ਨਵਾਂਸ਼ਹਿਰ, 2 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਪੁਲਿਸ ਪ੍ਰਸ਼ਾਸਨ ਦੀ ਪਹਿਲ 'ਤੇ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਰਨ ਫਾਰ ਯੂਨਿਟੀ' ਅਧੀਨ ਡੀ. ਐਸ. ਪੀ. ਰਾਜ ਕੁਮਾਰ, ਸਕੂਲ ਪਿ੍ੰਸੀਪਲ ਸਰਦਾਰ ਪਰਵਿੰਦਰ ਸਿੰਘ ਜੱਸੋਮਜਾਰਾ, ਐਸ. ਐਚ. ਓ. ਸਿਟੀ ਅਵਤਾਰ ਸਿੰਘ ਦੀ ਅਗਵਾਈ ਹੇਠ ਸਕੂਲ ਵਿਦਿਆਰਥੀਆਂ ਵਲੋਂ ਇਕ ਦੌੜ ਕਰਵਾਈ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਡੀ. ਐਸ. ਪੀ. ਰਾਜ ਕੁਮਾਰ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਭਾਰਤ ਵਿਚ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨਾ ਹੈ | ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਅਤੇ ਸਾਈਬਰ ਕ੍ਰਾਈਮ ਤੋਂ ਵੀ ਸੁਚੇਤ ਕੀਤਾ | ਐਸ. ਐਚ. ਓ. ਸਿਟੀ ਇੰਸਪੈਕਟਰ ਅਵਤਾਰ ਸਿੰਘ ਨੇ ਆਪਣੇ ਸੰਬੋਧਨ 'ਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ | ਏ. ਐਸ. ਆਈ. ਪ੍ਰਵੀਨ ਕੁਮਾਰ ਨੇ 'ਰਨ ਫਾਰ ਯੂਨਿਟੀ' ਦੇ ਮੰਤਵ ਬਾਰੇ ਜਾਣਕਾਰੀ ਦਿੱਤੀ | ਸਕੂਲ ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਡੀ. ਐਸ. ਪੀ. ਰਾਜ ਕੁਮਾਰ, ਐਸ. ਐਚ. ਓ. ਇੰਸਪੈਕਟਰ ਅਵਤਾਰ ਸਿੰਘ, ਟ੍ਰੈਫਿਕ ਇੰਚਾਰਜ ਸੁਭਾਸ਼ ਚੰਦਰ ਤੇ ਸਾਂਝ ਕੇਂਦਰ ਇੰਚਾਰਜ ਏ. ਐਸ. ਆਈ. ਗੁਰਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਉਪਰੋਕਤ ਸ਼ਖ਼ਸੀਅਤਾਂ ਨੇ ਸਕੂਲ 'ਚ ਬੂਟੇ ਵੀ ਲਗਾਏ | ਇਸ ਮੌਕੇ ਅਜੇ ਕੁਮਾਰ ਮੁਨਸ਼ੀ, ਸਾਂਝ ਕੇਂਦਰ ਨਵਾਂਸ਼ਹਿਰ ਦਾ ਸਮੁੱਚਾ ਸਟਾਫ਼, ਇੰਚਾਰਜ਼ ਟ੍ਰੈਫਿਕ ਮੀਡੀਆ ਸੈੱਲ, ਸਕੂਲ ਅਧਿਆਪਕ ਸਾਬਕਾ ਪਿ੍ੰਸੀਪਲ ਹਰਵਿੰਦਰ ਸਿੰਘ, ਸੁਰਜੀਤ ਸਿੰਘ, ਜਸਕਰਨ ਸਿੰਘ, ਮਹਿੰਦਰ ਪਾਲ ਸਿੰਘ, ਪ੍ਰਭਾਤ ਨਿਤਿਨ ਸਿੰਘ, ਜਸਕਰਨ ਸਿੰਘ ਚਾਹਲ ਆਦਿ ਹਾਜ਼ਰ ਸਨ |