29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਅਕਾਲੀ ਆਗੂਆਂ ਨੇ ਹੜ੍ਹ ਪੀੜ੍ਹਤਾਂ ਲਈ 200 ਕੁਇੰਟਲ ਕਣਕ ਭੇਜੀ

Ad Position 21
No active advertisement
ਅਜੀਤ ਡੈਸਕ 20-10-2025
ਮਜਾਰੀ/ਸਾਹਿਬਾ, 19 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੇ ਜਾ ਰਹੇ ਉਪਰਾਲੇ ਤਹਿਤ ਹਲਕਾ ਬਲਾਚੌਰ ਦੇ ਅਕਾਲੀ ਆਗੂਆਂ ਵਲੋਂ ਆਪਣਾ ਯੋਗਦਾਨ ਪਾਉਦਿਆਂ ਹੋਇਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿਲੀ ਦੀ ਅਗਾਵਈ ਹੇਠ 200 ਕੁਇੰਟਲ ਕਣਕ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਹਲਕੇ ਦੇ ਲੋਕਾਂ ਵਾਸਤੇ ਹਲਕੇ ਦੇ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਟਰੱਕ ਰਾਹੀਂ ਪਿੰਡ ਟੱਪਰੀਆਂ ਰਾਣੇਵਾਲ ਤੋਂ ਰਵਾਨਾ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਜਲਦੀ ਹੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਰ ਕਣਕ ਵੀ ਭੇਜੀ ਜਾਵੇਗੀ | ਇਸ ਮੌਕੇ ਹਨੀ ਟੋਂਸਾ ਜ਼ਿਲ੍ਹਾ ਯੂਥ ਪ੍ਰਧਾਨ, ਗੁਰਦੀਪ ਸਿੰਘ ਬਕਾਪੁਰ ਸਰਕਲ ਪ੍ਰਧਾਨ ਮਜਾਰੀ, ਜਥੇ ਮੋਹਣ ਸਿੰਘ ਟੱਪਰੀਆਂ, ਅਜਮੇਰ ਸਿੰਘ ਭਾਰਾਪੁਰ, ਹਰਭਜਨ ਸਿੰਘ, ਗੁਰਨਾਮ ਸਿੰਘ, ਨੰਬਰਦਾਰ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਸਰਕਲ ਨਵਾਂਸ਼ਹਿਰ ਦੀ ਬੈਠਕ ਅਗਲੀ ਖ਼ਬਰ ਸਮਾਜ ਸੇਵੀ ਸੁਰਜੀਤ ਭਾਟੀਆ ਦਾ ਦਿਹਾਂਤ, ਸਸਕਾਰ ਅੱਜ
Ad Position 24