29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਲਾਚੌਰ ਵਿਖੇ ਬਾਬਾ ਬਲਰਾਜ ਦੀ ਯਾਦ 'ਚ ਛਿੰਝ ਮੇਲਾ 22 ਨੂੰ

Ad Position 21
No active advertisement
ਅਜੀਤ ਡੈਸਕ 20-10-2025
ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਮਹਾਨ ਸਿੱਧ ਪੁਰਸ਼ ਬਾਬਾ ਬਲਰਾਜ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ 22 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਬਾਬਾ ਬਲਰਾਜ ਮੰਦਰ ਕਮੇਟੀ ਦੇ ਪ੍ਰਧਾਨ ਵਿਸ਼ਵ ਰਾਜ ਕੌਸ਼ਲ (ਵਿਸ਼ੂ ਰਾਣਾ) ਨੇ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਸੰਬੰਧੀ 20 ਅਕਤੂਬਰ ਨੂੰ ਹਵਨ ਪੂਜਾ ਤੇ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਰਾਜ ਤਿਲਕ ਅਤੇ ਬਸਤਰ ਪੂਜਾ ਸਜਿਹਪਾਲ ਬ੍ਰਾਹਮਣਾਂ ਵਲੋਂ ਕੀਤੀ ਜਾਵੇਗੀ ਤੇ 21 ਅਕਤੂਬਰ ਨੂੰ ਵਾਰਡ ਨੰਬਰ 6 ਚਖੰਡੀ ਵਿਖੇ ਟਮਕ ਤੇ ਦੀਵਾਲੀ ਪੂਜਾ ਕੀਤੀ ਜਾਵੇਗੀ | 22 ਅਕਤੂਬਰ ਨੂੰ ਆਰਤੀ ਪੂਜਾ ਉਪਰੰਤ ਮੇਲੇ ਦੀ ਆਰੰਭਤਾ ਸਵੇਰੇ 6 ਵਜੇ ਹੋ ਜਾਵੇਗੀ ਅਤੇ ਬੀ. ਏ. ਵੀ. ਸਕੂਲ ਦੇ ਖੇਡ ਮੈਦਾਨ ਵਿਖੇ ਵਿਸ਼ਾਲ ਦੰਗਲ ਹੋਵੇਗਾ, ਜਿਸ ਵਿਚ ਦੇਸ਼ ਭਰ ਦੇ ਨਾਮੀ ਪਹਿਲਵਾਨ ਸ਼ਾਮਿਲ ਹੋਣਗੇ | ਛਿੰਝ ਮੇਲੇ ਦੌਰਾਨ ਬਤੌਰ ਮੁੱਖ ਮਹਿਮਾਨ ਲੋਕ ਸਭਾ ਮਾਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ, ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ. ਸੀ. ਕਮਿਸ਼ਨ ਪੰਜਾਬ, ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਬਿ੍ਗੇਡੀਅਰ ਰਾਜ ਕੁਮਾਰ ਤੇ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ ਸ਼ਾਮਿਲ ਹੋਣਗੇ | ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਸਲਾਹਕਾਰ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਭਾਜਪਾ ਦੇ ਸੂਬਾ ਉੱਪ ਪ੍ਰਧਾਨ ਸ਼ੁਭਾਸ਼ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨਵਾਲ, ਸਾਬਕਾ ਚੇਅਰਮੈਨ ਚੌਧਰੀ ਅਸ਼ੋਕ ਕੁਮਾਰ ਸਪੁੱਤਰ ਚੌਧਰੀ ਨੰਦ ਲਾਲ ਸਾਬਕਾ ਮੁੱਖ ਸੰਸਦੀ ਸਕੱਤਰ, ਭਾਜਪਾ ਆਗੂ ਵਰਿੰਦਰ ਕੌਰ ਥਾਂਦੀ, ਸਾਬਕਾ ਕੌਂਸਲ ਪ੍ਰਧਾਨ ਟਿੰਕੂ ਘਈ ਸ਼ਾਮਿਲ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਮੱਲ੍ਹਾ ਬੇਦੀਆਂ ਵਿਖੇ ਸੰਤ ਬਾਬਾ ਜਗਵਾਣਾ ਸਾਹਿਬ ਦੀ ਯਾਦ 'ਚ ਕਬੱਡੀ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਲਾਇਨਜ਼ ਕਲੱਬ ਮੁਕੰਦਪੁਰ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
Ad Position 24