20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

'ਉੱਦਮ ਅੱਗੇ ਲਛਮੀ ਪੱਖੇ ਅੱਗੇ ਪੌਣ' ਨੂੰ ਸੱਚ ਕਰ ਦਿਖਾਇਆ ਅਜਾਇਬ ਸਿੰਘ ਚੱਕ ਗੁੱਜਰਾਂ ਨੇ <br/>

Ad Position 21
No active advertisement
ਅਜਾਇਬ ਸਿੰਘ ਚੱਕ ਗੁੱਜਰਾਂ ਗੁੜ ਤਿਆਰ ਕਰਨ ਸਮੇਂ | <br/> 28-09-2025
ਨਵਾਂਸ਼ਹਿਰ, 27 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਚੱਕ ਗੁੱਜਰਾਂ ਦੇ ਜੰਮ ਪਲ ਅਜਾਇਬ ਸਿੰਘ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਖੇਤੀ ਅਤੇ ਖੇਤੀ ਨਾਲ ਸੰਬੰਧਿਤ ਸਹਾਇਕ ਧੰਦਿਆਂ ਨੂੰ ਅਪਣਾ ਕੇ ਦੂਸਰਿਆਂ ਲਈ ਮਿਸਾਲ ਪੈਦਾ ਕੀਤੀ ਹੈ | ਅਜਾਇਬ ਸਿੰਘ ਛੋਟੀ ਕਿਸਾਨੀ ਨਾਲ ਸੰਬੰਧ ਰੱਖਦਾ ਹੈ | ਉਸ ਕੋਲ ਪਹਿਲਾਂ ਵੀ ਇਕ ਪੁਰਾਣਾ ਟਰੈਕਟਰ ਸੀ | ਫੁੱਟਬਾਲ ਦੇ ਚੰਗੇ ਖਿਡਾਰੀ ਅਜਾਇਬ ਸਿੰਘ ਨੂੰ ਉਸ ਦੇ ਅੰਦਰਲੇ ਕਲਾਕਾਰ ਨੇ ਟਿਕ ਕੇ ਨਾ ਬੈਠਣ ਦਿੱਤਾ | ਇਕ ਹੋਰ ਆਪਣੀ ਪਸੰਦ ਦਾ ਪੁਰਾਣਾ ਟਰੈਕਟਰ ਖਰੀਦਿਆ | ਉਸ ਦਾ ਮਹਾਰਾਜਾ (ਟਰੈਕਟਰ ਦਾ ਉਸ ਵਲੋਂ ਰੱਖਿਆ ਨਾਂ) ਹੁਣ ਤਿਆਰ ਸੀ | ਉਹ ਪਹਿਲਾਂ ਰਵਾਇਤੀ ਖੇਤੀ ਦੇ ਨਾਲ-ਨਾਲ ਥੋੜਾ ਕਮਾਦ ਬੀਜ ਕੇ ਗੁੜ ਤੇ ਸ਼ਕਰ ਬਨਾਉਣ ਲੱਗਿਆ | ਕੁਝ ਹੀ ਸਾਲਾਂ ਵਿਚ ਉਸ ਦੇ ਗੁੜ ਅਤੇ ਸ਼ੱਕਰ ਦੀ ਮੰਗ ਏਨੀ ਵਧੀ ਕਿ ਸੀਜ਼ਨ ਤੋਂ ਪਹਿਲਾਂ ਹੀ ਬੁਕਿੰਗ ਹੋਣ ਲੱਗੀ | ਉਸ ਨੂੰ ਆਪਣਾ ਗੁੜ ਅਤੇ ਸ਼ੱਕਰ ਲੈ ਕੇ ਮੰਡੀ ਨਹੀਂ ਜਾਣਾ ਪਿਆ | ਫ਼ਾਰਮ 'ਤੇ ਹੀ ਲੋਕ ਕਈ-ਕਈ ਦਿਨ ਪਹਿਲਾਂ ਆਰਡਰ ਕਰਕੇ ਮੌਕੇ 'ਤੇ ਹੀ ਆ ਕੇ ਗੁੜ ਤੇ ਸ਼ੱਕਰ ਲਿਜਾਉਣ ਲੱਗੇ | ਉਸ ਦੀ ਰਾਏ ਹੁੰਦੀ ਹੈ ਕਿ 'ਪੰਜ ਜਾਂ ਦਸ ਕਿੱਲੋ ਤੋਂ ਵਧ ਨਹੀਂ ਮਿਲੇਗਾ | ਉਸ ਦਾ ਗੁੜ ਤੇ ਸ਼ੱਕਰ ਘਰ ਸੰਭਾਲ 'ਚ ਰੱਖਿਆਂ ਕਈ-ਕਈ ਸਾਲ ਕੱਢ ਜਾਂਦੇ ਹਨ | ਫਿਰ ਉਸ ਦਾ ਮਹਾਰਾਜਾ ਟੂਰਨਾਮੈਂਟ, ਮੇਲਿਆਂ 'ਚ ਦਰਸ਼ਨੀ ਟਰੈਕਟਰ ਬਣ ਕੇ ਜਾਣ ਲੱਗਿਆ | ਹੁਣ ਉਸ ਨੇ ਮਹਾਰਾਜਾ ਲਈ ਆਪਣੀ ਮਰਜ਼ੀ ਦਾ ਕਟਰ ਤਿਆਰ ਕਰਵਾਇਆ | ਜਿਸ ਦੇ ਗੇੜੇ ਉਸ ਨੇ ਆਪਣੀ ਮਰਜ਼ੀ ਨਾਲ ਸੈੱਟ ਕਰਵਾਏ | ਫੁੱਟਬਾਲ ਦਾ ਚੰਗਾ ਖਿਡਾਰੀ ਹੋਣ ਕਰਕੇ ਉਸ ਨੇ ਆਪਣੇ ਪਿੰਡ ਚੱਕ ਗੁਜਰਾਂ ਅਤੇ ਗੁਆਂਢੀ ਪਿੰਡ ਚੱਕ ਫੁੱਲੂ (ਫੁੱਟਬਾਲ ਓਲੰਪੀਅਨ ਅਰਜਨ ਐਵਾਰਡ ਜੇਤੂ ਜਰਨੈਲ ਸਿੰਘ ਪਨਾਮ ਦੇ ਚੜ੍ਹਦੀ ਗੁੱਠ 'ਚ ਵਸਿਆ ਨਾਮੀ ਪਿੰਡ) ਦੇ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਦੀਆਂ ਟੀਮਾਂ ਬਣਾ ਇਲਾਕੇ ਨੂੰ ਫੁੱਟਬਾਲ ਨਰਸਰੀ ਭੇਟ ਕੀਤੀ | ਪਹਿਲਾਂ ਪਹਿਲ ਉਸਨੇ 2004 ਵਿਚ ਚੱਕ ਫੁੱਲੂ (ਉਹਨਾਂ ਦੇ ਪਿੰਡ ਦੇ ਖੇਡ ਪ੍ਰੇਮੀਆਂ ਲਈ ਇਕ ਤਰ੍ਹਾਂ ਸਾਂਝੀ) ਦੀ ਖੇਡ ਗਰਾਊਾਡ ਆਪਣੇ ਢੰਗ ਨਾਲ ਤਿਆਰ ਕੀਤੀ | ਜਿਹੜੀ ਉਸ ਦੇ ਫ਼ਾਰਮ ਹਾਊਸ ਦੇ ਬਿਲਕੁਲ ਨਾਲ ਇਕ ਖੇਤ ਦੀ ਦੂਰੀ 'ਤੇ ਪੈਂਦੀ ਹੈ | ਫਿਰ ਵਾਰੀ ਆਈ ਬੱਬਰ ਅਕਾਲੀ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਓਲੰਪੀਅਨ ਜਰਨੈਲ ਸਿੰਘ ਪਨਾਮ ਸਟੇਡੀਅਮ ਦੀ ਗਰਾਊਾਡ ਦੀ | ਉਸ ਨੂੰ ਦੂਰੋਂ-ਦੂਰੋਂ ਗਰਾਊਾਡ ਤਿਆਰ ਕਰਵਾਉਣ, ਕਟਿੰਗ ਲਈ ਸੱਦੇ ਆਉਣ ਲੱਗੇ | ਉਸ ਨੇ ਗਰਾਊਾਡ ਤਿਆਰ ਕਰਨ ਦੇ ਕਦੀ ਪੈਸੇ ਨਹੀਂ ਮੰਗੇ | ਫੁੱਟਬਾਲ ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਜਾਇਬ ਸਿੰਘ ਨੂੰ ਹੁਣ ਇਕ-ਇਕ ਦਿਨ 'ਚ ਚਾਰ-ਚਾਰ, ਪੰਜ-ਪੰਜ ਗਰਾਊਾਡਾਂ ਦਾ ਘਾਹ ਕੱਟਣ ਜਾਣ ਲਈ, ਜਾਣਾ ਪੈਂਦਾ ਹੈ | ਉਹ ਖਰਚ ਕੱਢ ਕੇ ਹੁਣ ਪੰਜ ਛੇ ਹਜ਼ਾਰ ਦਿਹਾੜੀ ਪਾ ਲੈਂਦਾ ਹੈ | ਮਾਸਟਰ ਅਜੈਬ ਸਿੰਘ ਇਲਾਕੇ ਦੇ ਹੋਰ ਫੁੱਟਬਾਲ ਪ੍ਰੇਮੀਆਂ ਤੇ ਅਗਾਂਹਵਧੂ ਨੌਜਵਾਨ ਕਿਸਾਨਾਂ ਲਈ ਰਾਹ ਦਰਸਾਵਾ ਹੋ ਨਿਬੜਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਜੰਡਿਆਲਾ ਕੋਲ ਮੋਟਰਸਾਈਕਲ 'ਤੇ ਜਾ ਰਹੇ ਪਤੀ-ਪਤਨੀ ਕੋਲੋਂ ਲੁਟੇਰੇ ਪਰਸ ਖੋਹ ਕੇ ਹੋਏ ਫ਼ਰਾਰ <br/>
Ad Position 24