12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਟਰਮੀਨੇਸ਼ਨ ਨੋਟਿਸ ਰੱਦ ਕਰਨ ਲਈ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ ਨੋਟਿਸ ਨਾ ਰੱਦ ਹੋਣ ’ਤੇ 16 ਅਗਸਤ ਨੂੰ ਮੁੱਖ ਮੰਤਰੀ ਦੇ ਨਿਵਾਸ ਸਥਾਨ ਅੱਗੇ ਵਿਸ਼ਾਲ ਧਰਨਾ ਪ੍ਰਦਰਸ਼ਨ

ਨਵਾਂਸ਼ਹਿਰ, 12 ਅਗਸਤ (ਜਸਬੀਰ ਸਿੰਘ ਨੂਰਪੁਰ) - ਰੀਕਾਸਟ ਸੂਚੀਆਂ ਪ੍ਰਭਾਵਿਤ ਅਧਿਆਪਕ ਫਰੰਟ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਨਵਾਂਸ਼ਹਿਰ ਦੇ ਅਧਿਆਪਕਾਂ ਵੱਲੋਂ ਇਕੱਤਰ ਹੋ ਕੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੂਬਾ ਆਗੂ ਬਲਕਾਰ ਸਿੰਘ ਮਘਾਣੀਆ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗੀ/ਦਫ਼ਤਰੀ ਗਲਤੀਆਂ ਕਾਰਨ ਪੰਜਾਬ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ ਪਿਛਲੇ ਸਮੇਂ ਵਿੱਚ ਹੋਈਆਂ ਵੱਖ-ਵੱਖ ਭਰਤੀਆਂ 4161 ਮਾਸਟਰ ਕਾਡਰ, 2392 ਮਾਸਟਰ ਕਾਡਰ, 6635 ਈ.

Ad Position 21
No active advertisement
ਅਜੀਤ ਡੈਸਕ 13-08-2026
ਨਵਾਂਸ਼ਹਿਰ, 12 ਅਗਸਤ (ਜਸਬੀਰ ਸਿੰਘ ਨੂਰਪੁਰ) - ਰੀਕਾਸਟ ਸੂਚੀਆਂ ਪ੍ਰਭਾਵਿਤ ਅਧਿਆਪਕ ਫਰੰਟ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਨਵਾਂਸ਼ਹਿਰ ਦੇ ਅਧਿਆਪਕਾਂ ਵੱਲੋਂ ਇਕੱਤਰ ਹੋ ਕੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੂਬਾ ਆਗੂ ਬਲਕਾਰ ਸਿੰਘ ਮਘਾਣੀਆ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗੀ/ਦਫ਼ਤਰੀ ਗਲਤੀਆਂ ਕਾਰਨ ਪੰਜਾਬ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ ਪਿਛਲੇ ਸਮੇਂ ਵਿੱਚ ਹੋਈਆਂ ਵੱਖ-ਵੱਖ ਭਰਤੀਆਂ 4161 ਮਾਸਟਰ ਕਾਡਰ, 2392 ਮਾਸਟਰ ਕਾਡਰ, 6635 ਈ.ਟੀ.ਟੀ ਕਾਡਰ, 3704 ਮਾਸਟਰ ਕਾਡਰ ਦੀਆਂ ਸਿਲੈਕਸ਼ਨ ਸੂਚੀਆਂ ਦਫ਼ਤਰੀ/ਵਿਭਾਗੀ ਗਲਤੀਆਂ ਕਾਰਨ ਵੱਖ-ਵੱਖ ਅਧਾਰ ਦੀ ਰਿਜਰਵੇਸ਼ਨ ਵੰਡ ਸਹੀ ਨਾ ਹੋਣ ਕਰਕੇ ਜਾਂ ਉੱਤਰ ਕੂੰਜੀਆਂ ਰਿਵਾਇਜ ਹੋਣ ਕਰਕੇ ਬਣਾ ਕੇ ਰੀਕਾਸਟ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਲੰਮੇਂ ਸਮੇਂ ਤੋਂ ਆਪਣੇ-ਆਪਣੇ ਸਕੂਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਸਿਲੈਕਸ਼ਨ ਜੋਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਟਰਮੀਨੇਸ਼ਨ ਸਬੰਧੀ ਸ਼ੋਕਾਜ ਨੋਟਿਸ ਜਾਰੀ ਕੀਤੇ ਗਏ ਹਨ। ਇਸ ਵਿੱਚ ਉਪਰੋਕਤ ਭਰਤੀਆਂ ਦੇ ਪ੍ਰਭਾਵਿਤ ਅਧਿਆਪਕਾਂ ਦੀ ਗਿਣਤੀ 4161 ਮਾਸਟਰ ਕਾਡਰ ਭਰਤੀ ਦੇ ਪ੍ਰਭਾਵਿਤ ਅਧਿਆਪਕ 253 ਤੇ 2392 ਮਾਸਟਰ ਕਾਡਰ ਭਰਤੀ ਦੇ ਪ੍ਰਭਾਵਿਤ ਅਧਿਆਪਕ 40 ਅਤੇ 6635 ਈ.