ਨਵਾਂਸ਼ਹਿਰ, 1 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਸਥਾਨਕ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ 'ਨਿਸ਼ਕਾਮ ਟਿਫਨ ਸੇਵਾ, ਗੁਰੂ ਕੀ ਰਸੋਈ' ਰਾਹੀਂ ਰਜਾਈਆਂ-ਕੰਬਲਾਂ ਦੇ 21 ਨਗ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੇ ਹਨ | ਗੁਰੂ ਕੀ ਰਸੋਈ ਵਲੋਂ ਦਿੱਤੇ ਸਹਿਯੋਗ ਲਈ ਉਪਕਾਰ ਸੋਸਾਇਟੀ ਦੀ ਮੀਟਿੰਗ ਵਲੋਂ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ | ਇਹ ਜਾਣਕਾਰੀ ਉਪਕਾਰ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ 'ਚ ਸਾਂਝੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਜੇ. ਐਸ ਗਿੱਦਾ ਨੇ ਕੀਤੀ | ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਕੀਤਾ | ਸਰਬਸੰਮਤੀ ਨਾਲ ਹੜ੍ਹ ਰਲੀਫ ਮੱਦਦ ਦੇ ਅਗਲੇ ਪ੍ਰੋਗਰਾਮ ਵਾਸਤੇ ਵਿਸ਼ੇਸ਼ ਸਰਵੇ ਕਰਨ ਲਈ ਮਾਸਟਰ ਨਰਿੰਦਰ ਸਿੰਘ ਭਾਰਟਾ, ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਪਿ੍ੰਸੀਪਲ ਬਿਕਰਮਜੀਤ ਸਿੰਘ, ਦੇਸ ਰਾਜ ਬਾਲੀ ਤੇ ਬੀਰਬਲ ਤੱਖੀ 'ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਜੋ ਹੜ੍ਹ ਰਲੀਫ ਵਾਸਤੇ ਇਲਾਕਾ ਅਤੇ ਲੋੜਾਂ ਬਾਰੇ ਸਰਵੇ ਰਿਪੋਰਟ ਪੇਸ਼ ਕਰੇਗੀ | ਕਮੇਟੀ ਆਪਣੇ ਇਲਾਕੇ 'ਚ ਮੀਹਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਦਾ ਸਰਵੇ ਵੀ ਸ਼ਾਮਲ ਕਰੇਗੀ | ਇਸ ਮੌਕੇ ਜੇ. ਐਸ. ਗਿੱਦਾ, ਮੈਡਮ ਸੁਰਜੀਤ ਕੌਰ ਡੂਲਕੂ, ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਮਾਸਟਰ ਨਰਿੰਦਰ ਸਿੰਘ ਭਾਰਟਾ, ਪਿ੍ੰਸੀਪਲ ਬਿਕਰਮਜੀਤ ਸਿੰਘ, ਮੈਡਮ ਹਰਬੰਸ ਕੌਰ, ਮੈਡਮ ਜਯੋਤੀ ਬੱਗਾ, ਮੈਡਮ ਰਾਜਿੰਦਰ ਕੌਰ ਗਿੱਦਾ, ਮੈਡਮ ਪਲਵਿੰਦਰ ਕੌਰ ਬਡਵਾਲ, ਮੈਡਮ ਸੁੱਖਵਿੰਦਰ ਕੌਰ ਸੁੱਖੀ ਤੇ ਪਰਮਜੀਤ ਸਿੰਘ ਹਾਜਰ ਸਨ |