07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦੌਲਤਪੁਰ ਦੀ ਧਰਤੀ ਬੱਬਰਾਂ ਦੇ ਵਿਹੜੇ ਮਨਾਇਆ ਗਿਆ ਪੰਜਾਬੀ ਦਿਵਸ

Ad Position 21
No active advertisement
ਅਜੀਤ ਡੈਸਕ 25-09-2025
ਨਵਾਂਸ਼ਹਿਰ, 24 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਬੱਬਰ ਕਰਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ 'ਵਿਸ਼ਵ ਪੰਜਾਬੀ ਦਿਵਸ' ਮਨਾਇਆ ਗਿਆ | ਇਸ ਸਮੇਂ ਪੰਜਾਬੀ ਵਿਭਾਗ ਦੇ ਮੈਡਮ ਨਿਤਾਸ਼ਾ ਰਾਣਾ ਦੁਆਰਾ ਤਿਆਰ ਕਰਵਾਏ ਬਚਿਆਂ ਨੇ ਸਵੇਰੇ ਦੀ ਸਭਾ ਵਿੱਚ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਉਹਨਾਂ ਵਲੋਂ ਪੰਜਾਬੀ ਦਿਵਸ, ਪੰਜਾਬੀ ਮਾਂ ਬੋਲੀ ਸੰਬਧੀ ਤਿਆਰ ਕੀਤੇ ਭਾਸ਼ਣ, ਕਵਿਤਾ, ਚਾਰਟ ਪੇਸ਼ ਕੀਤੇ ਗਏ | ਸਕੂਲ ਦੇ ਪਿ੍ੰਸਪਲ ਰਾਜ ਰਾਣੀ ਵੱਲੋਂ ਪੰਜਾਬੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮਾਂ ਬੋਲੀ ਦੇ ਮਹੱਤਵ, ਪੰਜਾਬੀ ਮਾਂ ਬੋਲੀ ਨੂੰ ਲਿਖਣ, ਪੜ੍ਹਨ, ਮਾਣ ਅਤੇ ਸਤਿਕਾਰ ਕਰਨ ਦੇ ਨਾਲ-ਨਾਲ ਦੂਜੀਆਂ ਭਾਸ਼ਾਵਾਂ ਦਾ ਵੀ ਆਦਰ ਕਰਨ ਲਈ ਸੁਨੇਹਾ ਦਿੱਤਾ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਸਰਦਾਰ ਕਿਰਪਾਲ ਸਿੰਘ ਖਾਬੜਾ ਨੇ ਬਾਬਾ ਫਰੀਦ ਦੇ ਜੀਵਨ 'ਤੇ ਚਾਨਣਾ ਪਾਇਆ ਤੇ ਉਹਨਾਂ ਦੀ ਪੰਜਾਬੀ ਸਾਹਿਤਿਕ ਪਰੰਪਰਾਵਾਂ ਦੇ ਸੰਸਥਾਪਕ ਵਜੋਂ ਪਹਿਚਾਣ ਬਾਰੇ ਦੱਸਿਆ | ਉਨਾਂ ਦੀਆਂ ਬਾਣੀਆਂ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਗਿਆ ਤੇ ਉਹਨਾਂ ਨੂੰ ਮੁਸਲਮਾਨਾਂ ਅਤੇ ਸਿੱਖਾਂ ਦੁਆਰਾ ਬਰਾਬਰ ਸਤਿਕਾਰਿਆ ਜਾਂਦਾ ਹੈ | ਉਨਾਂ ਦੀਆਂ ਸਿੱਖਿਆਵਾਂ ਨੂੰ ਅਧਿਆਤਮਕ ਮਾਰਗ਼ ਵਜੋਂ ਦੇਖਿਆ ਜਾਂਦਾ ਹੈ | ਉਹਨਾਂ ਬੱਚਿਆ ਅਤੇ ਸਮੂਹ ਸਟਾਫ ਨੂੰ ਪੰਜਾਬੀ ਦਿਵਸ ਦੀ ਵਧਾਈ ਦਿੱਤੀ ਅਤੇ ਬੱਚਿਆਂ ਦੁਆਰਾ ਤਿਆਰ ਕੀਤੇ ਗਏ ਚਾਰਟਾਂ ਦੀ ਸ਼ਲਾਘਾ ਵੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤ ਇੰਸਪੈਕਟਰ ਪੰਜਾਬ ਪੁਲਿਸ ਸਵਰਗਵਾਸੀ ਹਰਬੰਸ ਸਿੰਘ ਜੱਬੋਵਾਲ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਜੁਝਾਰੂ ਆਂਗਣਵਾੜੀ ਯੂਨੀਅਨ ਦੇ ਵਫ਼ਦ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਦਿੱਤਾ ਮੰਗ ਪੱਤਰ
Ad Position 24