ਟੀ.ਟੀ ਦੇ ਪ੍ਰਭਾਵਿਤ ਅਧਿਆਪਕ 108 ਅਤੇ 3704 ਅਧਿਆਪਕ ਭਰਤੀ ਦੇ ਪ੍ਰਭਾਵਿਤ ਅਧਿਆਪਕ -117 ਅਤੇ ਉਪਰੋਕਤ 4161 ਮਾਸਟਰ ਕਾਡਰ ਭਰਤੀ ਅਤੇ 6635 ਈ.ਟੀ.ਟੀ ਕਾਡਰ ਭਰਤੀ ਦੇ ਪ੍ਰਭਾਵਿਤ ਅਧਿਆਪਕਾਂ ਦਾ ਪਰਬੇਸ਼ਨ ਪੀਰੀਅਡ ਵੀ ਕਲੀਅਰ ਨਹੀਂ ਕੀਤਾ ਗਿਆ, ਜਦੋਂ ਕਿ ਉਹਨਾਂ ਦੇ ਪਰਖਕਾਲ ਦੇ 3 ਸਾਲ ਵੀ ਪੂਰੇ ਹੋ ਚੁੱਕੇ ਹਨ ਅਤੇ ਨਾ ਹੀ ਕੋਈ ਬਦਲੀਆਂ ਵਿੱਚ ਮੌਕਾ ਦਿੱਤਾ ਗਿਆ ਹੈ। ਆਗੂ ਮੈਡਮ ਰਾਜੂ ਸਿੰਘ ਅਤੇ ਮੈਡਮ ਸੰਗੀਤਾ ਰਾਣੀ ਨੇ ਮੰਗ ਕੀਤੀ ਕਿ ਟਰਮੀਨੇਸ਼ਨ ਸਬੰਧੀ ਭੇਜੇ ਸ਼ੋਕਾਜ ਨੋਟਿਸ ਤੁਰੰਤ ਵਾਪਸ ਲੈ ਕੇ ਇਹਨਾਂ ਅਧਿਆਪਕਾਂ ਦਾ ਭਵਿੱਖ ਪੂਰਨ ਰੂਪ ਵਿੱਚ ਸੁਰੱਖਿਅਤ ਕੀਤਾ ਜਾਵੇ। ਤੁਰੰਤ ਪਰਖਕਾਲ ਸਮਾਂ ਕਲੀਅਰ ਕਰਕੇ ਬਣਦੇ ਭੱਤੇ ਪੰਜਾਬ ਪੇਅ ਸਕੇਲ ਅਨੁਸਾਰ ਲਾਗੂ ਕੀਤੇ ਜਾਣ। ਨੋਟਿਸ ਨਾ ਰੱਦ ਹੋਣ ’ਤੇ16 ਅਗਸਤ ਨੂੰ ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਅੱਗੇ ਵਿਸ਼ਾਲ ਧਰਨਾ ਲਗਾਇਆ ਜਾਏਗਾ। ਰੀਕਾਸਟ ਸੂਚੀਆਂ ਕਰਕੇ ਅਧਿਆਪਕਾਂ ਨੂੰ ਨੌਕਰੀ ਤੋਂ ਬਾਹਰ ਕਰਨ ਦੀ ਨੀਤੀ ਬੰਦ ਕੀਤੀ ਜਾਵੇ। ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਵੱਡੀ ਘਾਟ ਨੂੰ ਦੇਖਦੇ ਹੋਏ, ਤੁਰੰਤ ਇਸ ਸੰਵੇਦਨਸ਼ੀਲ ਮਸਲੇ ਵੱਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਔਜਲਾ, ਜਗਦੀਪ ਕੁਮਾਰ, ਭੁਪਿੰਦਰ ਸੜੋਆ, 6635 ਈ.ਟੀ.ਟੀ ਵਲੋਂ ਭੁਪਿੰਦਰ ਕੁਮਾਰ, ਮੈਡਮ ਪ੍ਰਿਅੰਕਾ,2392 ਵਲੋਂ ਪੂਨਮ ਰਾਣੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਅਤੇ 4161 ਮਾਸਟਰ ਕਾਡਰ ਅਧਿਆਪਕ ਯੁਨੀਅਨ ਵੱਲੋਂ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ, ਆਗੂ ਇਕਬਾਲ ਸਿੰਘ, ਕੁਲਦੀਪ ਸਿੰਘ ਕਰਨ ਕੁਮਾਰ, ਮੈਡਮ ਸਾਰਿਆਂ ਨੂੰ ਮੈਡਮ ਮਨਪ੍ਰੀਤ ਕੌਰ ਮੈਡਮ ਰਮਨਦੀਪ ਕੌਰ, ਸਤਪਾਲ ਸਿੰਘ, ਮੈਡਮ ਸੋਨੀਆ ਦੇਵੀ, ਕੁਲਦੀਪ ਸਿੰਘ ਆਦਿ ਅਧਿਆਪਕ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬ੍ਰਾਹਮਣ ਸਮਾਜ ਨੇ ਸ਼ਰਧਾ ਨਾਲ ਮਨਾਈ ਸਾਵਣ ਸ਼ਿਵਰਾਤਰੀ ਅਗਲੀ ਖ਼ਬਰ ਵਿਦਿਆਰਥੀਆਂ ਦੀ ਹਰੇਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ- ਪ੍ਰਿੰਸੀਪਲ ਡਾ. ਮੁਨੀਸ਼ ਕੁਮਾਰ
Ad Position 24