06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਿੱਖਿਆ ਵਿਭਾਗ ਨੇ ਵੋਕੇਸ਼ਨਲ ਮਾਸਟਰਾਂ ਨੂੰ ਦਿੱਤਾ ਵੋਕੇਸ਼ਨ ਲੈਕਚਰਾਰਾਂ ਦਾ ਅਹੁਦਾ

Ad Position 21
No active advertisement
ਅਜੀਤ ਡੈਸਕ 25-09-2025
ਨਵਾਂਸ਼ਹਿਰ, 24 ਸਤੰਬਰ (ਜਸਬੀਰ ਸਿੰਘ ਨੂਰਪੁਰ)- ਸਿੱਖਿਆ ਵਿਭਾਗ ਵਲੋਂ ਵੋਕੇਸ਼ਨਲ ਮਾਸਟਰਾਂ ਨੂੰ ਵੋਕੇਸ਼ਨਲ ਲੈਕਚਰਾਰ ਦਾ ਅਹੁਦਾ ਦਿੱਤਾ ਗਿਆ ਹੈ | ਮਿਤੀ 18 ਸਤੰਬਰ 2025 ਨੂੰ ਸਿੱਖਿਆ ਵਿਭਾਗ ਵਲੋਂ ਹੋਏ ਨੋਟੀਫੀਕੇਸ਼ਨ ਅਨੁਸਾਰ ਗਰੁੱਪ 'ਬੀ' ਦੇ ਸੋਧੇ ਹੋਏ ਨਿਯਮਾਂ-2025 ਰਾਹੀਂ ਸੇਵਾ ਵਿੱਚ ਮੌਜੂਦ ਸਾਰੇ ਵੋਕੇਸ਼ਨਲ ਮਾਸਟਰਾਂ ਦਾ ਅਹੁਦਾ ਵੋਕੇਸ਼ਨਲ ਲੈਕਚਰਾਰ ਕਰ ਦਿੱਤਾ ਗਿਆ ਹੈ | ਜਿਸ ਨਾਲ ਵੋਕੇਸ਼ਨਲ ਕਾਡਰ ਵਿੱਚੋਂ ਪਿ੍ੰਸੀਪਲ ਦੇ ਅਹੁਦੇ ਲਈ ਪ੍ਰਮੋਸ਼ਨ ਦਾ ਰਾਹ ਪੱਧਰਾ ਹੋ ਗਿਆ ਹੈ | ਜਦਕਿ ਸਕੂਲ ਸਿੱਖਿਆ ਵਿਭਾਗ ਵਲੋਂ ਗਰੁੱਪ 'ਏ' ਦੇ ਨਿਯਮਾਂ 'ਚ ਪਿ੍ੰਸੀਪਲ ਦੀ ਤਰੱਕੀ ਲਈ ਵੋਕੇਸ਼ਨਲ ਕਾਡਰ ਦਾ 10 ਫੀਸਦੀ ਕੋਟਾ ਨਿਰਧਾਰਿਤ ਕੀਤਾ ਗਿਆ ਹੈ | ਇਸ ਮੌਕੇ ਸੰਦੀਪ ਬਾਲੀ, ਜਸਵਿੰਦਰ ਸਿੰਘ, ਵਿਪਨ ਕੁਮਾਰ, ਮਨਜੀਤ ਸਿੰਘ, ਰਾਕੇਸ਼ ਕੁਮਾਰ, ਦੀਵਾਂਸ਼ੂ ਸੋਹਲ, ਸੰਦੀਪ ਕੌਰ ਨੇ ਸਟੇਟ ਵੋਕੇਸ਼ਨਲ ਸਟਾਫ਼ ਐਸੋਸੀਏਸ਼ਨ ਆਫ ਪੰਜਾਬ ਦੇ ਆਗੂਆਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਰਹਿ ਕੇ ਹੀ ਆਪਣੇ ਕਾਰੋਬਾਰ ਕਰਨ ਨੌਜਵਾਨ-ਡਾ. ਸੁੱਖੀ ਅਗਲੀ ਖ਼ਬਰ ਕਲਾਕਾਰ ਸੰਗੀਤ ਸਭਾ ਨੇ ਸੰਗੀਤ ਸਮਰਾਟ ਆਹੂਜਾ ਦੀ ਮੌਤ 'ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ <br/>
Ad Position 24