12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਿੰਡਾਂ 'ਚ ਘੁੰਮ ਰਹੀਆਂ ਬੇਸਹਾਰਾ ਗਾਵਾਂ ਤੋਂ ਲੋਕ ਪ੍ਰੇਸ਼ਾਨ, ਹਰੇ ਚਾਰੇ ਦਾ ਕਰ ਰਹੀਆਂ ਨੁਕਸਾਨ

Ad Position 21
No active advertisement
ਅਜੀਤ ਡੈਸਕ 02-11-2025
ਸੜੋਆ, 1 ਨਵੰਬਰ (ਹਰਮੇਲ ਸਹੁੰਗੜਾ)-ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ 'ਚ ਘੁੰਮ ਰਹੀਆਂ ਬੇਸਹਾਰਾ ਗਾਵਾਂ ਤੋਂ ਲੋਕ ਬਹੁਤ ਹੀ ਪ੍ਰੇਸ਼ਾਨ ਹਨ | ਇਹ ਗਾਵਾਂ ਦਾ ਝੁੰਡ ਵੱਖ-ਵੱਖ ਪਿੰਡਾਂ ਵਿਚ ਡਾਰਾਂ ਦੀਆਂ ਡਾਰਾਂ ਘੁੰਮ ਰਹੀਆਂ ਹਨ ਅਤੇ ਹਰੇ ਚਾਰੇ ਦਾ ਨੁਕਸਾਨ ਕਰ ਰਹੀਆਂ ਹਨ | ਪਿੰਡਾਂ ਦੇ ਕੁਝ ਕਿਸਾਨਾਂ ਵਲੋਂ ਇਨ੍ਹਾਂ ਗਾਵਾਂ ਤੋਂ ਬਚਣ ਲਈ ਆਪਣੇ ਖੇਤਾਂ ਨੂੰ ਕੰਡਿਆਲੀ ਤਾਰ ਲਾ ਕੇ ਫ਼ਸਲਾਂ ਨੂੰ ਬਚਾਇਆ ਜਾ ਰਿਹਾ ਹੈ | ਰਾਤ ਦੇ ਹਨੇਰੇ 'ਚ ਇਹ ਬੇਸਹਾਰਾ ਪਸ਼ੂ ਪਿੰਡਾਂ ਦੀਆਂ ਲਿੰਕ ਸੜਕਾਂ ਵਿਚ ਖੁੱਲ੍ਹੇਆਮ ਘੁੰਮਦੇ ਹਨ ਅਤੇ ਆਉਣ-ਜਾਣ ਵਾਲੇ ਰਾਹਗੀਰ, ਮੋਟਰਸਾਈਕਲ, ਗੱਡੀਆਂ ਆਦਿ ਵੱਲ ਨੂੰ ਭੱਜ ਕੇ ਮੂਹਰੇ ਆ ਜਾਂਦੇ ਹਨ | ਕਈ ਲੋਕ ਤਾਂ ਇਨ੍ਹਾਂ ਗਾਵਾਂ ਵਲੋਂ ਫੱਟੜ ਵੀ ਕੀਤੇ ਗਏ ਹਨ | ਵੈਸੇ ਤਾਂ ਬਲਾਕ ਸੜੋਆ 'ਚ ਪਿੰਡ ਚਾਂਦਪੁਰ ਰੁੜਕੀ ਵਿਖੇ ਗਊਸ਼ਾਲਾ ਬਣੀ ਹੋਈ ਹੈ ਪਰ ਫਿਰ ਵੀ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਸੜਕਾਂ ਵਿਚ ਘੁੰਮਣਾ ਆਮ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ | ਇਹ ਪਸ਼ੂ ਪਿੰਡਾਂ ਦੀਆਂ ਗਲੀਆਂ, ਬਗੈਰ ਜਾਲ ਤੋਂ ਖੇਤਾਂ ਵਿਚ ਘੁੰਮ ਕੇ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ | ਕੁਝ ਲੋਕ ਇਨ੍ਹਾਂ ਨੂੰ ਆਪਣੇ ਖੇਤਾਂ ਵਿਚੋਂ ਕੱਢ ਕੇ ਦੂਜੇ ਦੇ ਖੇਤਾਂ ਵੱਲ ਭੇਜਣ ਦੀ ਕੋਸ਼ਿਸ਼ ਕਰਦੇ ਹਨ ਤੇ ਪਿੰਡਾਂ ਦੀਆਂ ਕੁੱਝ ਸਮਾਜ ਸੇਵੀ ਜਥੇਬੰਦੀਆਂ ਅਤੇ ਦੁਆਬਾ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਵਲੋਂ ਗਊ ਟੈਕਸ ਵਸੂਲਿਆ ਜਾ ਰਿਹਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਘੁੰਮ ਰਹੀਆਂ ਬੇਸਹਾਰਾ ਗਊਆਂ ਨੂੰ ਗਊਸ਼ਾਲਾ ਵਿਚ ਭੇਜਣ ਦਾ ਪ੍ਰਬੰਧ ਕਰੇ ਤੇ ਕੰਢੀ ਇਲਾਕੇ ਵਿਚ ਹੋਰ ਫਸਲਾਂ ਦੇ ਉਜਾੜੇ ਨੂੰ ਬਚਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪੰਦਰਾਵਲ 'ਚੋਂ ਚੋਰੀ ਹੋਇਆ ਮੋਟਰਸਾਈਕਲ ਕਮਾਦ ਦੇ ਖੇਤ 'ਚੋਂ ਮਿਲਿਆ <br/> ਅਗਲੀ ਖ਼ਬਰ ਬਾਬਾ ਅਮਰਦਾਸ ਦਾ 114ਵਾਂ ਜਨਮ ਦਿਹਾੜਾ 13 ਤੋਂ-ਬਾਬਾ ਸੁਖਦੇਵ ਸਿੰਘ
Ad Position 24