20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕੁੱਲ ਹਿੰਦ ਕਾਂਗਰਸ ਦੇ ਆਬਜ਼ਰਵਰ ਲਾਲਜੀ ਦੇਸਾਈ ਵਲੋਂ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 28-09-2025
ਬਲਾਚੌਰ, 27 ਸਤੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਜ਼ਿਲ੍ਹਾ ਕਮੇਟੀ ਦੇ ਪੂਰਨ ਗੰਠਨ ਦੀ ਚੱਲ ਰਹੀ ਪ੍ਰਕਿਰਿਆ ਦੇ ਮੱਦੇਨਜ਼ਰ ਕਾਂਗਰਸੀ ਵਰਕਰਾਂ ਦੀ ਰਾਏ ਜਾਣਨ ਲਈ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਆਬਜ਼ਰਵਰ ਲਾਲਜੀ ਦੇਸਾਈ ਕਾਂਗਰਸ ਪਾਰਟੀ ਸੇਵਾ ਦਲ ਵਿੰਗ ਆਪਣੇ ਸਾਥੀਆਂ ਸਾਧੂ ਸਿੰਘ ਧਰਮਸੋਤ ਸਾਬਕਾ ਜੰਗਲਾਤ ਮੰਤਰੀ, ਨਿਰਮਲ ਖੈਰਾ ਨਾਲ ਕਾਂਗਰਸ ਦਫ਼ਤਰ ਬਲਾਚੌਰ ਵਿਖੇ ਪਹੁੰਚੇ, ਜਿਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਾਂਗਰਸ ਪਾਰਟੀ ਦੀ ਮਜ਼ਬੂਤੀ, ਪ੍ਰਸਾਰ ਤੇ ਪ੍ਰਚਾਰ ਲਈ ਹਮੇਸ਼ਾ ਪਾਰਟੀ ਦੀ ਰੀੜ੍ਹ ਦੀ ਹੱਡੀ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਨ ਨੂੰ ਪਹਿਲ ਦੇਣ ਵਿਚ ਵਿਸ਼ਵਾਸ ਰੱਖਦੀ ਹੈ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਕਾਂਗਰਸ ਪਾਰਟੀ ਵਿਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨਹੀਂ ਹੈ | ਉਨ੍ਹਾਂ ਕਿਹਾ ਰਾਹੁਲ ਗਾਂਧੀ ਦੁਆਰਾ ਦਿਖਾਏ ਰਾਹ 'ਤੇ ਚੱਲਦਿਆਂ ਹਮੇਸ਼ਾ ਪਿਆਰ ਤੇ ਸਦਭਾਵਨਾ ਮੁੱਖ ਮਕਸਦ ਹੈ | ਕਮੇਟੀ ਮੈਂਬਰਾਂ ਨਾਲ ਇਕ-ਇਕ ਕਰਕੇ ਮੀਟਿੰਗ ਕਰ ਪਿਛਲੇ 3 ਸਾਲਾਂ ਦੀ ਕਾਰਗੁਜ਼ਾਰੀ ਬਾਰੇ ਡਾਟਾ ਲਿਆ ਗਿਆ | ਉਨ੍ਹਾਂ ਦਾ ਦੌਰਾ 30 ਸਤੰਬਰ ਤੱਕ ਚੱਲੇਗਾ ਜੋ ਕਿ ਨਵਾਂਸ਼ਹਿਰ ਤੇ ਬੰਗਾ ਤੋਂ ਹੁੰਦੇ ਹੋਏ ਬਲਾਚੌਰ ਵਿਚ ਵਾਪਸ ਆਵੇਗਾ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਦਿਲਾਂ ਵਿਚ ਰਾਜ ਕਰਨ ਵਾਲੀ ਪਾਰਟੀ ਹੈ | ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਬਲਾਚੌਰ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਅੰਗਦ ਸੈਣੀ ਸਾਬਕਾ ਵਿਧਾਇਕ ਨਵਾਂਸ਼ਹਿਰ, ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਰਾਜ ਕੁਮਾਰ ਜ਼ਿਲ੍ਹਾ ਪ੍ਰਧਾਨ ਸੇਵਾ ਦਲ, ਉਪਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਐਸ. ਸੀ. ਸੈੱਲ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਬੀ. ਸੀ. ਸੈੱਲ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਰੋਹਿਤ ਚੋਪੜਾ ਬਲਾਕ ਪ੍ਰਧਾਨ ਨਵਾਂਸ਼ਹਿਰ-1, ਸਰਬਜੀਤ ਸਿੰਘ ਬਲਾਕ ਪ੍ਰਧਾਨ ਨਵਾਂਸ਼ਹਿਰ-2, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ, ਵਿਜੇ ਕੁਮਾਰ ਮੀਤ ਪ੍ਰਧਾਨ, ਰਾਜਿੰਦਰ ਸ਼ਰਮਾ ਮੀਤ ਪ੍ਰਧਾਨ, ਦੇਸ ਰਾਜ ਜਨਰਲ ਸਕੱਤਰ, ਬਲਦੇਵ ਰਾਜ ਜਨਰਲ ਸਕੱਤਰ, ਹਰਪਾਲ ਸਿੰਘ ਸਕੱਤਰ, ਵਰਿੰਦਰ ਕੁਮਾਰ ਸਕੱਤਰ, ਦਵਿੰਦਰ ਕੁਮਾਰ ਸਕੱਤਰ, ਬਲਵਿੰਦਰ ਕੁਮਾਰ ਸਕੱਤਰ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਰਿੱਕੀ ਬਜਾਜ ਖ਼ਜ਼ਾਨਚੀ, ਡਾ. ਸ਼ਾਦੀ ਲਾਲ, ਕਮਲਜੀਤ ਮਹਿਮੀ, ਗਿਆਨ ਚੰਦ ਬੰਗਾ, ਹਰਭਜਨ ਸਿੰਘ ਜਾਡਲੀ, ਸਰਬਜੀਤ ਸਿੰਘ, ਚੌਧਰੀ ਸੁਰਿੰਦਰ ਸ਼ਿੰਦਾ ਬੁਲਾਰਾ ਜ਼ਿਲ੍ਹਾ ਕਾਂਗਰਸ ਕਮੇਟੀ, ਤਰਸੇਮ ਲਾਲ, ਜਿੰਦਰ ਪ੍ਰਧਾਨ ਐਸ. ਸੀ. ਸੈੱਲ, ਸੋਹਣ ਸਿੰਘ ਖੰਡੂਪੁਰ, ਸੋਨੂੰ ਰੈਲ ਮਾਜਰਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਕੋਲ ਮੋਟਰਸਾਈਕਲ 'ਤੇ ਜਾ ਰਹੇ ਪਤੀ-ਪਤਨੀ ਕੋਲੋਂ ਲੁਟੇਰੇ ਪਰਸ ਖੋਹ ਕੇ ਹੋਏ ਫ਼ਰਾਰ <br/> ਅਗਲੀ ਖ਼ਬਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਆਪਣਾ ਜੱਦੀ ਘਰ ਪੰਜਾਬ ਸਰਕਾਰ ਨੂੰ ਮਹੱਲਾ ਕਲੀਨਿਕ ਵਾਸਤੇ ਦਾਨ <br/>
Ad Position 24