22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਸੰਬੰਧੀ ਪ੍ਰਬੰਧਕਾਂ ਵਲੋਂ ਪੀ. ਐਫ. ਏ. ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 01-11-2025
ਸਮੁੰਦੜਾ, 31 ਅਕਤੂਬਰ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ 'ਆਪਣਾ ਐਨ. ਆਰ. ਆਈ. ਫੁੱਟਬਾਲ ਕਲੱਬ' ਵਲੋਂ 5 ਨਵੰਬਰ ਤੋਂ 11 ਨਵੰਬਰ ਤੱਕ ਕਰਵਾਏ ਜਾ ਰਹੇ ਤੀਸਰੇ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਸੰਬੰਧੀ ਪ੍ਰਬੰਧਕਾਂ ਵਲੋਂ ਪੀ. ਐਫ. ਏ. ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਹਰਜਿੰਦਰ ਸਿੰਘ ਸਕੱਤਰ ਪੀ. ਐਫ. ਏ. ਤੇ ਹਰਨੰਦਨ ਸਿੰਘ ਖਾਬੜਾ ਪ੍ਰਧਾਨ ਰੈਫਰੀ ਐਸੋਸੀਏਸ਼ਨ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਟੂਰਨਾਮੈਂਟ ਸੰਬੰਧੀ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ | ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ 'ਤੇ ਖੇਡ ਮੈਦਾਨ ਦਾ ਜਾਇਜ਼ਾ ਵੀ ਲਿਆ ਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਇਸ ਟੂਰਨਾਮੈਂਟ 'ਚ ਭਾਗ ਲੈਣ ਵਾਲੇ ਵੱਖ-ਵੱਖ ਖੇਡ ਕਲੱਬਾਂ ਦੇ ਖਿਡਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਪੀ. ਐਫ. ਏ. ਦੇ ਨਿਯਮਾਂ ਅਨੁਸਾਰ ਫੁੱਟਬਾਲ ਟੂਰਨਾਮੈਂਟ ਨੇਪਰੇ ਚਾੜਿ੍ਹਆ ਜਾਵੇ | ਇਸ ਮੌਕੇ ਮੋਹਨ ਸਿੰਘ ਮੱਲੀ ਯੂ. ਐਸ. ਏ. ਮੁੱਖ ਪ੍ਰਬੰਧਕ ਟੂਰਨਾਮੈਂਟ, ਕੁਲਵਿੰਦਰ ਸਿੰਘ ਕਿੰਦਾ, ਸੱਜਣ ਸਿੰਘ ਧਮਾਈ, ਸਤਨਾਮ ਸਿੰਘ, ਮੋਹਣ ਸਿੰਘ ਗਿੱਲ, ਰਾਮ ਤੀਰਥ ਸਿੰਘ, ਜੋਗਾ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ,, ਸੁਖਜੀਤ ਸਿੰਘ, ਕਾਕਾ ਸਮੁੰਦੜਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਚਾਈਨਾ ਡੋਰ ਬਣਾਉਣ, ਵਿਕਰੀ ਤੇ ਵਰਤੋਂ 'ਤੇ ਮੁਕੰਮਲ ਪਾਬੰਦੀ ਅਗਲੀ ਖ਼ਬਰ ਵਹੀਕਲਾਂ ਦੀਆਂ ਚਮਕੀਲੀਆਂ ਐਲ. ਈ. ਡੀ. ਹੈੱਡਲਾਈਟਾਂ ਕਾਰਨ ਆਏ ਦਿਨ ਹੋ ਰਹੇ ਹਾਦਸੇ
Ad Position 24