22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਵਹੀਕਲਾਂ ਦੀਆਂ ਚਮਕੀਲੀਆਂ ਐਲ. ਈ. ਡੀ. ਹੈੱਡਲਾਈਟਾਂ ਕਾਰਨ ਆਏ ਦਿਨ ਹੋ ਰਹੇ ਹਾਦਸੇ

Ad Position 21
No active advertisement
ਅਜੀਤ ਡੈਸਕ 01-11-2025
ਕਾਠਗੜ੍ਹ, 31 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸ਼ਹਿਰ ਦੀਆਂ ਮੁੱਖ ਸੜਕਾਂ ਤੇ ਨੈਸ਼ਨਲ ਹਾਈਵੇ 'ਤੇ ਆਮ ਬਾਜ਼ਾਰਾਂ ਵਿਚ ਵਾਹਨਾਂ 'ਤੇ ਲੱਗੀਆਂ ਚਮਕਦਾਰ ਐਲ. ਈ. ਡੀ. ਹੈੱਡਲਾਈਟਾਂ ਦਾ ਵੱਧਦਾ ਜਾਂਦਾ ਕ੍ਰੇਜ਼ ਲੋਕਾਂ ਦੀ ਜਾਨ ਦਾ ਖੋਅ ਬਣਦਾ ਜਾ ਰਿਹਾ ਹੈ | ਇਹ ਲਾਈਟਾਂ ਇਕੱਲੀਆਂ ਹਾਦਸਿਆਂ ਤੱਕ ਹੀ ਸੀਮਿਤ ਨਹੀਂ ਹਨ ਬਲਕਿ ਮਨੁੱਖੀ ਸਿਹਤ ਤੇ ਪ੍ਰਕਿਰਤੀ 'ਤੇ ਵੀ ਬੁਰਾ ਅਸਰ ਪਾਉਂਦੀਆਂ ਹਨ | ਬੁਲਾਰਿਆ ਨੇ ਕਿਹਾ ਕਿ ਜੇਕਰ ਸਰਕਾਰ ਤੇ ਲੋਕ ਮਿਲ ਕੇ ਕੰਮ ਕਰਨ ਤਾਂ ਐਲ. ਈ. ਡੀ. ਲਾਈਟਾਂ ਕਾਰਨ ਬਣ ਰਹੇ ਹਾਦਸਿਆਂ ਤੇ ਪ੍ਰਕਿਰਤੀ 'ਤੇ ਪੈ ਰਹੇ ਬੁਰੇ ਅਸਰਾਂ ਨੂੰ ਘਟਾਇਆ ਜਾ ਸਕਦਾ ਹੈ |
ਚਮਕਦਾਰ ਲਾਈਟਾਂ ਨਾਲ ਪ੍ਰਕਿਰਤੀ ਦਾ ਸਤੁੰਲਨ ਵਿਗੜ ਰਿਹਾ-ਜਥੇਦਾਰ ਸੁਰਜੀਤ ਸਿੰਘ ਦੁਭਾਲੀ ਤੇ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਦੋ ਪਹੀਆਂ ਵਾਹਨਾਂ ਅਤੇ ਚਾਰ ਪਹੀਆਂ ਵਾਹਨਾਂ 'ਤੇ ਚਮਕੀਲੀਆਂ ਐਲ. ਈ. ਡੀ. ਹੈੱਡਲਾਈਟਾਂ ਦੀ ਵਰਤੋਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ | ਇਹ ਲਾਈਟਾਂ ਐਨੀਆਂ ਤਿੱਖੀਆ ਹਨ ਕਿ ਰਾਤ ਦੇ ਸਮੇਂ ਆਉਣ ਵਾਲਿਆਂ ਡਰਾਇਵਰਾਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ | ਜਿਸ ਨਾਲ ਇਕ ਪਲ ਲਈ ਦਿ੍ਸ਼ਟੀ ਘੱਟ ਜਾਂਦੀ ਹੈ ਤੇ ਅੱਖਾਂ ਅੱਗੇ ਹਨੇਰਾ ਆ ਜਾਂਦਾ ਤੇ ਹਾਦਸੇ ਹੋਣ 'ਤੇ ਜੋਖ਼ਮ ਵੱਧ ਜਾਂਦਾ | ਦੂਜੇ ਪਾਸੇ ਚਮਕਦਾਰ ਲਾਈਟਾਂ ਪ੍ਰਕਿਰਤੀ 'ਤੇ ਨਕਰਾਤਮ ਅਸਰ ਪਾ ਰਹੀਆਂ ਹਨ | ਇਹ ਰਾਤ ਦੇ ਪੰਛੀਆਂ ਤੇ ਕੀੜੇ ਮਕੌੜਿਆਂ ਦੀ ਦਿਸ਼ਾ ਭਾਵਨਾ ਨੂੰ ਵਿਗਾੜੀਆ ਹਨ, ਜਿਸ ਨਾਲ ਪੂਰੇ ਵਾਤਾਵਰਨ ਵਿਚ ਗੜਬੜੀ ਪੈਂਦਾ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਕਾਸ਼ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਪਰ ਇਹ ਆਉਣ ਵਾਲੇ ਸਮੇਂ ਵਿਚ ਵੱਡਾ ਸੰਕਟ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਇਸ ਸੰਬੰਧੀ ਇਕ ਠੋਸ ਰਾਸ਼ਟਰੀ ਨੀਤੀ ਬਣਾਉਣੀ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸੜਕ ਆਵਾਜਾਈ ਮੰਤਰਾਲਾ, ਵਾਤਾਵਰਨ ਮੰਤਰਾਲਾ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮਿਲ ਕੇ ਐਲ. ਈ. ਡੀ. ਲਾਈਟਾਂ ਦੀ ਤੀਬਰਤਾ ਤੇ ਰੰਗ ਤਾਪਮਾਨ ਦੀ ਸਪੱਸ਼ਟ ਮਰਿਆਦਾ ਨੂੰ ਪੱਕਾ ਕਰਨ |
Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਸੰਬੰਧੀ ਪ੍ਰਬੰਧਕਾਂ ਵਲੋਂ ਪੀ. ਐਫ. ਏ. ਨਾਲ ਮੀਟਿੰਗ ਅਗਲੀ ਖ਼ਬਰ ਵਹੀਕਲਾਂ ਦੀਆਂ ਚਮਕੀਲੀਆਂ ਐਲ. ਈ. ਡੀ. ਹੈੱਡਲਾਈਟਾਂ ਕਾਰਨ ਆਏ ਦਿਨ ਹੋ ਰਹੇ ਹਾਦਸੇ
Ad Position 24