20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਟੀਚਰ ਤੇ ਕਰਮਚਾਰੀ ਯੂਨੀਅਨ ਨੇ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 19-10-2025
ਨਵਾਂਸ਼ਹਿਰ, 18 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਸ. ਭ. ਸ. ਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪੰਜਾਬ ਸਰਕਾਰ ਵਲੋਂ ਏਡਿਡ ਸਕੂਲਾਂ ਦੀ 10 ਮਹੀਨਿਆਂ ਤੋਂ ਰੋਕੀ ਹੋਈ ਤਨਖ਼ਾਹ ਦੀ ਆਲੋਚਨਾ ਕਰਦਿਆਂ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੇ ਦਸ ਮਹੀਨਿਆਂ ਦੀ ਤਨਖ਼ਾਹ ਜਾਰੀ ਕਰਨ ਦੀ ਥਾਂ ਇਕ ਮਹੀਨੇ ਦੀ ਜਾਰੀ ਕੀਤੀ ਤਨਖ਼ਾਹ ਦਾ ਵਿਰੋਧ ਕੀਤਾ | ਉਨ੍ਹਾਂ ਵਲੋਂ ਆਪਣੇ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਸਰਕਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ | ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਕਿਹਾ ਕਿ ਸਰਕਾਰ ਦੁਆਰਾ ਸਮੇਂ-ਸਮੇਂ 'ਤੇ ਜਾਰੀ ਕੀਤੇ ਪੱਤਰਾਂ ਕਾਰਨ ਤਨਖ਼ਾਹਾਂ ਜਾਰੀ ਕਰਨ ਵਿਚ ਅੜਿੱਕਾ ਪੈਦਾ ਹੋ ਰਿਹਾ ਹੈ | ਉਨ੍ਹਾਂ ਇਨ੍ਹਾਂ ਪੱਤਰਾਂ ਨੂੰ ਵਾਪਸ ਲੈਣ ਤੇ ਜਲਦੀ ਤਨਖ਼ਾਹ ਜਾਰੀ ਕਰਨ ਦੀ ਮੰਗ ਕੀਤੀ ਹੈ | ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਕਿਹਾ ਕਿ ਉਹ ਸਥਾਨਕ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਨਾਲ ਹਰ ਤਰ੍ਹਾਂ ਨਾਲ ਸਹਿਯੋਗ ਕਰਦੇ ਹਨ, ਪਰ ਦਫ਼ਤਰ ਵਿਚ ਸਾਡੀਆਂ ਫਾਈਲਾਂ ਲੰਬੇ ਸਮੇਂ ਤੱਕ ਰੁਲਦੀਆਂ ਰਹਿੰਦੀਆਂ ਹਨ, ਜਿਸ ਸਦਕਾ ਅਸੀਂ ਪੰਜਾਬ ਦੇ ਦੂਜੇ ਸਕੂਲਾਂ ਨਾਲੋਂ ਤਿੰਨ ਮਹੀਨੇ ਪਛੜੇ ਤਨਖ਼ਾਹ ਲੈਣ ਲਈ ਸੰਘਰਸ਼ ਕਰ ਰਹੇ ਹਾਂ | ਪਿ੍ੰਸੀਪਲ ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਡੇ ਕਈ ਸਕੂਲ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਹਨ | ਇਨ੍ਹਾਂ ਹੀ ਸਕੂਲਾਂ ਨੇ ਬਹੁਤ ਸਾਰੇ ਦੇਸ਼ ਭਗਤ, ਡਾਕਟਰ, ਇੰਜੀਨੀਅਰ, ਅਧਿਆਪਕ ਆਦਿ ਪੈਦਾ ਕੀਤੇ ਹਨ | ਇਸ ਮੌਕੇ ਜਥੇਬੰਦੀ ਵਲੋਂ ਸਰਕਾਰ ਦੇ ਜਾਰੀ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ | ਇਸ ਮੌਕੇ ਜਨਰਲ ਸਕੱਤਰ ਸੰਦੀਪ ਕਾਲੀਆ, ਹੈੱਡ ਮਾਸਟਰ ਰਜਿੰਦਰ ਸਿੰਘ ਵਾਲੀਆ, ਹੈੱਡ ਮਾਸਟਰ ਗੁਰਜੀਤ ਸਿੰਘ ਦਿਓਲ, ਜਸਕਰਨ ਸਿੰਘ ਚਾਹਲ, ਸਾਬਕਾ ਪਿ੍ੰਸੀਪਲ ਹਰਵਿੰਦਰ ਸਿੰਘ ਬੇਦੀ, ਦੀਪਕ ਚੋਪੜਾ, ਜਸਕਰਨ ਸਿੰਘ, ਮਹਿੰਦਰ ਪਾਲ ਸਿੰਘ ਤੇ ਚੰਦਰੇਸ਼ ਸ਼ੌਰੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਦਿਆਲ ਸਿੰਘ ਰਹਿਪਾ ਸਰਕਲ ਮੁਕੰਦਪੁਰ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਹਰਦਿਆਲ ਸਿੰਘ ਰਹਿਪਾ ਸਰਕਲ ਮੁਕੰਦਪੁਰ ਦੇ ਪ੍ਰਧਾਨ ਨਿਯੁਕਤ
Ad Position 24