ਨਵਾਂਸ਼ਹਿਰ, 24 ਸਤੰਬਰ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ)-ਰੋਜ਼ਾਨਾ ਅਜੀਤ ਜਲੰਧਰ ਦੇ ਮੱਲਪੁਰ ਅੜਕਾਂ ਤੋਂ ਪੱਤਰਕਾਰ ਮਨਜੀਤ ਸਿੰਘ ਜੱਬੋਵਾਲ ਦੇ ਪਿਤਾ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ ਸਵਰਗਵਾਸੀ ਹਰਬੰਸ ਸਿੰਘ ਜੱਬੋਵਾਲ ਜ਼ਿਲ੍ਹਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨਮਿੱਤ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਪਿੰਡ ਜੱਬੋਵਾਲ ਵਿਖੇ ਕਰਵਾਇਆ ਗਿਆ | ਇਸ ਮੌਕੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਕਰਮਚਾਰੀ ਅਧਿਕਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਜਲੰਧਰ, ਕਪੂਰਥਲ, ਹੁਸ਼ਿਆਰਪੁਰ, ਰੋਪੜ, ਮੁਹਾਲੀ ਦੇ ਅਹੁਦੇਦਾਰਾਂ ਅਤੇ ਦੂਸਰੇ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਉਨ੍ਹਾਂ ਵਲੋਂ ਇੰਸਪੈਕਟਰ ਹਰਬੰਸ ਸਿੰਘ ਦੇ ਸਾਊ ਸੁਭਾਅ ਅਤੇ ਉਨ੍ਹਾਂ ਦੀ ਸੇਵਾ 'ਚ ਰਹਿੰਦਿਆਂ ਅਤੇ ਉਪਰੰਤ ਕੀਤੀ ਕਾਰਜ ਸ਼ੈਲੀ ਦੀ ਪ੍ਰਸੰਸਾ ਕੀਤੀ ਗਈ | ਇਸ ਮੌਕੇ ਅਜੀਤ ਪ੍ਰੀਵਾਰ ਵਲੋਂ ਜ਼ਿਲ੍ਹਾ ਇੰਨਚਾਜ ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ, ਹਰਮਿੰਦਰ ਸਿੰਘ ਪਿੰਟੂ ਨਵਾਂਸ਼ਹਿਰ ਵਾਲਿ੍ਹਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਦੂਸਰੇ ਬੁਲਾਰਿਆਂ 'ਚ ਰਿਟਾਇਰ ਡੀ.ਐਸ.ਪੀ ਚਰਨ ਸਿੰਘ ਪ੍ਰਧਾਨ ਪੰਜਾਬ ਪੁਲਿਸ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ, ਰਾਮਦਾਸ ਸਿੰਘ ਰਿਟਾਇਰਡ ਜਨਰਲ ਸਕੱਤਰ ਐਸੋਸ਼ੀਏਸ਼ਨ ਨਵਾਂਸ਼ਹਿਰ, ਨਛੱਤਰ ਪਾਲ ਰਾਹੋਂ ਵਿਧਾਇਕ ਨਵਾਂਸ਼ਹਿਰ, ਸਵਰਨ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ, ਦਵਿੰਦਰ ਸਿੰਘ ਸਾਬਕਾ ਡੀ.ਐਸ.ਪੀ, ਨਿਸ਼ਾਨ ਵੀਰ ਸਿੰਘ ਯੂਥ ਕੋਆਰਡੀਨੇਟਰ, ਹਰਭਜਨ ਸਿੰਘ ਖਰੋੜ, ਸ਼ਿਵਦੇਵ ਸਿੰਘ ਡੀ.ਐਸ.ਪੀ ਕਪੂਰਥਲਾ, ਆਰ.ਐਨ ਜੱਸੀ, ਹਰਦੇਵ ਸਿੰਘ ਹੈਡ ਗ੍ਰੰਥੀ, ਰਣਜੀਤ ਸਿੰਘ ਇੰਸਪੈਕਟਰ, ਅਵਤਾਰ ਸਿੰਘ ਤਾਰੀ, ਰਸ਼ਪਾਲ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਸਰਪੰਚ ਕਾਹਮਾ, ਇੰਸਪੈਕਟਰ ਕੇਹਰ ਸਿੰਘ, ਇੰਸਪੈਕਟਰ ਰਜਿੰਦਰ ਸਿੰਘ, ਇੰਸਪੈਕਟਰ ਸੁਖਦੇਵ ਸਿੰਘ, ਇੰਸਪੈਕਟਰ ਹਰਮੇਸ਼ ਸਿੰਘ, ਇੰਸਪੈਕਟਰ ਰਮਨਜੀਤ ਸਿੰਘ, ਇੰਸਪੈਕਟਰ ਕਿਸ਼ਨ ਸਿੰਘ ਸਾਬਕਾ ਏ.ਐਸ.ਆਈ, ਜੋਗਿੰਦਰ ਸਿੰਘ ਮਾਹਲ-ਗਹਿਲਾਂ, ਸਾਬਕਾ ਏ.ਐਸ.ਆਈ ਜਸਵੰਤ ਸਿੰਘ ਕੰਗਣਾ ਬੇਟ, ਮਨਿੰਦਰ ਸਿੰਘ, ਉਪਕਾਰ ਸਿੰਘ ਨਾਮਧਾਰੀ, ਸਾਬਕਾ ਏ.ਐਸ.ਆਈ ਧਿਆਨ ਸਿੰਘ, ਸਾਬਕਾ ਏ.ਐਸ.ਆਈ ਬਲਵੀਰ ਸਿੰਘ ਜਗਤਪੁਰ, ਬਖਸ਼ੀਸ਼ ਸਿੰਘ ਜੱਸੀ ਪੁੱਡਾ ਚੰਡੀਗੜ੍ਹ, ਜਸਵੰਤ ਸਿੰਘ ਖਟਕੜ, ਮਨਜੀਤ ਸਿੰਘ ਕੁੱਲੇਵਾਲ, ਜੋਗਿੰਦਰ ਸਿੰਘ ਮੀਰਪੁਰ ਜੱਟਾ, ਮਲਵਿੰਦਰ ਪਾਲ ਸਿੰਘ, ਨਵਰਾਜ ਕੌਰ, ਮਨਜੀਤ ਸਿੰਘ ਜੱਬੋਵਾਲ, ਸੀਮਾ ਰਾਣੀ, ਸਲਵਿੰਦਰ ਕੌਰ, ਦਿਆਲ ਚੰਦ, ਭਰਾ ਨਿਰਮਲ ਸਿੰਘ ਕੰਪਨੀ ਕਮਾਂਡਰ ਹੋਮ ਗਾਰਡ ਅਤੇ ਮਾਤਾ ਰੇਸ਼ਮ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |