22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਨਹਿਰ 'ਚ ਮਰੇ ਹੋਏ ਪਸ਼ੂਆਂ ਦੀ ਬਦਬੂ ਨਾਲ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 22-09-2025
ਮੁਕੰਦਪੁਰ, 21 ਸਤੰਬਰ (ਅਮਰੀਕ ਸਿੰਘ ਢੀਂਡਸਾ)-ਬੀਤੇ ਦਿਨੀਂ ਚਲੀਆਂ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ਾਂ ਦੇ ਚੱਲਦਿਆਂ ਮੁਕੰਦਪੁਰ-ਫਗਵਾੜਾ ਨਹਿਰ 'ਚ ਕਿੱਕਰ ਦਾ ਭਾਰੀ ਦਰੱਖ਼ਤ ਡਿਗ ਪਿਆ ਜੋ ਪਾਣੀ ਦੇ ਵਹਾ ਨੂੰ ਰੋਕਦਾ ਹੈ ਅਤੇ ਇਸ ਵਿਚ ਪਿੱਛੋਂ ਰੁੜ੍ਹ ਕੇ ਆਉਂਦੀ ਗੰਦਗੀ ਜਿਨ੍ਹਾਂ ਵਿਚ ਮਰੇ ਹੋਏ ਸੂਰ ਫਸ ਗਏ ਜੋ ਬਹੁਤ ਬਦਬੂ ਫੈਲਾ ਰਹੇ ਹਨ, ਜਿਸ ਨਾਲ ਲੰਘਣ ਵਾਲਿਆਂ ਨੂੰ ਬਦਬੂ ਕਾਰਨ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ | ਪਰ ਸਿਤਮ ਦੀ ਗੱਲ ਇਹ ਹੈ ਕਿ ਚਾਰ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਜਾਣ 'ਤੇ ਵੀ ਨਾ ਤਾਂ ਨਹਿਰੀ ਵਿਭਾਗ ਦਾ ਕੋਈ ਕਰਮਚਾਰੀ ਇਸ ਲਈ ਬਹੁੜਿਆ ਅਤੇ ਨਾ ਹੀ ਜੰਗਲਾਤ ਵਿਭਾਗ ਦਾ ਕੋਈ ਅਧਿਕਾਰੀ ਜਾਂ ਮੁਲਾਜ਼ਮ ਇਸ ਨਹਿਰ ਵਿਚ ਡਿੱਗੀ ਕਿੱਕਰ ਦੇ ਦਰੱਖ਼ਤ ਨੂੰ ਚੁੱਕ ਕੇ ਪਾਸੇ ਕਰਨ ਲਈ ਆਇਆ, ਇਸ ਦੇ ਬਿਲਕੁਲ ਨਾਲ ਹੀ ਖੇਤਾਂ ਨੂੰ ਜਾਣ ਲਈ ਪੁਲ ਬਣਿਆ ਹੋਇਆ ਹੈ ਅਤੇ ਮੁਕੰਦਪੁਰ-ਫਗਵਾੜਾ ਸੜਕ 'ਤੇ ਭਾਰੀ ਆਵਾਜਾਈ ਰਹਿੰਦੀ ਹੈ ਤੇ ਗੁਰੂਧਾਮਾਂ ਨੂੰ ਸੰਗਤਾਂ ਪੈਦਲ ਸਫ਼ਰ ਵੀ ਇਸੇ ਸੜਕ 'ਤੇ ਕਰਦੀਆਂ ਹਨ, ਜੋ ਇਸ ਬਦਬੂ ਤੋਂ ਬਹੁਤ ਪ੍ਰੇਸ਼ਾਨ ਹਨ ਤੇ ਪ੍ਰਸ਼ਾਸਨ 'ਤੇ ਸਵਾਲ ਖੜੇ੍ਹ ਕਰ ਰਹੀਆਂ ਹਨ ਕਿ ਕੁੰਭਕਰਨ ਦੀ ਨੀਂਦ ਸੁੱਤੇ ਵਿਭਾਗੀ ਕਰਮਚਾਰੀ ਕਿਉਂ ਨਹੀਂ ਜਾਗਦੇ |
Ad Position 22
No active advertisement
ਪਿਛਲੀ ਖ਼ਬਰ ਅਜੇ ਮੰਗੂਪੁਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਮਿਲੀ ਵਧੇਰੇ ਮਜ਼ਬੂਤੀ ਅਗਲੀ ਖ਼ਬਰ ਗੁਰਦੁਆਰਾ ਨਾਨਕ ਮਤਾ ਰਾਹੋਂ ਵਿਖੇ ਕਰਵਾਇਆ ਗੁਰਮਤਿ ਸਮਾਗਮ
Ad Position 24