ ਬਾਕਸਿੰਗ ਵਿੱਚ ਵੀ ਮੱਲ੍ਹਾਂ ਮਾਰੀਆਂ ਅਤੇ ਜ਼ਿਲ੍ਹਾ ਟੂਰਨਾਮੈਂਟ ਵਿੱਚ ਪ੍ਰਵੇਸ਼ ਕੀਤਾ। ਵਸ਼ੂ ਅੰਡਰ -17 ਲੜਕੇ ਰਾਜਵੀਰ ਸਿੰਘ (80ਕਿਲੋ) ਲਕਸ਼ ਤੇ ਦੀਪਕ ਕੁਮਾਰ (70 ਕਿੱਲੋ) ਸਾਗਰ, ਰਹਿਮਾਨ, ਅਮਰ ਚੰਦਰ, ਮੋਹਿਤ ਯਾਦਵ ਜ਼ੋਨ ਜੇਤੂ ਰਹੇ। ਅੰਡਰ 14 ਕਿੱਕ ਬਾਕਸਿੰਗ ਸ਼ਿਵਮ ਕੁਮਾਰ (24 ਕਿ. ਗ੍ਰਾਮ), ਜੈਸਨੂਰ (35 ਕਿਲੋ), ਹਰਕੀਰਤ ਰਾਏ (52 ਕਿਲੋ) ਤੇ ਅੰਡਰ 17 ਲੜਕੇ ਵਿਕਾਸ (75 ਕਿਲੋ), ਜਾਂਵੇਜ (65 ਕਿਲੋ) ਭਾਰ ਗਰੁੱਪ ਵਿੱਚ ਜ਼ਿਲ੍ਹਾ ਖੇਡਣਗੇ। ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ: ਮਲਕੀਤ ਸਿੰਘ ਬਾਹੜੋਵਾਲ, ਸ: ਕੁਲਵਰਨ ਸਿੰਘ ਮੈਨੇਜਰ ਤੇ ਜਰਨੈਲ ਸਿੰਘ ਪੱਲੀ ਝਿੱਕੀ ਨੇ ਖਿਡਾਰੀਆਂ ਨੂੰ ਜ਼ਿਲ੍ਹਾ ਟੂਰਨਾਮੈਂਟ ’ਚ ਸ਼ਮੂਲੀਅਤ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਸਰਦਾਰ ਰਜਿੰਦਰ ਸਿੰਘ ਆਹਲੂਵਾਲੀਆ, ਸੁਖਵਿੰਦਰ ਸਿੰਘ, ਬਬੀਤਾ ਕੁਮਾਰੀ, ਰਜਨੀ ਬਾਲਾ, ਸੁਖਵਿੰਦਰ ਕੌਰ, ਜੋਲੀ ਚੰਦੇਲ, ਸੰਦੀਪ ਕੌਰ, ਸੰਦੀਪ ਕੌਰ ਨਵਾਂਸ਼ਹਿਰ, ਅੰਜਲੀ, ਅਮਨਦੀਪ, ਨੀਰਜ ਕੁਮਾਰੀ, ਨਰਿੰਦਰ ਸਿੰਘ ਹਾਜ਼ਰ ਸਨ।