12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨੇ ਹਿੰਦ ਧਰਮ ਦੀ ਰੱਖਿਆ ਕੀਤੀ -ਕੁਲਜੀਤ ਸਿੰਘ ਸਰਹਾਲ <br/>

Ad Position 21
No active advertisement
ਅਜੀਤ ਡੈਸਕ 02-11-2025
ਨਵਾਂਸ਼ਹਿਰ, 1 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨੇ ਹਿੰਦ ਧਰਮ ਦੀ ਰੱਖਿਆ ਕੀਤੀ | ਉਨ੍ਹਾਂ ਦੀ ਕੁਰਬਾਨੀ ਨਾਲ ਦੇਸ਼ 'ਚ ਕੁਰਬਾਨੀ ਦਾ ਜਜ਼ਬਾ ਜਾਗਿਆ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਾਇਸ ਚੇਅਰਮੈਨ ਵਾਟਰ ਰਿਸੋਰਸ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਨੇ ਪਿੰਡ ਸਰਹਾਲ ਕਾਜ਼ੀਆਂ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਕਰਵਾਏ ਸਮਾਗਮ ਦੌਰਾਨ ਕੀਤਾ | ਉਹਨਾਂ ਆਖਿਆ ਕਿ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਜ਼ਿਲੇ੍ਹ ਭਰ 'ਚ ਸਮਾਗਮ ਕਰਵਾਏ ਜਾ ਰਹੇ ਹਨ | ਇਹਨਾਂ ਸਮਾਗਮਾਂ ਦੀ ਲੜੀ ਤਹਿਤ ਪਿੰਡ ਸਰਹਾਲ ਕਾਜ਼ੀਆਂ ਵਿਖੇ ਸਮਾਗਮ ਕਰਾਵਾਇਆ ਗਿਆ | ਇਸ ਮੌਕੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਡੀ.ਐਸ.ਪੀ ਬੰਗਾ ਹਰਜੀਤ ਸਿੰਘ, ਤਹਿਸੀਲਦਾਰ ਬਲਾਚੌਰ ਸੁਖਪ੍ਰੀਤ ਕੌਰ, ਹਰਜੋਤ ਕੌਰ ਲੋਹਟੀਆ, ਗੁਰਜੀਤ ਸਿੰਘ ਐਸ.ਡੀ.ਐਮ ਆਫ਼ਿਸ ਬੰਗਾ, ਰਵਿੰਦਰ ਭਾਟੀਆ ਯੂ.ਐਸ.ਏ, ਪੁਸ਼ਪਾ ਦੇਵੀ ਜ਼ਿਲ੍ਹਾ ਪ੍ਰਧਾਨ ਲੇਡੀ ਵਿੰਗ, ਸਰਪੰਚ ਬਲਵੀਰ ਕੌਰ, ਪੰਚ ਕਮਲਜੀਤ ਕੌਰ, ਪੰਚ ਬਖ਼ਸ਼ੋ, ਪੰਚ ਨਛੱਤਰ ਕੌਰ, ਪੰਚ ਕੁਲਵਿੰਦਰ, ਪੰਚ ਰਣਜੀਤ ਸਿੰਘ, ਪੰਚ ਮਹਿੰਦਰ ਪਾਲ, ਪੰਚ ਤਜਿੰਦਰ ਕੁਮਾਰ, ਸਾਗਰ ਅਰੋੜਾ, ਕੁਲਵੀਰ ਪਾਬਲਾ, ਨਿਸ਼ਾਨ ਸਿੰਘ, ਸਤਨਾਮ ਸਿੰਘ ਝਿੱਕਾ, ਜਸਕਮਲ ਸਿੰਘ, ਸਰਪੰਚ ਮੋਹਨ ਲਾਲ ਬਹਿਰਾਮ, ਡਾ. ਕਸ਼ਮੀਰ ਸਿੰਘ, ਸਰਪੰਚ ਅਮਨਦੀਪ ਸਿੰਘ, ਕੁਲਜੀਤ ਸਿੰਘ ਸ਼ੇਰਗਿੱਲ, ਮੋਹਨ ਲਾਲ ਹੀਓਾ, ਮਨਜੀਤ ਸਿੰਘ ਨਾਮਧਾਰੀ, ਜਸਵਿੰਦਰ ਸਿੰਘ ਨੰਬਰਦਾਰ, ਨਾਜ਼ਰ ਸਿੰਘ, ਰਵਿੰਦਰ ਸਿੰਘ ਕਲੇਰ, ਨਵੀਨ ਮਹੇਂ, ਮਾਸਟਰ ਪਰਮਜੀਤ ਮਹੇ, ਗਿਆਨੀ ਪਾਲ ਸਿੰਘ, ਬਿਸ਼ਨ ਸਿੰਘ ਝਿੰਗੜ, ਜਸਦੀਪ ਸੈਂਪਲੇ, ਇੰਦਰਜੀਤ ਮਾਨ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਢੀਂਡਸਾ, ਮਨਪ੍ਰੀਤ ਕੌਰ, ਜਗਜੀਤ ਕੌਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਕ ਪੱਖੀ ਸੱਭਿਆਚਾਰ ਦੀ ਅਮਿਟ ਛਾਪ ਛੱਡ ਗਿਆ ਮੇਲਾ ਗਦਰੀ ਬਾਬਿਆਂ ਦਾ <br/> ਅਗਲੀ ਖ਼ਬਰ ਕਸਾਣਾ ਗੋਤ ਦਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ <br/>
Ad Position 24