08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਚੇਅਰਮੈਨ ਰੰਧਾਵਾ ਖੱਬੇ ਰਾਜਪੂਤਾਂ ਵਲੋਂ ਮੰਡੀ ਮਹਿਤਾ ਦੇ ਆੜ੍ਹਤੀਆਂ ਨਾਲ ਮੀਟਿੰਗ <br/>

Ad Position 21
No active advertisement
ਮੀਟਿੰਗ ਦੌਰਾਨ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ ਖੱਬੇ ਰਾਜਪੂਤਾਂ ਨਾਲ ਇੰਸਪੈਕਟਰ ਪ੍ਰਭਜੋਤ ਸਿੰਘ ਤੇ ਆੜ੍ਹਤੀਏ | ਤਸਵੀਰ-ਧਰਮਿੰਦਰ ਸਿੰਘ ਭੰਮਰਾ<br/> 26-09-2025

ਚੌਂਕ ਮਹਿਤਾ, 25 ਸਤੰਬਰ (ਧਰਮਿੰਦਰ ਸਿੰਘ ਭੰਮਰਾ)-ਮੰਡੀ ਮਹਿਤਾ ਵਿਖੇ ਬੀਤੇ ਦਿਨ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ | ਜਿਸ ਨੂੰ ਲੈ ਕੇ ਅੱਜ ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ ਖੱਬੇ ਰਾਜਪੂਤਾਂ ਵਲੋਂ ਮੰਡੀ ਦੇ ਆੜਤੀਆਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਗਈ | ਇਸ ਸਮੇਂ ਸਰਕਾਰੀ ਖਰੀਦ ਏਜੰਸੀ ਪਨਗਰੇਨ ਦੇ ਇੰਸਪੈਕਟਰ ਪ੍ਰਭਜੋਤ ਸਿੰਘ ਵੀ ਮੌਜੂਦ ਸਨ | ਇਸ ਮੀਟਿੰਗ ਵਿਚ ਚੇਅਰਮੈਨ ਰੰਧਾਵਾ ਖੱਬੇ ਰਾਜਪੂਤਾਂ ਨੇ ਕਿਸਾਨਾਂ ਦੀ ਖੱਜਲ ਖੁਆਰੀ ਨਾ ਹੋਣ ਦੇਣ 'ਤੇ ਜੋਰ ਦਿੱਤਾ | ਉਨ੍ਹਾਂ ਆਖਿਆ ਕਿ ਸਰਕਾਰੀ ਮਾਪਦੰਡਾਂ ਮੁਤਾਬਿਕ ਖਰਾ ਉਤਰਨ ਵਾਲੇ ਝੋਨੇ ਦਾ ਸਰਕਾਰੀ ਭਾਅ ਦੇਣ ਮੌਕੇ ਕੋਈ ਆਨਾਕਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਅਗਰ ਕੋਈ ਲੋਕਲ ਸ਼ੈਲਰ ਜਾਂ ਬਾਹਰੋਂ ਆਉਣ ਵਾਲਾ ਖਰੀਦਾਰ (ਆਰ. ਓ.) 17 ਫੀਸਦੀ ਨਮੀਂ ਵਾਲਾ ਝੋਨਾ ਸਰਕਾਰ ਦੇ ਤਹਿਸ਼ੁਦਾ ਰੇਟ ਤੋਂ ਘੱਟ ਖਰੀਦਦਾ ਪਾਇਆ ਗਿਆ ਤਾਂ ਉਸ ਵਿਰੁੱਧ ਤੁਰੰਤ ਵਿਭਾਗੀ ਕਰਵਾਈ ਕੀਤੀ ਜਾਵੇਗੀ |ਇਥੇ ਮੌਜੂਦ ਪਨਗਰੇਨ ਦੇ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਆਖਿਆ ਕਿ ਸਰਕਾਰੀ ਹਦਾਇਤਾਂ ਮੁਤਾਬਿਕ ਅਗਰ ਇਸ ਤਰਾਂ ਦਾ ਕੋਈ ਵੀ ਮਾਮਲਾ ਸਾਹਮਣੇ ਆਇਆ ਤਾਂ ਮੌਕੇ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ | ਉਨਾਂ ਕਿਹਾ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਜੋ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ, ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਕਿਸਾਨਾਂ ਨੂੰ ਫ਼ਸਲ ਦਾ ਵਾਜਿਬ ਮੁੱਲ ਮਿਲਣਾ ਯਕੀਨੀ ਬਣਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਬੁੱਟਰ, ਪ੍ਰਧਾਨ ਗੁਰਮੁਖ ਸਿੰਘ ਔਜਲਾ ਡੇਅਰੀਵਾਲ, ਪ੍ਰਧਾਨ ਦਵਿੰਦਰ ਸਿੰਘ ਮੱਲੀ, ਜਥੇਦਾਰ ਰਾਜਬੀਰ ਸਿੰਘ ਉਦੋਨੰਗਲ, ਕੈਪਟਨ ਸਿੰਘ ਮਹਿਤਾ, ਪ੍ਰਧਾਨ ਬਲਜਿੰਦਰ ਸਿੰਘ ਹੈਪੀ, ਗੁਰਮੁਖ ਸਿੰਘ ਸਾਹਬਾ, ਰਜਿੰਦਰ ਸਿੰਘ ਉਦੋਨੰਗਲ ਸਾਬਕਾ ਸਰਪੰਚ, ਕੇਵਲ ਕਿ੍ਸ਼ਨ ਮੋਦਗਿਲ, ਕੁਲਤਾਰਨ ਸਿੰਘ ਪਡਾ, ਕੁਲਵੰਤ ਸਿੰਘ ਬਟਾਲਾ ਤੇ ਪਵਨ ਕੁਮਾਰ ਬਟਾਲਾ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਅਧਿਆਕਰੀ ਸੰਦੀਪ ਸਿੰਘ ਤਨੇਲ ਤੇ ਜਗਦੀਪ ਸਿੰਘ ਰੰਧਾਵਾ (ਮਹਿਤਾ ਚੌਂਕ) ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਨੇ ਨਵਾਂਸ਼ਹਿਰ 'ਚ ਲਗਾਇਆ ਰੋਸ ਧਰਨਾ ਅਗਲੀ ਖ਼ਬਰ ਸੇਂਟ ਸੋਲਜ਼ਰ ਸਕੂਲ ਵਿਚ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮਨਾਇਆ <br/>
Ad Position 24