ਸਨਮਵੀਰ ਸਿੰਘ ਸਨੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ
ਮੁਕੰਦਪੁਰ, 21 ਅਗਸਤ (ਅਮਰੀਕ ਸਿੰਘ ਢੀਂਡਸਾ) - ਬੀਤੇ ਦਿਨੀ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਦੁਨੀਆ ਨੂੰ ਭਰ ਜਵਾਨੀ ਵਿੱਚ ਅਲਵਿਦਾ ਆਖ ਗਏ ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਅਤੇ ਨੰਬਰਦਾਰ ਚਰਨਜੀਤ ਸਿੰਘ ਝੱਜ ਅਤੇ ਗਹਿਲ ਮਜਾਰੀ ਦੇ ਸਰਪੰਚ ਮੈਡਮ ਦਵਿੰਦਰ ਕੌਰ ਝੱਜ ਦਾ ਲਾਡਲਾ ਸਪੁੱਤਰ ਸਨਮਵੀਰ ਸਿੰਘ ਸਨੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੰਦਰ ਮਾਈ ਗੈਲੀ ਗਹਿਲ ਮਜਾਰੀ ਵਿਖੇ ਕਰਵਾਇਆ ਗਿਆ। ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ।
ਸ
ਸਨਮ ਵੀਰ ਸਨੀ ਝੱਜ ਦੀ ਅੰਤਿਮ ਅਰਦਾਸ ਮੌਕੇ ਕੀਰਤਨ ਕਰਦਾ ਹਜ਼ੂਰੀ ਜਥਾ ਅਤੇ ਹਾਜ਼ਰ ਸੰਗਤਾਂ। ਤਸਵੀਰ : ਅਮਰੀਕਾ ਸਿੰਘ ਢੀਂਡਸਾ
22-08-2026
ਮੁਕੰਦਪੁਰ, 21 ਅਗਸਤ (ਅਮਰੀਕ ਸਿੰਘ ਢੀਂਡਸਾ) - ਬੀਤੇ ਦਿਨੀ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਦੁਨੀਆ ਨੂੰ ਭਰ ਜਵਾਨੀ ਵਿੱਚ ਅਲਵਿਦਾ ਆਖ ਗਏ ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਅਤੇ ਨੰਬਰਦਾਰ ਚਰਨਜੀਤ ਸਿੰਘ ਝੱਜ ਅਤੇ ਗਹਿਲ ਮਜਾਰੀ ਦੇ ਸਰਪੰਚ ਮੈਡਮ ਦਵਿੰਦਰ ਕੌਰ ਝੱਜ ਦਾ ਲਾਡਲਾ ਸਪੁੱਤਰ ਸਨਮਵੀਰ ਸਿੰਘ ਸਨੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੰਦਰ ਮਾਈ ਗੈਲੀ ਗਹਿਲ ਮਜਾਰੀ ਵਿਖੇ ਕਰਵਾਇਆ ਗਿਆ। ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ। ਭਾਈ ਕਮਲਦੀਪ ਸਿੰਘ ਹਜੂਰੀ ਕੀਰਤਨੀ ਜਥਾ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸਨਮ ਵੀਰ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਵੱਖ-ਵੱਖ ਬੁਲਾਰਿਆਂ ਵਲੋਂ ਨੌਜਵਾਨ ਵਰਗ ਜੋ ਸਾਡੇ ਭਵਿੱਖ ਦਾ ਸਰਮਾਇਆ ਹਨ ਤੇ ਮਾਂ ਬਾਪ ਦੀਆਂ ਆਸਾਂ ਦੀਆਂ ਡੰਗੋਰੀਆਂ ਹਨ ਦੀਆਂ ਤੰਦਰੁਸਤੀਆਂ ਅਤੇ ਚੰਗੀ ਸਿਹਤ ਬਣਾਈ ਰੱਖਣ ਲਈ ਆਪਣਾ ਚੁਗਿਰਦਾ ਵਾਤਾਵਰਣ ਪੌਣ ਪਾਣੀ, ਖਾਣ ਪੀਣ ਆਦਿ ਪੋਸ਼ਟਕ ਤੇ ਕੁਦਰਤੀ ਰੱਖਣ ਬਾਰੇ ਸਾਰਿਆਂ ਨੂੰ ਸੁਚੇਤ ਕੀਤਾ ਗਿਆ, ਜਿਨ੍ਹਾਂ ਵਿੱਚ ਡਾਕਟਰ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ, ਕੁਲਜੀਤ ਸਿੰਘ ਸਰਹਾਲ ਚੇਅਰਮੈਨ ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਸੋਹਣ ਲਾਲ ਢੰਡਾ ਚੇਅਰਮੈਨ ਐਸ.ਸੀ. ਵਿੰਗ ਸ਼ਹੀਦ ਭਗਤ ਸਿੰਘ ਨਗਰ, ਕੁਲਦੀਪ ਸਿੰਘ ਦੁਆਬਾ ਕਿਸਾਨ ਯੂਨੀਅਨ ਪੰਜਾਬ, ਗਿਆਨੀ ਬਲਵੰਤ ਸਿੰਘ ਆਸ਼ਰਮ ਫਤੂਆਣਾ, ਮੈਡਮ ਮੀਨਾ ਸੂੰਡ, ਸੇਵਾ ਮੁਕਤ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ, ਤਲਵਿੰਦਰ ਸਿੰਘ ਸ਼ੇਰਗਿੱਲ ਸਰਪੰਚ ਗੁਣਾਚੌਰ, ਗੁਰਸੇਵਕ ਸਿੰਘ ਲਿੱਦੜ, ਡਾਕਟਰ ਕਸ਼ਮੀਰ ਸਿੰਘ ਰਾਏ ਹਸਪਤਾਲ, ਡਾਕਟਰ ਹਰਵਿੰਦਰ ਸਿੰਘ ਬੰਗਾ, ਹਰਦੇਵ ਸਿੰਘ ਮਾਣਕੀ, ਹਰਬੰਸ ਸਿੰਘ ਲਹੇੜੀ ਖੰਨਾ, ਕਰਮਜੀਤ ਸਿੰਘ ਡੀ.ਜੀ.ਐਮ. ਪੰਜਾਬ ਐਂਡ ਸਿੰਧ ਬੈਂਕ, ਅਮਰਦੀਪ ਸਿੰਘ ਬੈਂਸ ਸੇਵਾ ਮੁਕਤ ਏ.ਡੀ.ਸੀ., ਰਜਿੰਦਰ ਸਿੰਘ ਨੰਗਲ, ਕੁਲਵੰਤ ਸਿੰਘ ਕਲੇਰ ਤੋਂ ਇਲਾਵਾ ਦੂਰ ਦੁਰਾਡੇ ਤੋਂ ਪਰਿਵਾਰਕ ਰਿਸ਼ਤੇਦਾਰ ਪ੍ਰੇਮੀ ਸਨੇਹੀ ਤੇ ਸੱਜਣ ਮਿੱਤਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਮਨਾਉਣ ਤੇ ਸਨਮਵੀਰ ਨੂੰ ਸ਼ਰਧਾਂਜਲੀਆਂ ਅਰਪਣ ਕਰਨ ਵਿਸ਼ੇਸ਼ ਤੌਰ ’ਤੇ ਪਧਾਰੇ।