ਨਵਾਂਸ਼ਹਿਰ, 31 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਸਰਬਜੀਤ ਸਿੰਘ ਸੈਣੀ (ਸੇਵਾਮੁਕਤ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਸਪਰਸ਼ ਜੀਵਨ ਪਰਮਾਣ ਪੱਤਰ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿਸ ਵੀ ਸਾਬਕਾ ਸੈਨਿਕ ਪੈਨਸ਼ਨਰਜ਼/ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਤੇ ਆਸ਼ਰਿਤ ਜਿਨ੍ਹਾਂ ਦੀ ਫੌਜ ਦੀ ਫੈਮਲੀ ਪੈਨਸ਼ਨ ਦੀ ਮਹੀਨਾ ਨਵੰਬਰ, 2025 ਵਿਚ ਹਾਜ਼ਰੀ ਲੱਗਣਯੋਗ ਹੈ, ਉਨ੍ਹਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਲਾਈਵ ਸਰਟੀਫਿਕੇਟ) ਜਮ੍ਹਾ ਕਰਵਾਉਣ ਲਈ 3 ਨਵੰਬਰ ਤੋਂ 17 ਨਵੰਬਰ ਤੱਕ (ਸਰਕਾਰੀ ਛੁੱਟੀਆ ਤੋਂ ਬਿਨਾ) ਦਫ਼ਤਰੀ ਸਮੇਂ ਦੌਰਾਨ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਬੰਧਤ ਆਪਣਾ ਫੌਜ ਦੀ ਪੈਨਸ਼ਨ ਦਾ ਸਪਰਸ਼ ਵਲੋਂ ਜਾਰੀ ਪੀ. ਪੀ. ਓ., ਬੈਂਕ ਪਾਸ ਬੁੱਕ (ਜਿਸ 'ਚ ਪੈਨਸ਼ਨ ਆਉਂਦੀ ਹੋਵੇ) ਸਮੇਤ ਆਪਣਾ ਅਧਾਰ ਕਾਰਡ ਤੇ ਇਸ ਨਾਲ ਲਿੰਕ ਮੋਬਾਇਲ ਨੰਬਰ ਲੈ ਕੇ ਦਫ਼ਤਰ ਵਿਖੇ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾ ਸਕਦੇ ਹਨ |