12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਿੰਡ ਪੰਦਰਾਵਲ 'ਚੋਂ ਚੋਰੀ ਹੋਇਆ ਮੋਟਰਸਾਈਕਲ ਕਮਾਦ ਦੇ ਖੇਤ 'ਚੋਂ ਮਿਲਿਆ <br/>

Ad Position 21
No active advertisement
ਅਜੀਤ ਡੈਸਕ 02-11-2025
ਉੜਾਪੜ-ਲਸਾੜਾ, 1 ਨਵੰਬਰ (ਲਖਵੀਰ ਸਿੰਘ ਖ਼ੁਰਦ)-ਪਿੰਡ ਪੰਦਰਾਵਲ ਤੋਂ ਰਾਤ ਸਮੇਂ ਚੋਰਾਂ ਵੱਲੋਂ ਚੋਰੀ ਕੀਤਾ ਹੋਇਆ ਮੋਟਰਸਾਈਕਲ ਖੇਤਾਂ ਵਿਚੋਂ ਹੀ ਮਿਲਣ ਦਾ ਪਤਾ ਲਗਾ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰੋਸ਼ਨ ਸਿੰਘ ਨੇ ਦੱਸਿਆ ਕਿ ਚੋਰੀ ਹੋਇਆ ਬੁਲਟ ਮੋਟਰਸਾਈਕਲ ਮੇਰੇ ਭਰਾ ਦਾ ਹੈ | ਅਸੀਂ ਰਾਤ ਨੂੰ ਘਰੇ ਸੁੱਤੇ ਪਏ ਸੀ ਅਤੇ ਮੋਟਰਸਾਈਕਲ ਬਾਹਰ ਖੜ੍ਹਾ ਸੀ | ਅਸੀਂ ਜਦੋਂ ਸਵੇਰੇ ਉੱਠੇ ਤਾਂ ਮੋਟਰਸਾਈਕਲ ਹਵੇਲੀ ਨਹੀਂ ਸੀ | ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਕੰਧ ਟੱਪ ਕੇ ਅੰਦਰੋਂ ਗੇਟ ਖੋਲਕੇ ਮੋਟਰਸਾਈਕਲ ਚੋਰੀ ਕੀਤਾ ਗਿਆ | ਅਸੀਂ ਉਸ ਦੀ ਆਲੇ-ਦੁਆਲੇ ਕਾਫ਼ੀ ਭਾਲ ਕੀਤੀ ਪਰ ਸਾਨੂੰ ਕਿਤੇ ਵੀ ਮੋਟਰਸਾਈਕਲ ਦੀ ਉੱਘ-ਸੁੱਘ ਨਹੀਂ ਲੱਗੀ | ਜਦੋਂ ਪਿੰਡ ਦੀ ਇੱਕ ਔਰਤ ਖੇਤਾਂ ਵਿਚ ਪੱਠੇ ਵੱਢਣ ਗਈ ਤਾਂ ਉਸਨੇ ਨੇ ਕਮਾਦ ਦੇ ਖੇਤਾਂ ਵਿਚ ਮੋਟਰਸਾਈਕਲ ਪਏ ਹੋਣ ਦੀ ਸਾਨੂੰ ਸੂਚਨਾ ਦਿੱਤੀ | ਉਹਨਾਂ ਦੱਸਿਆ ਕਿ ਇਲਾਕੇ ਵਿਚ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਲੋਕਾਂ ਦੀਆਂ ਰਾਤਾਂ ਦੀਆਂ ਨੀਂਦਾਂ ਹਰਾਮ ਕੀਤੀਆਂ ਹੋਈਆਂ ਹਨ | ਕੁੱਝ ਦਿਨ ਪਹਿਲਾਂ ਵੀ ਕਿਸਾਨਾਂ ਦੀਆਂ ਖੇਤਾਂ ਵਿਚ ਲੱਗੀਆਂ ਬਹੁਤ ਸਾਰੀਆਂ ਮੋਟਰਾਂ ਚੋਰੀ ਹੋਣ ਦੀਆਂ ਖ਼ਬਰਾਂ ਹਨ | ਇੰਝ ਲੱਗ ਰਿਹਾ ਹੈ ਜਿਵੇਂ ਰਾਤ ਨੂੰ ਚੋਰਾਂ ਦਾ ਹੀ ਰਾਜ ਹੋਵੇ | ਉਹਨਾਂ ਦੱਸਿਆ ਇਸ ਸਬੰਧੀ ਪੁਲਿਸ ਥਾਣਾ ਔੜ ਨੂੰ ਵੀ ਸੂਚਿਤ ਕੀਤਾ ਗਿਆ ਹੈ | ਪਰ ਇੰਝ ਲੱਗ ਰਿਹਾ ਹੈ ਜਿਵੇਂ ਚੋਰਾਂ ਨੂੰ ਪੁਲਿਸ ਦਾ ਉੱਕਾ ਹੀ ਕੋਈ ਡਰ ਭੈਅ ਨਹੀਂ | ਪਿੰਡ ਦੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕੋਈ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪ੍ਰੀ ਪ੍ਰਾਇਮਰੀ ਰਿਸੋਰਸ ਪਰਸਨ ਦੀ ਲਗਾਈ ਗਈ ਤਿੰਨ ਰੋਜ਼ਾ ਟਰੇਨਿੰਗ ਅਗਲੀ ਖ਼ਬਰ ਪਿੰਡਾਂ 'ਚ ਘੁੰਮ ਰਹੀਆਂ ਬੇਸਹਾਰਾ ਗਾਵਾਂ ਤੋਂ ਲੋਕ ਪ੍ਰੇਸ਼ਾਨ, ਹਰੇ ਚਾਰੇ ਦਾ ਕਰ ਰਹੀਆਂ ਨੁਕਸਾਨ
Ad Position 24