ਬੰਗਾ, 24 ਸਤੰਬਰ (ਕੁਲਦੀਪ ਸਿੰਘ ਪਾਬਲਾ)-ਬਾਹਰਲੇ ਦੇਸ਼ਾਂ ਨੂੰ ਜਾਣ ਦਾ ਰੁਝਾਨ ਪਹਿਲਾਂ ਨਾਲ਼ੋ ਹੁਣ ਕਾਫੀ ਘੱਟ ਹੋ ਚੁੱਕਾ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਆਪਣੇ ਦੇਸ਼ 'ਚ ਰਹਿਕੇ ਹੀ ਕਾਰੋਬਾਰ ਕਰਨ ਜਿਸ ਨਾਲ ਦੇਸ਼ ਦੀ ਆਰਥਿਕ ਸਥਿਤੀ ਵੀ ਬੇਹਤਰ ਹੋ ਸਕਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੰਗਾ ਦੇ ਸਟਾਰ ਕੰਪਲੈਕਸ 'ਚ ਮੂਨਟੈਰਾ ਕੈਫੇ ਦਾ ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ ਨੇ ਕੀਤਾ | ਉਨ੍ਹਾਂ ਕੈਫੇ ਦੇ ਮਾਲਕ ਆਕਾਸ਼ ਮਾਹੀ ਅਤੇ ਜਗਦੀਪ ਕੌਰ ਬਰਾੜ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ | ਇਸ ਮੌਕੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ, ਹਰਮੇਸ਼ ਭਾਰਤੀ ਸਰਪੰਚ ਪਿੰਡ ਸਾਹਲੋਂ, ਸਤਨਾਮ ਸਿੰਘ ਹੇੜੀਆਂ ਨੇ ਵਧਾਈ ਦਿੰਦਿਆਂ ਕਿਹਾ ਕਿ ਆਕਾਸ਼ ਮਾਹੀ ਅਤੇ ਜਗਦੀਪ ਕੌਰ ਬਰਾੜ ਹਲਕੇ ਦੇ ਨੌਜਵਾਨਾਂ ਲਈ ਮਸਾਲ ਬਣਕੇ ਦੱਸਣਗੇ ਕਿ ਬਾਹਰਲੇ ਦੇਸ਼ਾਂ ਵਿੱਚ ਜਾਣਾ ਛੱਡ ਕੇ ਆਪਣੇ ਪੰਜਾਬ ਵਿੱਚ ਹੀ ਕਾਰੋਬਾਰ ਕਰਕੇ ਕਾਮਯਾਬ ਹੋਇਆ ਜਾ ਸਕਦਾ ਹੈ | ਇਸ ਮੌਕੇ ਤੇ ਕੁਲਜੀਤ ਸਿੰਘ ਸਹਾਰਲ, ਤਰਲੋਚਨ ਸਿੰਘ ਸੂੰਢ ਸਾਬਕਾ ਐਮ.ਐਲ.ਏ, ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ, ਹਰਮੇਸ਼ ਭਾਰਤੀ ਨੇ ਵਧਾਈਆਂ ਦਿੱਤੀਆਂ ਅਤੇ ਅਸ਼ੀਰਵਾਦ ਦਿੱਤਾ ਕਿ ਮਾਹੀ ਕੰਮ ਕਾਰ ਵਿੱਚ ਬਹੁਤ ਤਰੱਕੀਆਂ ਕਰੇਗਾ | ਇਸ ਮੌਕੇ 'ਤੇ ਸੋਹਣ ਲਾਲ ਢੰਡਾ ਐਸੀ ਵਿੰਗ ਪ੍ਰਧਾਨ, ਬਲਵੀਰ ਸਿੰਘ ਚੇਅਰਮੈਨ, ਜਗਦੀਪ ਕੌਰ ਬਰਾੜ, ਕੁਨਾਲ, ਮਨਪ੍ਰੀਤ ਕੌਰ, ਪ੍ਰੀਆ, ਜੈਰੀ, ਜਸਕਰਨ ਸਿੰਘ, ਰੱਜੀ, ਕੁਲਵੀਰ ਪਾਬਲਾ, ਹਰਮੇਸ਼ ਭਾਰਤੀ ਸਰਪੰਚ ਸਾਹਲੋਂ, ਸਤਨਾਮ ਸਿੰਘ ਹੇੜੀਆਂ, ਕੁਲਜਿੰਦਰਜੀਤ ਸਿੰਘ ਸੋਢੀ, ਜਸਵਿੰਦਰ ਸਿੰਘ ਮਾਨ, ਜੀਤ ਸਿੰਘ ਭਾਟੀਆ, ਕੁਲਵੰਤ ਬੱਬਰ, ਰਵੀ ਕੁਮਾਰ, ਚੰਦਰ ਕੁਮਾਰ, ਹਰਸ਼ ਕੁਮਾਰ, ਬਲਵੀਰ ਸਿੰਘ, ਹਰਪਾਲ ਸਿੰਘ ਸਿੱਧੂ, ਧਰਮਿੰਦਰ ਸਿੰਘ ਸਿੱਧੂ, ਰਾਜ ਕੁਮਾਰ, ਹਰਵਿੰਦਰਪਾਲ ਸਿੰਘ ਝਿੱਕਾ, ਜਸਰਾਜ, ਮਨਜਿੰਦਰ ਮੋਹਣ ਬੌਬੀ, ਗੁਰਦੀਪ ਸਿੰਘ ਸੈਣੀ, ਜਗਦੀਪ ਸਿੰਘ ਥਲੀ, ਮਨੀ ਜੀਂਦੋਵਾਲ, ਪਿ੍ੰਸ ਬੰਗਾ, ਭਾਨੂ, ਲੋਕੇਸ਼ ਕੁਮਾਰ, ਪੰਡਿਤ ਸ਼ਾਮ ਲਾਲ ਆਰੀਆ, ਰਾਜੇਸ਼ ਕਲਸੀ, ਕਾਮਰੇਡ ਸੁੱਚਾ ਰਾਮ ਗੋਸਲ, ਮਨਜੀਤ ਸਿੰਘ ਨਾਮਧਾਰੀ, ਮਹਿੰਦਰ ਰਾਮ, ਗਿਆਨ ਚੰਦ, ਗੁਰਨਾਮ ਰਾਮ, ਸੋਮੀ ਰਾਮ, ਸਨੀ, ਸੰਜੀਵ ਕੁਮਾਰ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |