ਬੰਗਾ, 19 ਅਕਤੂਬਰ (ਧਰਮਵੀਰ ਪਾਲ)-ਬਾਹੜੋਵਾਲ ਬਹੁਮੰਤਵੀ ਐਗਰੀਕਲਚਰ ਸਰਵਿਸ ਸੁਸਾਇਟੀ ਦਾ ਮੁਨਾਫ਼ਾ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਸੁਸਾਇਟੀ ਦੇ ਸਕੱਤਰ ਰਾਜਵਿੰਦਰ ਸਿੰਘ, ਸਾਬਕਾ ਸਕੱਤਰ ਸਤਨਾਮ ਸਿੰਘ, ਪ੍ਰਧਾਨ ਮਲਕੀਤ ਸਿੰਘ ਬਾਹੜੋਵਾਲ, ਮੀਤ ਪ੍ਰਧਾਨ ਤੇਜਾ ਸਿੰਘ ਮਜਾਰੀ, ਰਾਮ ਲੁਭਾਇਆ, ਕਮੇਟੀ ਮੈਂਬਰ ਹਰਦੇਵ ਸਿੰਘ, ਬਲਿਹਾਰ ਸਿੰਘ ਅਟਵਾਲ, ਬਲਵੀਰ ਕੌਰ, ਊਸ਼ਾ ਰਾਣੀ, ਬਹਾਦਰ ਸਿੰਘ ਮਜਾਰੀ, ਜਸਵੰਤ ਸਿੰਘ ਮਜਾਰੀ, ਗੁਰਜਿੰਦਰ ਸਿੰਘ ਅਤੇ ਕੁਲਦੀਪ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ 'ਤੇ 2022-23 ਅਤੇ 24 ਤਿੰਨ ਸਾਲਾਂ ਦਾ 8,45,371 ਦਾ ਮੁਨਾਫ਼ਾ ਸਭਾ ਦੇ ਮੈਂਬਰਾਂ ਵਿੱਚ ਤਕਸੀਮ ਕੀਤਾ ਗਿਆ | ਇਸ ਮੌਕੇ 'ਤੇ ਵੱਖ-ਵੱਖ ਬੁਲਾਰਿਆਂ ਵਿੱਚੋਂ ਪਰਮਿੰਦਰ ਸਿੰਘ ਕਲੇਰਾਂ, ਸ਼ਿੰਗਾਰਾ ਲੰਗੇਰੀ ਜਨਰਲ ਸਕੱਤਰ ਪੰਜਾਬ ਨੇ ਸਭਾ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ | ਸਭਾ ਦੇ ਹਰੇਕ ਸਾਲ ਮੁਨਾਫ਼ੇ ਵਿੱਚ ਆਉਣ ਤੇ ਅਤੇ ਸਭਾ ਨੂੰ ਵਧੀਆ ਢੰਗ ਨਾਲ ਚਲਾਉਣ 'ਤੇ ਮਲਕੀਤ ਸਿੰਘ ਬਾਹੜੋਵਾਲ ਪ੍ਰਧਾਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ 'ਤੇ ਸਭਾ ਦੇ ਮੈਂਬਰਾਂ ਤੋਂ ਇਲਾਵਾ ਅਮਰਜੀਤ ਸਿੰਘ ਜੀਂਦੋਵਾਲ, ਜਗਜੀਤ ਸਿੰਘ ਬੀਸਲਾ, ਮਨਦੀਪ ਸਿੰਘ ਜੰਡਿਆਲਾ, ਜਤਿੰਦਰ ਸਿੰਘ ਪੂਨੀਆਂ, ਡਾਕਟਰ ਲੱਛਮਣ ਦਾਸ ਖੇਤੀਬਾੜੀ ਅਫਸਰ ਬੰਗਾ, ਸੁਖਵਿੰਦਰ ਸਿੰਘ ਪੱਪੂ, ਇਕਬਾਲ ਸਿੰਘ ਮਜਾਰੀ ਨੰਬਰਦਾਰ, ਕੁਲਵੰਤ ਸਿੰਘ ਪੰਚ ਮਜਾਰੀ, ਦਲਜੀਤ ਸਿੰਘ, ਗੁਰਨਾਮ ਸਿੰਘ, ਬਲਰਾਮ ਸਿੰਘ, ਬਲਵੀਰ ਰਾਮ ਮਜਾਰੀ, ਜੋਰਾਵਰ ਸਿੰਘ ਅਤੇ ਹੋਰ ਪਿੰਡ ਦੇ ਵਾਸੀ ਵੀ ਹਾਜ਼ਰ ਸਨ | ਪ੍ਰਬੰਧਕਾਂ ਵੱਲੋਂ ਆਏ ਹੋਏ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |