ਨਵਾਂਸ਼ਹਿਰ, 25 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਤੇ ਟਰਾਂਸਮਿਸ਼ਨ ਸਰਕਲ ਨਵਾਂਸ਼ਹਿਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ ਦੀ ਅਗਵਾਈ 'ਚ ਸੂਬਾ ਕਮੇਟੀ ਦੇ ਸੱਦੇ 'ਤੇ ਸਰਕਲ ਨਵਾਂਸ਼ਹਿਰ ਅੱਗੇ ਰੋਸ ਧਰਨਾ ਦਿੱਤਾ ਗਿਆ। ਜਿਸ 'ਚ ਸਰਕਲ ਨਵਾਂਸ਼ਹਿਰ ਅਧੀਨ ਆਉਂਦੀਆਂ ਸਾਰੀਆਂ ਡਵੀਜ਼ਨਾਂ ਤੋਂ ਜਥੇਬੰਦੀ ਦੇ ਆਗੂਆਂ ਤੇ ਪੈਨਸ਼ਨਰਜ਼ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਨ੍ਹਾਂ ਤੋਂ ਇਲਾਵਾ ਸੂਬਾ ਕਮੇਟੀ ਦੇ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਉਚੇਚੇ ਤੌਰ 'ਤੇ ਇਸ ਧਰਨੇ ਵਿਚ ਸ਼ਾਮਿਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਪੈਨਸ਼ਨਰਜ਼ ਦੀਆਂ ਮੰਗਾਂ ਦਾ ਹੱਲ ਬਿਲਕੁਲ ਨਹੀਂ ਕਰਨਾ ਚਾਹੁੰਦੀ, ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫ਼ਰੰਟ ਨੂੰ ਮੀਟਿੰਗਾਂ ਦੇ ਕੇ ਮੀਟਿੰਗਾਂ ਨਹੀਂ ਕਰ ਰਹੀ, ਬਾਰ-ਬਾਰ ਮੀਟਿੰਗਾਂ ਤੋਂ ਭੱਜ ਰਹੀ ਹੈ। ਜੇਕਰ ਇਹ ਧਰਨੇ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੇ ਕੰਨਾਂ 'ਤੇ ਜੂੰ ਨਾਂਹ ਸਰਕੀ ਤਾਂ ਮਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫ਼ਰੰਟ ਵਲੋਂ ਲਏ ਫ਼ੈਸਲੇ ਮੁਤਾਬਿਕ 11 ਅਕਤੂਬਰ ਨੂੰ ਸੰਗਰੂਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਸਟੇਟ ਕਮੇਟੀ ਦੇ ਸੱਦੇ 'ਤੇ 7 ਨਵੰਬਰ ਨੂੰ ਹੈੱਡ ਆਫ਼ਿਸ ਪਟਿਆਲਾ ਅੱਗੇ ਸਟੇਟ ਪੱਧਰੀ ਵਿਸ਼ਾਲ ਧਰਨਾ ਦਿੱਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਧਰਨੇ ਵਿਚ ਸਰਕਲ ਆਗੂ ਬਲਵੀਰ ਦੁਸਾਂਝ, ਬਲਵਿੰਦਰ ਪਾਲ, ਨਿਰੰਜਨ ਕੰਗਾਂ, ਵਿਜੇ ਕੁਮਾਰ ਬਾਲੀ, ਜਗਦੀਸ਼ ਬਲਾਚੌਰ, ਕੁਲਵਿੰਦਰ ਗਰਾਇਆ, ਮਲਕੀਤ ਮਢਾਲੀ ਅਤੇ ਡਵੀਜ਼ਨਾਂ ਦੇ ਪ੍ਰਧਾਨ, ਸਕੱਤਰ, ਨਰਿੰਦਰ ਕੁਮਾਰ ਮਹਿਤਾ ਨਵਾਂਸ਼ਹਿਰ, ਮਦਨ ਲਾਲ ਰਾਮਰਾਏ ਪੁਰ, ਰਵਿੰਦਰ ਭਾਸਕਰ ਰਾਹੋਂ, ਅਜੀਤ ਰਾਮ ਬੰਗਾ, ਕਿਸ਼ਨ ਬੰਗਾ, ਪਿਆਰਾ ਰਾਮ ਗੁਰਾਇਆ, ਸੁਰਿੰਦਰ ਲਾਖਾ ਗੁਰਾਇਆ, ਕਮਲ ਦੇਵ ਗੜ੍ਹਸ਼ੰਕਰ, ਅਮਰੀਕ ਝੁੰਗੀਆਂ, ਸਵਰਨ ਸਿੰਘ, ਮੁਲਾਜ਼ਮ ਜਥੇਬੰਦੀ ਦੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਤੇ ਸਰਕਲ ਸਕੱਤਰ ਬਲਵਿੰਦਰ ਸਿੰਘ, ਭਰਾਤਰੀ ਜਥੇਬੰਦੀਆਂ ਸਟੇਟ ਦੇ ਕਨਵੀਨਰ ਕੁਲਦੀਪ ਸਿੰਘ ਦੌੜਕਾ, ਕਨਵੀਨਰ ਕਰਨੈਲ ਸਿੰਘ ਰਾਹੋਂ, ਸੁਰਿੰਦਰ ਬੰਗਾ, ਅਸ਼ੋਕ ਕੁਮਾਰ ਏ.ਏ.ਈ (ਰਿਟਾ) ਅਤੇ ਸਤਪਾਲ ਸਲੋਹ ਆਦਿ ਬੁਲਾਰਿਆਂ ਵਲੋਂ ਵਿਚਾਰ ਸਾਂਝੇ ਕੀਤੇ। ਧਰਨਾ ਦੇਣ ਉਪਰੰਤ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਦੀ ਅਗਵਾਈ 'ਚ ਮੰਗਾਂ ਪ੍ਰਤੀ ਮੰਗ-ਪੱਤਰ ਪਾਵਰਕਾਮ ਮੈਨੇਜਮੈਂਟ ਨੂੰ ਪੁੱਜਦਾ ਕਰਨ ਲਈ ਨਿਗਰਾਨ ਇੰਜੀਨੀਅਰ ਨਵਾਂਸ਼ਹਿਰ ਨੂੰ ਸੌਂਪਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਰਕਲ ਸਕੱਤਰ ਅਸ਼ਵਨੀ ਕੁਮਾਰ ਗੜ੍ਹਸ਼ੰਕਰ ਨੇ ਨਿਭਾਈ।
ਪੈਨਸ਼ਨਰਜ਼ ਐਸੋਸੀਏਸ਼ਨ ਨੇ ਨਵਾਂਸ਼ਹਿਰ 'ਚ ਲਗਾਇਆ ਰੋਸ ਧਰਨਾ
ਅਜੀਤ ਡੈਸਕ
26-09-2025