ਬੰਗਾ, 19 ਅਕਤੂਬਰ (ਧਰਮਵੀਰ ਪਾਲ, ਕੁਲਦੀਪ ਸਿੰਘ ਪਾਬਲਾ)-ਪਿੰਡ ਲਧਾਣਾ ਝਿੱਕਾ ਵਿਖੇ ਹਰਜੋਤ ਕੌਰ ਲੋਹਟੀਆ, ਮਨਜੀਤ ਸਿੰਘ ਨਾਮਧਾਰੀ ਤੇ ਸਤਨਾਮ ਸਿੰਘ ਝਿੱਕਾ ਵਲੋਂ ਖਾਲੀ ਪਈ ਜਗ੍ਹਾ ਵਿਚ 125 ਬੂਟਿਆਂ ਦੇ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਕਿਹਾ ਕਿ ਅੱਜ ਅਸੀਂ ਇਥੇ ਸਿਰਫ਼ ਬੂਟੇ ਲਗਾਉਣ ਨਹੀਂ ਆਏ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਹ ਲੈਣ ਲਈ ਆਕਸੀਜਨ ਦੇ ਸਿਲੰਡਰ ਲਗਾ ਰਹੇ ਹਾਂ | ਜਦ ਧਰਤੀ ਹਰਿਆਲੀ ਨਾਲ ਭਰ ਜਾਂਦੀ ਹੈ, ਤਾਂ ਹਵਾ ਸ਼ੁੱਧ ਹੁੰਦੀ ਹੈ, ਪਾਣੀ ਠਹਿਰਦਾ ਹੈ ਤੇ ਜੀਵਨ ਮੁਸਕਰਾਉਂਦਾ ਹੈ | ਪਰ ਦੁੱਖ ਦੀ ਗੱਲ ਇਹ ਹੈ ਕਿ ਇਨਸਾਨ ਨੇ ਤਰੱਕੀ ਦੇ ਨਾਂ 'ਤੇ ਕੁਦਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਹਰ ਨੌਜਵਾਨ, ਹਰ ਕਿਸਾਨ, ਹਰ ਵਿਦਿਆਰਥੀ ਨੂੰ ਅਪੀਲ ਕੀਤੀ ਕਿ ਇਕ ਇਨਸਾਨ ਦਸ ਬੂਟੇ ਲਗਾਵੇ ਅਤੇ ਆਪਣੇ ਪਿੰਡ, ਆਪਣੇ ਸ਼ਹਿਰ ਨੂੰ ਹਰਿਆਲੀ ਨਾਲ ਮਹਕਾਈਏ | ਇਸ ਮੌਕੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਨੇ ਕਿਹਾ ਜਦੋਂ ਜੰਗਲ ਕੱਟਦੇ ਨੇ, ਤਦੋਂ ਤਬਾਹੀ ਆਉਂਦੀ ਏ ਗਰਮੀ ਵਧਦੀ ਏ, ਹਵਾ ਵਿਗੜਦੀ ਏ, ਤੇ ਬੀਮਾਰੀਆਂ ਫੈਲਦੀਆਂ ਨੇ ਅੱਜ ਸਾਨੂੰ ਫ਼ੈਸਲਾ ਕਰਨਾ ਪੈਣਾ ਹੈ ਇੱਕ ਇਨਸਾਨ ਦਸ ਬੂਟੇ ਇਹ ਹੀ ਨਾਅਰਾ ਲੈ ਕੇ ਘਰ-ਘਰ ਜਾਈਏ | ਇਸ ਮੌਕੇ ਬਲਾਕ ਪ੍ਰਧਾਨ ਸਤਨਾਮ ਸਿੰਘ, ਸਰਪੰਚ ਸ੍ਰੀਮਤੀ ਸਤਵੰਤ ਕੌਰ, ਨੰਬਰਦਾਰ ਹਰਚਰਨਜੀਤ ਸਿੰਘ, ਤਾਰਾ ਸਿੰਘ, ਬਿੱਲੂ, ਅਵਤਾਰ ਸਿੰਘ, ਬੋਬੀ, ਸੰਦੀਪ ਸਿੰਘ ਆਦਿ ਹਾਜ਼ਰ ਸਨ |