12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕਸਾਣਾ ਗੋਤ ਦਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-11-2025
ਕਾਠਗੜ੍ਹ, 1 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਨਿੱਘੀ ਵਿਖੇ ਸਥਿਤ ਕਸਾਣਾ ਗੋਤ ਦੇ ਸਤੀ ਮੰਦਰ 'ਚ ਕਸਾਣਾ ਗੋਤ ਦੀਆਂ ਸੰਗਤਾਂ ਵੱਲੋਂ ਸਾਲਾਨਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ | ਇਸ ਮੌਕੇ ਕੰਢੀ, ਦੂਣ, ਦੁਆਬੇ ਸਮੇਤ ਦਿੱਲੀ, ਹਿਮਾਚਲ ਆਦਿ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ 'ਚ ਪਹੁੰਚੀਆਂ ਕਸਾਣਾ ਗੋਤ ਦੀਆਂ ਸੰਗਤਾਂ ਨੇ ਸਤੀ ਮੰਦਰ 'ਚ ਮੱਥਾ ਟੇਕਿਆ | ਇਸ ਮੌਕੇ ਚੇਅਰਮੈਨ ਹਰਬੰਸ ਲਾਲ ਸੈਦਪੁਰ, ਮੁੱਖ ਪ੍ਰਬੰਧਕ ਸਤੀਸ਼ ਬਲਾਚੌਰ ਦੀ ਅਗਵਾਈ 'ਚ ਪੰਡਿਤ ਚੰਦਰ ਸ਼ੇਖਰ ਗੌਤਮ ਵੱਲੋਂ ਹਵਨ ਕੀਤਾ ਗਿਆ ਅਤੇ ਸਤੀ ਮੰਦਰ ਵਿੱਚ ਚੁੰਨਰੀ ਚੜ੍ਹਾਉਣ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਸੇਵਾਦਾਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਕੰਜਕ ਪੂਜਣ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ | ਕਲਾਕਾਰ ਸੋਨੂੰ ਮੰਗੂਪੁਰ ਅਤੇ ਬਿਪਨ ਸੂਰਾਪੁਰ ਦੀ ਗਾਇਕ ਮੰਡਲੀ ਵੱਲੋਂ ਮਹਾਂਮਾਈ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਰਾਜ ਕੰਬਲਾ ਲੁਧਿਆਣਾ ਵਾਲਿਆਂ ਦੇ ਪਰਿਵਾਰ ਵੱਲੋਂ ਚਾਹ-ਪਕੌੜਿਆਂ ਦੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਕਾਨੂੰਗੋ ਓਮ ਪ੍ਰਕਾਸ਼ ਨਵਾਂਸ਼ਹਿਰ, ਧਰਮ ਚੰਦ ਸੂਰਾਪੁਰ, ਮਾ. ਰਵਿੰਦਰ ਸੂਰਾਪੁਰੀ, ਜੋਗਿੰਦਰ ਪਾਲ, ਸਬ-ਇੰਸਪੈਕਟਰ ਵਰਿੰਦਰਜੀਤ, ਮੈਨੇਜਰ ਦੀਪਕ ਕਸਾਣਾ, ਪਵਨ ਕੁਮਾਰ ਪੰਮੀ, ਰਾਮ ਪਾਲ ਪਾਲੀ, ਨਰਿੰਦਰ ਸੋਭੂਵਾਲ, ਕੌਂਸਲਰ ਨਰਿੰਦਰ ਲੁਧਿਆਣਾ, ਸੁਰਿੰਦਰ ਕਸਾਣਾ ਦਿੱਲੀ, ਸ਼ਿਵ ਕਸਾਣਾ ਸੈਦਪੁਰ, ਰੋਸ਼ਨ ਲਾਲ ਉਧਨਵਾਲ, ਮੌਜੀ ਬਾਬਾ ਧਰਮਪੁਰ, ਚਰਨ ਦਾਸ ਜੰਡੀ, ਮਾ. ਧਰਮਿੰਦਰ ਜੰਡੀ, ਸਰਪੰਚ ਜਸਵਿੰਦਰ ਕਸਾਣਾ, ਪਵਨ ਕਸਾਣਾ, ਤਰਸੇਮ ਲਾਲ ਪੰਡੋਰੀ, ਕਮਲ ਸੂਰਾਪੁਰ, ਰੋਸ਼ਨ ਲਾਲ ਸੋਭੂਵਾਲ, ਸਾਬਕਾ ਸਰਪੰਚ ਕੇਵਲ ਕਸਾਣਾ, ਰਾਜੀ ਕਸਾਣਾ ਮਾਲੇਵਾਲ, ਕਪਿਲ ਕਸਾਣਾ, ਚੰਨੀ ਕਸਾਣਾ ਥੋਪੀਆ, ਵਿੱਕੀ ਕਸਾਣਾ ਭਰਥਲਾ, ਸੰਜੇ ਕਸਾਣਾ ਖੀਵੇਵਾਲ, ਰਾਹੁਲ ਚੌਧਰੀ, ਸੁਰਿੰਦਰ ਸ਼ਿੰਦੀ ਖੀਵੇਵਾਲ, ਰਾਮ ਪਾਲ ਮੰਡ, ਭੁਪਿੰਦਰ ਸਿੰਘ ਬਹਿਲੋਲਪੁਰ, ਰਾਮ ਕਰਨ ਕਸਾਣਾ, ਨਿਰਮਲ ਸਿੰਘ, ਵੀਰ ਸਿੰਘ, ਭੁਪਿੰਦਰ ਲੁਧਿਆਣਾ, ਗੁਰਮੇਲ ਸਿੰਘ ਹਿਮਾਚਲ, ਮਾ. ਸਿਰੀ ਰਾਮ ਖੀਵੇਵਾਲ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨੇ ਹਿੰਦ ਧਰਮ ਦੀ ਰੱਖਿਆ ਕੀਤੀ -ਕੁਲਜੀਤ ਸਿੰਘ ਸਰਹਾਲ <br/> ਅਗਲੀ ਖ਼ਬਰ ਪ੍ਰੀ ਪ੍ਰਾਇਮਰੀ ਰਿਸੋਰਸ ਪਰਸਨ ਦੀ ਲਗਾਈ ਗਈ ਤਿੰਨ ਰੋਜ਼ਾ ਟਰੇਨਿੰਗ
Ad Position 24