ਸਨਾਤਨ ਧਰਮ ਸਭਾ ਬਲਾਚੌਰ ਵਲੋਂ ਏਰੀਆ ਯੂਥ ਅਲਾਇੰਸ ਟੀਮ ਬਲਾਚੌਰ ਨੂੰ ਸੱਦਾ ਪੱਤਰ
ਬਲਾਚੌਰ, 12 ਅਗਸਤ (ਨਰੇਸ਼ ਧੌਲ) - ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਵੱਲੋਂ ਏਰੀਆ ਯੂਥ ਅਲਾਇੰਸ ਬਲਾਚੌਰ ਦੀ ਇੱਕ ਅਹਿਮ ਮੀਟਿੰਗ ਵਿੱਚ ਪਹੁੰਚ ਕੇ ਟੀਮ ਦੇ ਸਾਰੇ ਸਤਿਕਾਰਤ ਮੈਂਬਰਾਂ ਨੂੰ 14 ਅਗਸਤ ਦਿਨ ਸ਼ੁੱਕਰਵਾਰ ਨੂੰ ਸਵਤੰਤਰਤਾ ਦਿਹਾੜੇ ਨੂੰ ਸਮਰਪਿਤ ਭਾਰਤ ਮਾਤਾ ਦੇ ਅਨਮੋਲ ਰਤਨ ਨਾਮਕ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਦਿੱਤਾ ਗਿਆ।
ਬਲਾਚੌਰ, 12 ਅਗਸਤ (ਨਰੇਸ਼ ਧੌਲ) - ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਵੱਲੋਂ ਏਰੀਆ ਯੂਥ ਅਲਾਇੰਸ ਬਲਾਚੌਰ ਦੀ ਇੱਕ ਅਹਿਮ ਮੀਟਿੰਗ ਵਿੱਚ ਪਹੁੰਚ ਕੇ ਟੀਮ ਦੇ ਸਾਰੇ ਸਤਿਕਾਰਤ ਮੈਂਬਰਾਂ ਨੂੰ 14 ਅਗਸਤ ਦਿਨ ਸ਼ੁੱਕਰਵਾਰ ਨੂੰ ਸਵਤੰਤਰਤਾ ਦਿਹਾੜੇ ਨੂੰ ਸਮਰਪਿਤ ਭਾਰਤ ਮਾਤਾ ਦੇ ਅਨਮੋਲ ਰਤਨ ਨਾਮਕ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਦਿੱਤਾ ਗਿਆ। ਏਰੀਆ ਯੂਥ ਅਲਾਇੰਸ ਬਲਾਚੌਰ ਦੇ ਸਾਰੇ ਸਾਥੀਆਂ ਨੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਬਹੁਤ ਉਤਸ਼ਾਹ ਦਿਖਾਇਆ ਅਤੇ ਇਸ ਨੇਕ ਕੰਮ ਲਈ ਸਨਾਤਨ ਧਰਮ ਸਭਾ ਬਲਾਚੌਰ ਦਾ ਪੂਰਾ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਏਰੀਆ ਯੂਥ ਅਲਾਇੰਸ ਦੇ ਮੈਂਬਰ ਹਰੀ ਪਾਲ ਕਲਸੀ, ਰਕੇਸ਼ ਕੁਮਾਰ, ਰਵੀ ਕੁਮਾਰ, ਰਾਜ ਭਾਟੀਆ, ਬਲਜਿੰਦਰ ਸਿੰਘ ਵਿਰਕ, ਅਮਰੀਕ ਸਿੰਘ, ਅਨਿਲ ਰਾਣਾ, ਨਵਦੀਪ ਕੁਮਾਰ, ਅਵਤਾਰ ਸਿੰਘ ਜੀਤਪੁਰ, ਸੋਹਣ ਲਾਲ ਬੀ.ਐਸ.ਐਫ ਅਤੇ ਰਣਵੀਰ ਸਿੰਘ ਰਾਏ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।