30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਰੈੱਡ ਰਨ ਮੈਰਾਥਨ ਕਰਵਾਈ

Ad Position 21
No active advertisement
ਅਜੀਤ ਡੈਸਕ 20-10-2025
ਕਾਠਗੜ੍ਹ, 19 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਯੁਵਕ ਸੇਵਾਵਾਂ ਡਾਇਰੈਕਟੋਰੇਟ, ਪੰਜਾਬ ਦੁਆਰਾ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ (ਐਲ. ਟੀ. ਐਸ. ਯੂ) ਦੇ ਸਹਿਯੋਗ ਨਾਲ ਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ (ਪੀ. ਐਸ. ਏ. ਸੀ. ਐਸ.) ਦੇ ਸਮਰਥਨ ਨਾਲ ਰਾਜ ਪੱਧਰੀ ਰੈੱਡ ਰਨ ਮੈਰਾਥਨ ਕਰਵਾਈ ਗਈ | ਸਮਾਗਮ 'ਚ ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਡਾਇਰੈਕਟੋਰੇਟ ਪੰਜਾਬ, ਰੁਪਿੰਦਰ ਕੌਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾਇਰੈਕਟੋਰੇਟ ਪੰਜਾਬ, ਗੁਰਪ੍ਰੀਤ ਕੌਰ ਸਹਾਇਕ ਡਾਇਰੈਕਟਰ (ਯੂਥ) ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਤੇ ਮਨੀਸ਼ ਕੁਮਾਰ ਸਹਾਇਕ ਡਾਇਰੈਕਟਰ (ਆਈ. ਈ. ਸੀ), ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਸ਼ਾਮਿਲ ਸਨ | ਮੈਰਾਥਨ ਨੇ ਕੁੱਲ ਪੰਜ ਕਿਲੋਮੀਟਰ ਦੀ ਦੂਰੀ ਤੈਅ ਕੀਤੀ | ਯੂਨੀਵਰਸਿਟੀ ਕੈਂਪਸ ਦੇ ਅੰਦਰ ਦਾ ਰਸਤਾ ਭਾਗੀਦਾਰਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਸਮਾਜਿਕ ਕਾਰਨਾ, ਖਾਸ ਕਰਕੇ ਐਚ. ਆਈ. ਵੀ./ਏਡਜ਼ ਜਾਗਰੂਕਤਾ, ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਤ ਕਰਨ ਲਈ ਤਿਆਰ ਕੀਤਾ ਗਿਆ ਸੀ | ਪੰਜਾਬ ਦੇ ਸੱਤ ਵੱਖ-ਵੱਖ ਜ਼ਿਲਿ੍ਹਆਂ ਤੋਂ ਕੁਲ ਚੌਦਾਂ ਭਾਗੀਦਾਰਾਂ (ਸੱਤ ਮੁੰਡੇ ਤੇ ਸੱਤ ਕੁੜੀਆਂ) ਨੇ ਮੈਰਾਥਨ 'ਚ ਹਿੱਸਾ ਲਿਆ | ਔਰਤਾਂ ਦੇ ਵਰਗ 'ਚ ਜੀ. ਟੀ. ਬੀ. ਖਾਲਸਾ ਕਾਲਜ ਦੀ ਪੂਜਾ ਨੇ ਪਹਿਲਾ, ਜੀ. ਐਚ. ਜੀ. ਖਾਲਸਾ ਕਾਲਜ ਦੀ ਵੀਰਪਾਲ ਕੌਰ ਨੇ ਦੂਜਾ ਤੇ ਖ਼ਾਲਸਾ ਕਾਲਜ ਫਾਰ ਵੂਮੈਨ ਦੀ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਏ. ਸੀ. ਪੀ. ਈ. ਮਸਤੂਆਣਾ ਸਾਹਿਬ ਦੀ ਅਰਸ਼ਦੀਪ ਕੌਰ ਨੂੰ ਦਿਲਾਸਾ ਇਨਾਮ ਦਿੱਤਾ ਗਿਆ | ਪੁਰਸ਼ਾਂ ਦੇ ਵਰਗ 'ਚ ਖਾਲਸਾ ਕਾਲਜ ਅੰਮਿ੍ਤਸਰ ਦੇ ਗਗਨਦੀਪ ਨੇ ਪਹਿਲਾ, ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਮਸਤੂਆਣਾ ਦੇ ਸਮੀਰ ਨੇ ਦੂਜਾ ਤੇ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦੇ ਮੋਹਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦ ਕਿ ਸੁਖਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਬਰਜਿੰਦਰਾ ਕਾਲਜ ਫਰੀਦਕੋਟ ਨੂੰ ਹੌਂਸਲਾ ਵਧਾਊ ਇਨਾਮ ਮਿਲਿਆ | ਜੇਤੂਆਂ ਨੂੰ ਤਗਮੇ ਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ | ਪੀ. ਐਸ. ਏ. ਸੀ. ਐਸ. ਦੇ ਸਹਾਇਕ ਨਿਰਦੇਸ਼ਕ (ਯੁਵਾ) ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਤੇ ਐੱਚ. ਆਈ. ਵੀ./ਏਡਜ਼ ਦੀ ਰੋਕਥਾਮ ਤੇ ਯੁਵਾ ਸਸ਼ਕਤੀਕਰਨ ਬਾਰੇ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਿਤ ਕੀਤਾ | ਐਨ. ਐਸ. ਰਿਆਤ ਚਾਂਸਲਰ, ਡਾ. ਏ. ਐਸ. ਚਾਵਲਾ ਵਾਈਸ ਚਾਂਸਲਰ ਤੇ ਪ੍ਰੋਫੈਸਰ ਬੀ. ਐਸ. ਸਤਿਆਲ, ਰਜਿਸਟਰਾਰ, ਐਲ. ਟੀ. ਐਸ. ਯੂ. ਨੇ ਵੀ ਐਨ. ਐਸ. ਐਸ. ਯੂਨਿਟ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ | ਸ਼੍ਰੀਮਤੀ ਰਤਨ ਕੌਰ ਕੋਆਰਡੀਨੇਟਰ, ਐੱਨ. ਐੱਸ. ਐੱਸ. ਯੂਨਿਟ ਤੇ ਡਾ. ਸੋਹਣੂ, ਪ੍ਰੋਗਰਾਮ ਕੋਆਰਡੀਨੇਟਰ, ਐੱਨ. ਐੱਸ. ਐੱਸ. ਯੂਨਿਟ ਐਲ. ਟੀ. ਐੱਸ. ਯੂ. ਪੰਜਾਬ ਦੀ ਅਗਵਾਈ ਹੇਠ ਸੁਚਾਰੂ ਢੰਗ ਨਾਲ ਪ੍ਰਬੰਧਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਾਗਰ ਸਕੂਲ 'ਚ ਕਰਵਾਈ ਮਹਿੰਦੀ ਪ੍ਰਤੀਯੋਗਤਾ ਅਗਲੀ ਖ਼ਬਰ ਬਾਹੜੋਵਾਲ ਕੋਆਪ੍ਰੇਟਿਵ ਸੁਸਾਇਟੀ ਦਾ ਮੁਨਾਫਾ ਵੰਡ ਸਮਾਗਮ
Ad Position 24