08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰਾਏਪੁਰ ਡੱਬਾ ਵਿਖੇ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 26-09-2025

 ਔੜ/ਝਿੰਗੜਾਂ, 25 ਸਤੰਬਰ (ਕੁਲਦੀਪ ਸਿੰਘ ਝਿੰਗੜ)-ਬਾਪੂ ਇੰਦਰ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਬਾਉੜੀ ਸਾਹਿਬ ਪਿੰਡ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਵਾਸੀਆਂ ਤੇ ਐਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਸ੍ਰੀ ਅਖੰਡ ਪਾਠਾਂ ਦੀ ਲੜੀ ਨਾਲ ਸ਼ੁਰੂ ਹੋਇਆ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਪ੍ਰਧਾਨ ਸੰਤੋਖ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਪਿੰਡ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਬਾਪੂ ਇੰਦਰ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਬਾਉੜੀ ਸਾਹਿਬ ਵਿਖੇ ਪੁੱਜੇਗਾ। ਰਸਤੇ ਵਿਚ ਥਾਂ-ਥਾਂ 'ਤੇ ਨਗਰ ਕੀਰਤਨ ਦਾ ਸੰਗਤਾਂ ਨਿੱਘਾ ਸਵਾਗਤ ਕਰ ਰਹੀਆਂ ਸਨ। ਵੱਖ-ਵੱਖ ਪੜਾਵਾਂ 'ਚ ਢਾਡੀ ਕਵੀਸ਼ਰੀ ਜਥੇ ਆਪਣੀ ਹਾਜ਼ਰੀ ਭਰ ਰਹੇ ਸਨ। ਸੇਵਾਦਾਰਾਂ ਵਲੋਂ ਸੰਗਤਾਂ ਦੀ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਫਲ ਫਰੂਟਾਂ ਚਾਹ ਪਕੌੜਿਆਂ ਦੇ ਲੰਗਰਾਂ ਨਾਲ ਸੇਵਾ ਕੀਤੀ ਜਾ ਰਹੀ ਸੀ। ਸਟੇਜ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਅਵਤਾਰ ਰਾਮ ਤੇ ਸੋਹਣ ਸਿੰਘ ਵਲੋਂ ਨਿਭਾਉਂਦਿਆਂ ਉਨ੍ਹਾਂ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਤੇ ਸਹਿਯੋਗੀ ਸੇਵਾਦਾਰਾਂ ਦਾ ਧੰਨਵਾਦ ਕੀਤਾ। ਪ੍ਰਧਾਨ ਸੰਤੋਖ ਸਿੰਘ ਨੇ ਦੱਸਿਆ ਕਿ 26 ਸਤੰਬਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਸ 'ਚ ਵੀਰ ਤਜਿੰਦਰ ਸਿੰਘ ਮਲਕਪੁਰ ਵਾਲੇ, ਸੰਤ ਸੇਵਾ ਸਿੰਘ ਨਵਾਂਸ਼ਹਿਰ ਵਾਲੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 27 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਸਜਾਏ ਜਾਣਗੇ। ਜਿਸ ਗਾਇਕ ਹਰਜੀਤ ਸਿੰਘ ਸਿੱਧੂ ਤੇ ਬੀਬਾ ਪ੍ਰਵੀਨ ਦਰਦੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਪ੍ਰਧਾਨ ਸੰਤੋਖ ਸਿੰਘ, ਸਕੱਤਰ ਅਵਤਾਰ ਰਾਮ ਤੇ ਸੋਹਣ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਸਤਨਾਮ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ, ਬਿਕਰਮਜੀਤ ਸਿੰਘ ਵਿੱਕੀ, ਹਰਮਨਪ੍ਰੀਤ ਸਿੰਘ ਮਨੀ, ਸਤਪਾਲ ਸਿੰਘ ਇੰਸਪੈਕਟਰ ਬੀ. ਐੱਸ. ਐੱਫ., ਡਾ. ਕਸ਼ਮੀਰ ਭਾਟੀਆ, ਸੰਦੀਪ ਸਿੰਘ, ਉਂਕਾਰ ਸਿੰਘ ਸਾਹੀ, ਮਹਿੰਦਰ ਰਾਮ, ਗੁਰਦਿਆਲ ਸਿੰਘ, ਨਾਥੂ ਰਾਮ, ਗਿਆਨ ਸਿੰਘ, ਸਰਬਜੀਤ ਸਿੰਘ ਸੱਭਾ, ਸਿੰਦਰਪਾਲ, ਰਘਵੀਰ ਸਿੰਘ, ਜਸਪਾਲ ਸਿੰਘ ਪਾਲਾ ਸੇਵੀਆਂ, ਗਿਆਨੀ ਇੰਦਰ ਸਿੰਘ, ਬਾਬਾ ਕਮਲਜੀਤ ਸਿੰਘ, ਹਰਬੰਸ ਸਿੰਘ ਖਾਲਸਾ ਮਹਿਮੂਦਪੁਰ, ਤਰਸੇਮ ਲਾਲ, ਸੁਰਜੀਤ ਰਾਮ, ਪ੍ਰਿਥੀ ਰਾਮ, ਕਮਲਜੀਤ ਸਿੰਘ, ਰਿੰਪੀ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਹਾਰਾਜ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਵਲੋਂ ਹਿਮਾਚਲ ਦੇ ਥਾਂਚੀ ਤੇ ਲੂਹਰੀ ਜ਼ਿਲ੍ਹਾ ਮੰਡੀ ਦੇ ਵੱਖ-ਵੱਖ ਪਿੰਡਾਂ ਨੂੰ... ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਨੇ ਨਵਾਂਸ਼ਹਿਰ 'ਚ ਲਗਾਇਆ ਰੋਸ ਧਰਨਾ
Ad Position 24