12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪ੍ਰੀ ਪ੍ਰਾਇਮਰੀ ਰਿਸੋਰਸ ਪਰਸਨ ਦੀ ਲਗਾਈ ਗਈ ਤਿੰਨ ਰੋਜ਼ਾ ਟਰੇਨਿੰਗ

Ad Position 21
No active advertisement
ਅਜੀਤ ਡੈਸਕ 02-11-2025
ਨਵਾਂਸ਼ਹਿਰ, 1 ਨਵੰਬਰ (ਜਸਬੀਰ ਸਿੰਘ ਨੂਰਪੁਰ)-ਡਾਇਰੈਕਟਰ ਸਿਖਲਾਈ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਵਰਿੰਦਰ ਕੁਮਾਰ ਡਾਇਟ ਪਿ੍ੰਸੀਪਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪ੍ਰੀ ਪ੍ਰਾਇਮਰੀ ਰਿਸੋਰਸ ਪਰਸਨ ਦੀ ਤਿੰਨ ਰੋਜ਼ਾ ਟਰੇਨਿੰਗ ਕਮ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਵਿਖੇ ਲਗਾਈ ਗਈ | ਟਰੇਨਿੰਗ ਵਿੱਚ ਸਤਨਾਮ ਸਿੰਘ ਜ਼ਿਲ੍ਹਾ ਰਿਸੋਰਸ ਪਰਸਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਟਰੇਨਿੰਗ ਵਿੱਚ ਮਾਸਟਰ ਟਰੇਨਰ ਨੀਲ ਕਮਲ, ਅੰਮਿਤ ਜਗੋਤਾ, ਜਸਪਾਲ ਚੇਚੀ ਅਤੇ ਸੁਨੀਤਾ ਰਾਣੀ ਵੱਲੋਂ ਅਰਲੀ ਚਾਈਲਡ ਕੇਅਰ ਐਜੂਕੇਸ਼ਨ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 0 ਤੋਂ 7 ਸਾਲ ਦੀ ਉਮਰ ਬਹੁਤ ਹੀ ਨਾਜ਼ੁਕ ਅਤੇ ਸੰਵੇਦਨਸ਼ੀਲ ਹੁੰਦੀ ਹੈ | ਇਸ ਉਮਰ ਵਿੱਚ ਬੱਚੇ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਸ ਸਮੇਂ ਦੌਰਾਨ ਬੱਚੇ ਦੇ ਦਿਮਾਗ਼ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ | ਇਸ ਸਮੇਂ ਬੱਚੇ ਦਾ ਲਗਭਗ ਸੱਤਰ ਪ੍ਰਤੀਸ਼ਤ ਦਿਮਾਗ਼ ਵਿਕਸਤ ਹੋ ਜਾਂਦਾ ਹੈ | ਇਸ ਲਈ ਸਾਨੂੰ ਇਸ ਸਮੇਂ ਘਰ ਅਤੇ ਸਕੂਲ ਦਾ ਵਾਤਾਵਰਨ ਸਕਾਰਾਤਮਿਕ ਪੈਦਾ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆਂ ਕਿ ਇਸ ਸਮੇਂ ਵਿਚ ਜੇਕਰ ਬੱਚੇ ਦਾ ਵਿਕਾਸ ਠੀਕ ਢੰਗ ਨਾਲ ਨਹੀਂ ਹੁੰਦਾ ਤਾਂ ਬੱਚੇ ਸਾਰੀ ਉਮਰ ਭਰ ਸਮੱਸਿਆਵਾਂ ਵਿੱਚ ਘਿਰਿਆ ਰਹਿੰਦਾ ਹੈ | ਉਨ੍ਹਾਂ ਵੱਲੋਂ ਬੱਚਿਆਂ ਦੇ ਸਰੀਰਕ, ਬੋਧਿਕ, ਭਾਸ਼ਾਈ, ਸਮਾਜਿਕ ਅਤੇ ਭਾਵਨਾਤਮਿਕ, ਸੁਹਜ ਅਤੇ ਸੱਭਿਚਾਰਿਕ ਵਿਕਾਸ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਬੱਚਿਆਂ ਦੀਆਂ ਛੋਟੀਆਂ ਅਤੇ ਵੱਡੀਆਂ ਮਾਸ ਪੇਸ਼ੀਆਂ ਦੇ ਵਿਕਾਸ ਸੰਬੰਧੀ ਜਾਣਕਾਰੀ ਦਿੱਤੀ ਗਈ | ਜਮਾਤ ਵਿੱਚ ਚਾਰ ਕਾਰਨਰ ਅਤੇ ਉਨ੍ਹਾਂ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਬੱਚਿਆਂ ਦਾ ਵਧੀਆਂ ਵਿਕਾਸ ਅਤੇ ਸੂਝਬੂਝ ਸਥਾਪਿਤ ਹੋ ਸਕਦੀ ਹੈ | ਉਨ੍ਹਾਂ ਛੋਟੇ ਬੱਚਿਆਂ ਨੂੰ ਖੇਡ-ਖੇਡ ਵਿਧੀ ਨਾਲ ਸਿਖਾਉਣ ਉੱਤੇ ਜੋਰ ਦਿੰਦਿਆਂ ਕਿਹਾ ਇਸ ਵਿਧੀ ਨਾਲ ਬੱਚੇ ਜਲਦੀ ਅਤੇ ਵਧੇਰੇ ਰੁਚੀ ਨਾਲ ਸਿੱਖਦਾ ਹੈ, ਜਿਸ ਨਾਲ ਕਿ ਬੱਚੇ ਦੇ ਗਿਆਨ ਵਿੱਚ ਚਿਰ ਸਥਾਈ ਵਾਧਾ ਹੁੰਦਾ ਹੈ | ਅੱਜ ਦੀ ਟਰੇਨਿੰਗ ਵਿੱਚ ਗੁਰਦਿਆਲ ਮਾਨ ਸਕੂਲ ਇੰਚਾਰਜ ਤੋਂ ਇਲਾਵਾ ਕੁਲਦੀਪ ਸਿੰਘ, ਗਿਆਨ ਕਟਾਰੀਆ, ਸੁਰਿੰਦਰ ਕੁਮਾਰ, ਜਤਿੰਦਰ ਕੁਮਾਰ, ਹਰਮੇਸ਼ ਲਾਲ, ਬਿਕਰਮਜੀਤ ਸਿੰਘ, ਰੀਨਾ ਰਾਣੀ, ਅਨੁਰਾਧਾ, ਅਨਿਲ ਕੁਮਾਰ, ਹਰਜਿੰਦਰ ਕੌਰ, ਮਨਜੀਤ ਕੌਰ, ਅਸ਼ੋਕ ਕੁਮਾਰ, ਰੀਨਾ ਸੂਦ, ਹਰਜੀਤ ਸਿੰਘ, ਸੰਯੋਗਿਤਾ ਕਪੂਰ, ਸ਼ਿਵ ਕੁਮਾਰ, ਸਤੀਸ਼ ਕੁਮਾਰ, ਮਨਪ੍ਰੀਤ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਸਾਣਾ ਗੋਤ ਦਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਪਿੰਡ ਪੰਦਰਾਵਲ 'ਚੋਂ ਚੋਰੀ ਹੋਇਆ ਮੋਟਰਸਾਈਕਲ ਕਮਾਦ ਦੇ ਖੇਤ 'ਚੋਂ ਮਿਲਿਆ <br/>
Ad Position 24