ਹਰਿਆਣਾ, 2 ਨਵੰਬਰ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਰਵਾਇਤੀ ਫ਼ਸਲਾਂ ਦੀ ਬਿਜਾਈ ਨਾ ਕਰਕੇ ਹੋਰ ਫ਼ਸਲਾਂ ਦੀ ਬਿਜਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਦੇ ਯਤਨਾਂ ਨੂੰ ਅੱਗੇ ਤੋਰਦੇ ਹੋਏ ਅਤੇ ਬਾਗ਼ਬਾਨੀ ਵਿਭਾਗ ਫ਼ਸਲਾਂ ਨੂੰ ਬੀਜ ਕੇ ਖ਼ੁਦ ਮੰਡੀਕਰਨ ਦੇ ਉਪਰਾਲਿਆਂ ਨੂੰ ਤੇਜ਼ ਕਰਨ ਲਈ ਬਾਗ਼ਬਾਨੀ ਵਿਭਾਗ ਹੁਸ਼ਿਆਰਪੁਰ ਬਲਾਕ ਭੂੰਗਾ ਅਤੇ ਸਿਟਰਸ ਅਸਟੇਟ ਭੂੰਗਾ ਵਲੋਂ ਸਾਂਝੇ ਰੂਪ ਵਿਚ ਇਕ ਮੂੰਗਫਲੀ ਪ੍ਰੋਸੈਸਿੰਗ ਯੂਨਿਟ ਲਗਾਇਆ ਹੈ, ਜਿਸ ਦੀ ਸ਼ੁਰੂਆਤ ਕਰਨ ਲਈ ਸਮੂਹ ਸਟਾਫ਼ ਅਤੇ ਇਲਾਕੇ ਦੇ ਬਾਗ਼ਬਾਨਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਕਾਲੂਵਾਹਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਟਰਸ ਅਸਟੇਟ ਭੂੰਗਾ ਨੂੰ 7.50 ਲੱਖ ਰੁਪਏ ਦਿੱਤੇ ਗਏ ਤੇ ਇਹ ਯੂਨਿਟ ਲਗਾਇਆ ਗਿਆ ਹੈ, ਜਿਸ ਵਿਚ ਵੱਖ-ਵੱਖ ਫਲਾਂ, ਸਬਜ਼ੀ ਅਤੇ ਮੂੰਗਫਲੀ ਨੂੰ ਪੋ੍ਰਸੈਸਿੰਗ ਕਰਕੇ ਖ਼ੁਦ ਵੇਚਿਆ ਜਾਵੇਗਾ | ਇਸ ਮੌਕੇ ਡਾ. ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਬਾਗ਼ਬਾਨੀ ਪੰਜਾਬ ਨੇ ਕਿਹਾ ਕਿ ਜੇ ਖੇਤੀਬਾੜੀ ਸਬੰਧੀ ਨੀਤੀ ਤਿਆਰ ਕੀਤੀ ਗਈ ਹੈ, ਉਸ ਵਿਚ ਇਸ ਤਰ੍ਹਾਂ ਦੇ ਯੂਨਿਟ ਲਗਾਉਣ ਨੂੰ ਪਹਿਲ ਦਿੱਤੀ ਗਈ ਹੈ | ਇਸ ਸਬੰਧ ਵਿਚ ਸਿਟਰਸ ਅਸਟੇਟ ਭੂੰਗਾ ਦੇ ਚੇਅਰਮੈਨ- ਕਮ- ਸੀ. ਈ.ਓ. ਡਾ.ਜਸਪਾਲ ਸਿੰਘ ਢੇਰੀ ਨੇ ਦੱਸਿਆ ਕਿ ਇਹ ਯੂਨਿਟ ਲਗਾਉਣ ਵਿਚ ਡੀ.ਸੀ. ਮੁਹਾਲੀ ਕੋਮਲ ਮਿੱਤਲ ਅਤੇ ਡੀ.ਸੀ. ਹੁਸ਼ਿਆਰਪੁਰ ਆਸ਼ਿਕਾ ਜੈਨ ਵੱਲੋਂ ਉਚੇਚੇ ਤੌਰ ਉੱਤੇ ਸਹਿਯੋਗ ਦਿੱਤਾ ਗਿਆ ਹੈ | ਇਸ ਮੌਕੇ ਜਸਵੰਤ ਸਿੰਘ ਚੌਟਾਲਾ, ਪਰਮਜੀਤ ਸਿੰਘ ਕਾਲੂਵਾਹਰ, ਹਰਜਿੰਦਰ ਸਿੰਘ ਢਿੱਲੋਂ, ਡਾ. ਗੁਰਕੰਵਲ ਸਿੰਘ, ਡਾ. ਜਸਪਾਲ ਸਿੰਘ, ਪਰਮਜੀਤ ਸਿੰਘ ਪੰਮੀ, ਸਤਵੀਰ ਸਿੰਘ, ਡਾ. ਅਰਵਿੰਦ ਸਿੰਘ ਧੂਤ, ਹਰਤੇਗ ਸਿੰਘ, ਮਨਦੀਪ ਸਿੰਘ ਸਿੱਧੂ, ਮਲਕੀਤ ਸਿੰਘ, ਐਡਵੋਕੇਟ ਹਰਵੀਰ ਸਿੰਘ ਚੌਟਾਲਾ, ਡਾ. ਲਖਵਿੰਦਰ ਸਿੰਘ, ਡਾ. ਪ੍ਰੇਮ ਸਿੰਘ, ਡਾ. ਦੀਪਕ ਸ਼ਰਮਾ, ਡਾ. ਕਰਨਵੀਰ ਕੌਰ, ਡਾ. ਜਸਦੀਪ ਸਿੰਘ, ਅਮਨ ਦਾਸ ਢੱਕੀ, ਹਰਦੀਪ ਸਿੰਘ, ਰਜਿੰਦਰਪਾਲ ਸਿੰਘ, ਸੁਖਦੀਪ ਸਿੰਘ, ਭਜਨ ਸਿੰਘ, ਹਰਕੰਮਲ ਸਿੰਘ ਤੇ ਹੋਰ ਹਾਜ਼ਰ ਸਨ |