ਬ੍ਰਾਹਮਣ ਸਮਾਜ ਨੇ ਸ਼ਰਧਾ ਨਾਲ ਮਨਾਈ ਸਾਵਣ ਸ਼ਿਵਰਾਤਰੀ
ਬਲਾਚੌਰ, 12 ਅਗਸਤ (ਦੀਦਾਰ ਸਿੰਘ)-ਬ੍ਰਾਹਮਣ ਸਮਾਜ ਵੈੱਲਫੇਅਰ ਬਲਾਚੌਰ ਵੱਲੋਂ ਜਿੱਥੇ ਸਾਵਨ ਮਹੀਨੇ ਦੀ ਸ਼ਿਵਰਾਤਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ, ਉਥੇ ਸ਼ਿਵ ਭਗਤ ਕਾਵੜੀਆਂ ਦਾ ਸ਼ਰਧਾ ਨਾਲ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ। ਮੁੱਖ ਸੇਵਾਦਾਰ ਵਿਕਾਸ ਕੁਮਾਰ ਭਾਰਦਵਾਜ ਗੋਲਡੀ ਨੇ ਦੱਸਿਆ ਕਿ ਗੋਲਡੀ ਸਵੀਟ ਸ਼ਾਪ ਦੇ ਅੱਗੇ ਸਵੇਰੇ ਹਰਿਦੁਆਰ ਤੇ ਹੋਰ ਧਾਰਮਿਕ ਅਸਥਾਨਾਂ ਤੋਂ ਗੰਗਾਂ ਜੱਲ ਲੈ ਕੇ ਆਏ ਸ਼ਿਵ ਭਗਤ ਕਾਵੜੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਬਲਾਚੌਰ, 12 ਅਗਸਤ (ਦੀਦਾਰ ਸਿੰਘ)-ਬ੍ਰਾਹਮਣ ਸਮਾਜ ਵੈੱਲਫੇਅਰ ਬਲਾਚੌਰ ਵੱਲੋਂ ਜਿੱਥੇ ਸਾਵਨ ਮਹੀਨੇ ਦੀ ਸ਼ਿਵਰਾਤਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ, ਉਥੇ ਸ਼ਿਵ ਭਗਤ ਕਾਵੜੀਆਂ ਦਾ ਸ਼ਰਧਾ ਨਾਲ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ। ਮੁੱਖ ਸੇਵਾਦਾਰ ਵਿਕਾਸ ਕੁਮਾਰ ਭਾਰਦਵਾਜ ਗੋਲਡੀ ਨੇ ਦੱਸਿਆ ਕਿ ਗੋਲਡੀ ਸਵੀਟ ਸ਼ਾਪ ਦੇ ਅੱਗੇ ਸਵੇਰੇ ਹਰਿਦੁਆਰ ਤੇ ਹੋਰ ਧਾਰਮਿਕ ਅਸਥਾਨਾਂ ਤੋਂ ਗੰਗਾਂ ਜੱਲ ਲੈ ਕੇ ਆਏ ਸ਼ਿਵ ਭਗਤ ਕਾਵੜੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੁਨੀਤ ਸ਼ਰਮਾਂ ਆਸਟ੍ਰੇਲੀਆ ਅਤੇ ਸਮੁੱਚੇ ਭਾਰਦਵਾਜ ਪਰਿਵਾਰ ਵੱਲੋ ਵਿਸ਼ਾਲ ਭੰਡਾਰਾਂ ਲਗਾਇਆ ਗਿਆ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਕੜੀ-ਚਾਵਲ ਦਾ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਮੌਕੇ ਬ੍ਰਾਹਮਣ ਸਮਾਜ ਵੈਲਫੇਅਰ ਸੁਸਾਇਟੀ ਦੇ ਪਵਨ ਸ਼ਰਮਾਂ, ਪਵਨ ਸ਼ਰਮਾਂ ਮਹਿੰਦੀਪੁਰ, ਲੇਖ ਰਾਜ, ਨੰਦ ਕਿਸ਼ੋਰ, ਜਯੋਤੀ ਸਰੂਪ, ਪੁਨੀਤ ਭਾਰਦਵਾਜ, ਨਿਖਿਲ ਭਾਰਦਵਾਜ, ਜਗਦੀਸ਼ ਕਪਿਲ, ਲਵ ਕੁਮਾਰ ਭਾਰਦਵਾਜ, ਨਿਤਾਸ਼ਾ ਸ਼ਰਮਾਂ, ਰੇਨੂੰ ਬਾਲਾ ਭਾਰਦਵਾਜ, ਅਸ਼ਵਨੀ ਸ਼ਰਮਾਂ, ਥਾਣੇਦਾਰ ਜਤਿੰਦਰ ਸ਼ਰਮਾਂ , ਉਮੇਸ਼ ਜੋਸ਼ੀ, ਸੁਰਿੰਦਰ ਸਿੰਘ ਬਿਰਲ, ਅਨਿਲ ਕੁਮਾਰ, ਸੁਮਿਤ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।