06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੁਝਾਰੂ ਆਂਗਣਵਾੜੀ ਯੂਨੀਅਨ ਦੇ ਵਫ਼ਦ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 25-09-2025
ਨਵਾਂਸ਼ਹਿਰ, 24 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਜੁਝਾਰੂ ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਫਦ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਇੱਕ ਮੰਗ ਪੱਤਰ ਦਿੱਤਾ | ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸ਼ਨ ਡੀਪੂਆਂ 'ਤੇ ਆ ਰਹੇ ਰਾਸ਼ਨ ਦੀ ਈ.ਕੇ.ਵਾਈ.ਸੀ ਸਾਡੇ ਤੋਂ ਨਾ ਕਰਵਾਈ ਜਾਵੇ ਕਿਉਂਕਿ ਅਸੀਂ ਸੋਸ਼ਲ ਵਰਕਰ ਹਾਂ | ਜੇਕਰ ਕਿਸੇ ਦਾ ਨੀਲਾ ਕਾਰਡ ਕੱਟਿਆ ਗਿਆ ਤਾਂ ਉਸਦੀ ਜਿੰਮੇਵਾਰੀ ਵਰਕਰ ਦੀ ਬਣ ਜਾਵੇਗੀ | ਸਾਡੀ ਜਥੇਬੰਦੀ ਇਸ ਕੰਮ ਦਾ ਵਿਰੋਧ ਕਰਦੀ ਹੈ | ਅਸੀਂ ਮੰਗ ਕਰਦੇ ਹਾਂ ਕਿ ਸਾਡੇ ਕੋਲ ਇਹ ਵਾਲਾ ਕੰਮ ਨਾ ਕਰਵਾਇਆ ਜਾਵੇ ਕਿਉਂਕਿ ਸਾਡੇ ਕੋਲ ਪਹਿਲਾਂ ਵੀ ਬਹੁਤ ਹੀ ਕੰਮ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਲਜੀਤ ਕੌਰ, ਬਲਾਕ ਪ੍ਰਧਾਨ ਬੰਗਾ ਰਮਨਦੀਪ ਕੌਰ, ਬਲਾਕ ਪ੍ਰਧਾਨ ਨਵਾਂਸ਼ਹਿਰ ਕਵਿਤਾ ਸ਼ਰਮਾ, ਬਲਾਕ ਪ੍ਰਧਾਨ ਬਲਾਚੌਰ ਰੇਸ਼ਮ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਕਿਰਨ ਬਾਲਾ, ਅਮਨਦੀਪ ਸ਼ਰਮਾ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੌਲਤਪੁਰ ਦੀ ਧਰਤੀ ਬੱਬਰਾਂ ਦੇ ਵਿਹੜੇ ਮਨਾਇਆ ਗਿਆ ਪੰਜਾਬੀ ਦਿਵਸ ਅਗਲੀ ਖ਼ਬਰ ਸੇਵਾ-ਮੁਕਤ ਇੰਸਪੈਕਟਰ ਪੰਜਾਬ ਪੁਲਿਸ ਸਵਰਗਵਾਸੀ ਹਰਬੰਸ ਸਿੰਘ ਜੱਬੋਵਾਲ ਨੂੰ ਸ਼ਰਧਾਂਜਲੀਆਂ ਭੇਟ
Ad Position 24