29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਮਾਜ ਸੇਵੀ ਸੁਰਜੀਤ ਭਾਟੀਆ ਦਾ ਦਿਹਾਂਤ, ਸਸਕਾਰ ਅੱਜ

Ad Position 21
No active advertisement
ਅਜੀਤ ਡੈਸਕ 20-10-2025
ਕਾਠਗੜ੍ਹ, 19 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨਾਲ ਲੱਗਦੇ ਪਿੰਡ ਗੋਲੂ ਮਾਜਰਾ ਦੇ ਸਮਾਜ ਸੇਵੀ ਸੁਰਜੀਤ ਭਾਟੀਆ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਹਲਕਾ ਬਲਾਚੌਰ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਦੇ ਵੱਡੇ ਪੁੱਤਰ ਨੰਬਰਦਾਰ ਜੱਸੀ ਭਾਟੀਆ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਕੱਲ੍ਹ ਉਨ੍ਹਾਂ ਦੇ ਜੱਦੀ ਪਿੰਡ ਗੋਲੂ ਮਾਜਰਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਵੇਰੇ 10 ਵਜੇ ਹੋਵੇਗਾ | ਜ਼ਿਕਰਯੋਗ ਹੈ ਕਿ ਸੁਰਜੀਤ ਭਾਟੀਆ ਬਹੁਤ ਹੀ ਚੰਗੇ ਸ਼ਖ਼ਸੀਅਤ ਦੇ ਮਾਲਕ ਸਨ ਤੇ ਹਰੇਕ ਦੇ ਦੁੱਖ-ਸੁੱਖ ਵਿਚ ਨਾਲ ਖੜ੍ਹਦੇ ਸਨ, ਲੋੜਵੰਦ ਪਰਿਵਾਰ ਦੀ ਮਦਦ ਲਈ ਹਮੇਸ਼ਾ ਉਨ੍ਹਾਂ ਨੇ ਪਹਿਲ ਕੀਤੀ ਸੀ | ਉਨ੍ਹਾਂ ਦੀ ਇਸ ਬੇਵਕਤੀ ਮੌਤ ਨਾਲ ਪਰਿਵਾਰ ਤੇ ਹਲਕਾ ਬਲਾਚੌਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂਆਂ ਨੇ ਹੜ੍ਹ ਪੀੜ੍ਹਤਾਂ ਲਈ 200 ਕੁਇੰਟਲ ਕਣਕ ਭੇਜੀ ਅਗਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੋਟਾ ਕਰਨਾ ਮਨਜ਼ੂਰ ਨਹੀਂ-ਅਮਨ ਗਿੱਲ ਝਿੰਗੜ
Ad Position 24