ਕਟਾਰੀਆਂ, 24 ਸਤੰਬਰ (ਪੇ੍ਰਮੀ ਸੰਧਵਾਂ)-ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਤੇ ਸਰਪੰਚ ਬਿਮਲਾ ਦੇਵੀ ਬੰਗਾ ਪਿੰਡ ਮਾਂਗਟ ਨੇ ਹੜ੍ਹਾਂ ਦੀ ਮਾਰ ਹੇਠ ਆਏ ਗਰੀਬ ਲੋਕਾਂ ਨੂੰ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜੀਂਦਾ ਸਾਮਾਨ ਵੰਡਿਆ ਗਿਆ | ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ 'ਚ ਹੜ੍ਹ ਪੀੜਤ ਲੋਕਾਂ ਦੀ ਬਾਂਹ ਫੜਨੀ ਹੀ ਸਭ ਤੋਂ ਵੱਡਾ ਪੁੰਨ ਹੈ | ਉਨ੍ਹਾਂ ਬਹੁਤ ਸਾਰੇ ਲੋਕਾਂ ਵਲੋਂ ਹੜ੍ਹ ਪੀੜਤ ਲੋਕਾਂ ਦੀ ਤਰ੍ਹਾਂ-ਤਰ੍ਹਾਂ ਦੀ ਕੀਤੀ ਜਾ ਰਹੀ ਸਹਾਇਤਾ ਲਈ ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਦਰਤ ਦਾ ਕਹਿਰ ਕਿਸੇ ਵੀ ਉੱਚੇ ਥਾਂ 'ਤੇ ਬੈਠੇ ਲੋਕਾਂ 'ਤੇ ਝੂਲ ਸਕਦਾ ਹੈ | ਕਮਲਜੀਤ ਬੰਗਾ ਤੇ ਸਰਪੰਚ ਬਿਮਲਾ ਦੇਵੀ ਬੰਗਾ ਨੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਿਆਂ ਕਿਹਾ ਕਿ ਸਾਡੇ ਵਲੋਂ ਗਰੀਬਾਂ ਸਹਾਇਤਾ ਲਈ ਕੀਤਾ ਗਿਆ ਉਪਰਾਲਾ ਇਕ ਛੋਟਾ ਜਿਹਾ ਕਦਮ ਹੈ | ਉਨ੍ਹਾਂ ਕਿਹਾ ਕਿ ਉਹ ਲੋੜਵੰਦਾਂ ਦੀ ਸੇਵਾ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਤਾਂ ਜੋ ਕੁਦਰਤ ਦੇ ਕਹਿਰ ਨਾਲ ਝੰਬੇ ਲੋਕਾਂ ਦੀ ਮਾੜੀ ਮੋਟੀ ਮਦਦ ਹੋ ਸਕੇ |