22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਥਾਂ-ਥਾਂ ਹੋ ਰਹੀਆਂ ਲੀਕੇਜਾਂ ਕਾਰਨ ਵੱਡੀ ਮਾਤਰਾ 'ਚ ਸਾਫ ਪਾਣੀ ਦੀ ਹੋ ਰਹੀ ਬਰਬਾਦੀ

Ad Position 21
No active advertisement
ਅਜੀਤ ਡੈਸਕ 01-11-2025
ਕਾਠਗੜ੍ਹ, 31 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਵਿੱਚ ਵੱਖ-ਵੱਖ ਥਾਵਾਂ 'ਤੇ ਪੀਣ ਵਾਲੇ ਸਾਫ ਪਾਣੀ ਦੀ ਹੋ ਰਹੀ ਲੀਕੇਜ ਕਾਰਨ ਵੱਡੀ ਮਾਤਰਾ ਵਿਚ ਪਾਣੀ ਬਰਬਾਦ ਜਾ ਰਿਹਾ ਹੈ | ਪਰ ਲੰਬੇ ਸਮੇਂ ਤੋਂ ਹੋ ਰਹੀਆਂ ਲੀਕੇਜਾਂ ਨੂੰ ਵਿਭਾਗ ਵਲੋਂ ਠੀਕ ਨਾ ਕਰਵਾਏ ਜਾਣ ਕਰਕੇ ਵਿਭਾਗ ਦੀ ਕਾਰਗੁਜ਼ਾਰੀ ਮਾੜੀ ਸਾਬਤ ਹੋ ਰਹੀ ਹੈ | ਕਥਿਤ ਜਾਣਕਾਰੀ ਅਨੁਸਾਰ ਕਾਠਗੜ੍ਹ ਦੇ ਵਾਰਡ ਨੰਬਰ 5 'ਚ ਖੇਡ ਕ੍ਰੀੜਾ ਸੈਂਟਰ ਦੇ ਨੇੜੇ ਤੇ ਕਾਠਗੜ੍ਹ ਦੇ ਜਲ ਘਰ ਦੇ ਨੇੜੇ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਲੀਕੇਜ ਹੋ ਰਹੀ ਹੈ, ਜਿਸ ਨਾਲ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਬਰਬਾਦ ਜਾ ਰਿਹਾ ਹੈ ਤੇ ਨਾਲ ਹੀ ਪਾਣੀ ਵੀ ਦੂਸ਼ਤਿ ਹੋ ਰਿਹਾ ਹੈ | ਇਨ੍ਹਾਂ ਲੀਕੇਜਾਂ ਨੂੰ ਠੀਕ ਕਰਵਾਉਣ ਲਈ ਕਈ ਵਾਰ ਖ਼ਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਵਿਭਾਗ ਇਸ ਪ੍ਰਤੀ ਗੰਭੀਰ ਨਹੀਂ ਹੈ | ਸਾਫ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਭਾਗ ਲੋਕਾਂ ਨੂੰ ਕਈ ਤਰੀਕਿਆਂ ਨਾਲ ਜਾਗਰੂਕ ਕਰਦਾ ਹੈ ਪਰ ਲੀਕੇਜਾਂ ਕਾਰਨ ਬਰਬਾਦ ਹੋ ਰਹੇ ਪਾਣੀ ਵੱਲ ਵਿਭਾਗ ਦੀ ਨਜ਼ਰ ਨਹੀਂ ਜਾਂਦੀ | ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਾਠਗੜ੍ਹ ਦੇ ਜਲ ਘਰ ਦੀ ਸਾਫ ਸਫਾਈ ਦਾ ਵੀ ਮੰਦਾ ਹਾਲ ਹੈ ਤੇ ਇਹ ਵੀ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ ਕਿ ਪਾਣੀ ਦੀ ਟੈਂਕੀ ਦੀ ਸਾਫ ਸਫਾਈ ਨੂੰ ਵੀ ਸ਼ਾਇਦ ਕਾਫੀ ਸਮਾਂ ਹੋ ਚੁੱਕਿਆ ਹੈ | ਇਸ ਤੋਂ ਇਲਾਵਾ ਹਲਕੇ ਦੇ ਪਿੰਡ ਟੁੰਡੇਵਾਲ ਦੇ ਜਲ ਘਰ ਤੋਂ ਪਿੰਡ ਮਾਲੇਵਾਲ ਕੋਹਲੀ ਵੱਲ ਜਾ ਰਹੀ ਸਪਲਾਈ ਦੀ ਵੀ ਕਈ ਥਾਵਾਂ ਤੋਂ ਲੀਕੇਜ ਹੋ ਰਹੀ ਹੈ ਵਿਭਾਗ ਨੂੰ ਚਾਹੀਦਾ ਹੈ ਕਿ ਵੱਖ-ਵੱਖ ਥਾਂਈਾ ਹੋ ਰਹੀਆਂ ਪਾਣੀ ਦੀਆਂ ਲੀਕੇਜਾਂ ਨੂੰ ਜਲਦ ਸਹੀ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਢਾਡੀ ਬਲਵੀਰ ਸਿੰਘ ਅਟਵਾਲ ਦੀ ਮੌਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਜ਼ਿਲ੍ਹਾ ਰੱਖਿਆ ਸੇਵਾਵਾਂ ਦਫ਼ਤਰ 'ਚ ਸਪਰਸ਼ ਜੀਵਨ ਪ੍ਰਮਾਣ ਪੱਤਰ ਪੰਦਰਵਾੜਾ ਮਨਾਇਆ ਜਾਵੇਗਾ
Ad Position 24